ਕੋਰੋਨਾ 'ਚ ਲੈ ਰਹੇ ਹੋ DOLO ਤਾਂ ਹੋ ਜਾਓ ਸਾਵਧਾਨ! ਅਸਲ ਸੱਚ ਸੁਣ ਉੱਡਣਗੇ ਹੋਸ਼

ਨਵੀਂ ਦਿੱਲੀ, 28 ਮਈ- ਕੋਰੋਨਾ ਇਨਫੈਕਸ਼ਨ ਦੇ ਸਮੇਂ ਲੋਕਾਂ ਨੂੰ DOLO 650 ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਕੀ DOLO ਲੈਣਾ ਹੀ ਕੋਰੋਨਾ ਵਰਗੇ ਗੰਭੀਰ ਇਨਫੈਕਸ਼ਨ ਦਾ ਇੱਕੋ ਇੱਕ ਇਲਾਜ ਹੈ? ਕੀ ਇਸ ਤੋਂ ਠੀਕ ਹੋਣਾ ਸੰਭਵ ਹੈ ਜਾਂ ਇਸ ਦੇ ਪਿੱਛੇ ਕੁਝ ਮਹੱਤਵਪੂਰਨ ਸੰਕੇਤ ਛੁਪੇ ਹੋਏ ਹਨ, ਜਿਨ੍ਹਾਂ ਨੂੰ ਅਸੀਂ ਨਜ਼ਰਅੰਦਾਜ਼ ਕਰਦੇ ਹਾਂ?

ਨਵੀਂ ਦਿੱਲੀ, 28 ਮਈ- ਕੋਰੋਨਾ ਇਨਫੈਕਸ਼ਨ ਦੇ ਸਮੇਂ ਲੋਕਾਂ ਨੂੰ DOLO 650 ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਕੀ DOLO ਲੈਣਾ ਹੀ ਕੋਰੋਨਾ ਵਰਗੇ ਗੰਭੀਰ ਇਨਫੈਕਸ਼ਨ ਦਾ ਇੱਕੋ ਇੱਕ ਇਲਾਜ ਹੈ? ਕੀ ਇਸ ਤੋਂ ਠੀਕ ਹੋਣਾ ਸੰਭਵ ਹੈ ਜਾਂ ਇਸ ਦੇ ਪਿੱਛੇ ਕੁਝ ਮਹੱਤਵਪੂਰਨ ਸੰਕੇਤ ਛੁਪੇ ਹੋਏ ਹਨ, ਜਿਨ੍ਹਾਂ ਨੂੰ ਅਸੀਂ ਨਜ਼ਰਅੰਦਾਜ਼ ਕਰਦੇ ਹਾਂ?
ਤੁਹਾਨੂੰ ਦੱਸ ਦੇਈਏ ਕਿ DOLO ਬੁਖ਼ਾਰ ਨੂੰ ਘਟਾਉਂਦੀ ਹੈ ਪਰ ਕੋਰੋਨਾ ਵਾਇਰਸ ਨੂੰ ਖ਼ਤਮ ਨਹੀਂ ਕਰਦੀ। ਇਸ ਨਾਲ ਅੰਦਰੋ-ਅੰਦਰ ਹੀ ਇਨਫੈਕਸ਼ਨ ਵਧ ਸਕਦੀ ਹੈ। ਇਸ ਦੇ ਲਈ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਨਾ ਅਤੇ ਡਾਕਟਰ ਦੁਆਰਾ ਦਿੱਤੀਆਂ ਗਈਆਂ ਢੁਕਵੀਆਂ ਦਵਾਈਆਂ ਲੈਣਾ ਜ਼ਰੂਰੀ ਹੈ। ਬੁਖ਼ਾਰ ਹੀ ਨਹੀਂ, ਸਾਹ ਲੈਣ ਵਿੱਚ ਤਕਲੀਫ਼, ਗਲੇ ਵਿੱਚ ਖਰਾਸ਼, ਸੁਆਦ ਅਤੇ ਗੰਧ ਦੀ ਕਮੀ ਵਰਗੇ ਲੱਛਣ, ਕਮਜ਼ੋਰੀ ਵੀ ਕੋਰੋਨਾ ਵਿੱਚ ਗੰਭੀਰ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ DOLO ਖਾਣਾ ਅਤੇ ਬਾਕੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਹੋ ਸਕਦਾ ਹੈ।

ਡਾਕਟਰ ਨਾਲ ਸਲਾਹ ਕਰੋ: 
ਜੇਕਰ ਤੁਸੀਂ ਕੋਰੋਨਾ ਨਾਲ ਸੰਕਰਮਿਤ ਹੋ ਗਏ ਹੋ, ਤਾਂ ਕਿਸੇ ਯੋਗ ਡਾਕਟਰ ਨਾਲ ਸੰਪਰਕ ਕਰੋ। ਡਾਕਟਰ ਦੀ ਸਲਾਹ ਅਨੁਸਾਰ ਹੀ ਕਿਸੇ ਦਵਾਈ ਦਾ ਸੇਵਨ ਕਰੋ, ਤਾਂਕਿ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋ ਸਕੇ। 

ਲੋੜੀਂਦਾ ਆਰਾਮ: 
ਕੋਰੋਨਾ ਦੇ ਲੱਛਣ ਦਿਖਾਈ ਦੇਣ 'ਤੇ ਸਰੀਰ ਨੂੰ ਲੋੜੀਂਦਾ ਆਰਾਮ ਦਿਓ ਅਤੇ ਜ਼ਿਆਦਾ ਮਾਤਰਾ ਵਿਚ ਪਾਣੀ ਦਾ ਸੇਵਨ ਕਰੋ। ਅਜਿਹਾ ਕਰਨਾ ਸਿਹਤ ਲਈ ਬਹੁਤ ਜ਼ਰੂਰੀ ਹੈ।

ਪੀਣ ਵਾਲੇ ਪਦਾਰਥ ਪੀਓ: 
ਕੋਰੋਨਾ ਵਾਇਰਸ ਤੋਂ ਬਚਣ ਲਈ ਜ਼ਿਆਦਾ ਤੋਂ ਜ਼ਿਆਦਾ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਾੜ੍ਹਾ, ਸੂਪ ਅਤੇ ਹਲਕਾ ਭੋਜਨ ਸਰੀਰ ਦੀ ਰਿਕਵਰੀ ਵਿੱਚ ਮਦਦ ਕਰਦੇ ਹਨ।

ਵਿਟਾਮਿਨਾਂ ਦਾ ਸੇਵਨ ਕਰੋ: 
ਕੋਰੋਨਾ ਵਾਇਰਸ ਦੇ ਮੌਕੇ ਡਾਕਟਰ ਦੀ ਸਲਾਹ ਅਨੁਸਾਰ ਵਿਟਾਮਿਨ ਸੀ, ਡੀ, ਜ਼ਿੰਕ ਆਦਿ ਦਾ ਸੇਵਨ ਕਰੋ। ਦੱਸ ਦੇਈਏ ਕਿ ਕੋਰੋਨਾ ਨੂੰ ਕਦੇ ਵੀ ਹਲਕੇ ਵਿੱਚ ਲੈਣ ਦੀ ਗ਼ਲਤੀ ਨਾ ਕਰੋ। DOLO ਸਿਰਫ ਇੱਕ ਮੁੱਢਲੀ ਰਾਹਤ ਦਵਾਈ ਹੈ, ਨਾ ਕਿ ਪੂਰਨ ਇਲਾਜ ਦੀ। ਸਹੀ ਇਲਾਜ ਅਤੇ ਡਾਕਟਰ ਦੀ ਸਲਾਹ ਇਸ ਬੀਮਾਰੀ ਤੋਂ ਠੀਕ ਹੋਣ ਦਾ ਸਹੀ ਤਰੀਕਾ ਹੈ।