ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਦੀ ਰਿਹਾਈ ਲਈ ਨਵਾਂਸ਼ਹਿਰ ਵਿਚ ਮੁਜਾਹਰਾ 2 ਜੂਨ ਨੂੰ।

ਨਵਾਂਸ਼ਹਿਰ 28 ਮਈ- 20 ਮਈ ਨੂੰ ਜ਼ਿਲ੍ਹਾ ਸੰਗਰੂਰ ਦੇ ਬੇਚਿਰਾਗ ਪਿੰਡ ਐਸਵਾਨ ਬੀੜ ਜਮੀਨ ਉੱਤੇ ਬੇਗਮਪੁਰਾ ਵਸਾਉਣ ਵਸਾਉਣ ਦਾ ਐਲਾਨ ਕਰਨ ਵਾਲੀ 'ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ' ਦੇ ਸੈਂਕੜੇ ਆਗੂਆਂ ਅਤੇ ਵਰਕਰਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਪੰਜਾਬ ਦੇ ਜਿਲਾ ਹੈੱਡਕੁਆਰਟਰਾਂ ਉੱਤੇ ਮੁਜਾਹਰੇ ਕਰਨ ਦੇ ਸੱਦੇ ਤਹਿਤ ਮਜਦੂਰ ਜਥੇਬੰਦੀਆਂ ਵਲੋਂ ਨਵਾਂਸ਼ਹਿਰ ਵਿਖੇ ਰੋਹ ਭਰਪੂਰ ਮੁਜਾਹਰਾ ਕੀਤਾ ਜਾਵੇਗਾ।ਮੁਜਾਹਰੇ ਤੋਂ ਪਹਿਲਾਂ ਬੱਸ ਅੱਡਾ ਨਵਾਂਸ਼ਹਿਰ ਵਿਖੇ ਰੈਲੀ ਕੀਤੀ ਜਾਵੇਗੀ।

ਇਹ ਫੈਸਲਾ ਅੱਜ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਨਵਾਂਸ਼ਹਿਰ ਵਿਖੇ  ਮਜਦੂਰ ਜਥੇਬੰਦੀਆਂ ਦੀ ਹੋਈ ਮੀਟਿੰਗ ਵਿਚ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਂਡੂ ਮਜਦੂਰ ਯੂਨੀਅਨ ਦੇ ਜਿਲਾ ਆਗੂ ਕਮਲਜੀਤ ਸਨਾਵਾ ਨੇ ਦੱਸਿਆ ਕਿ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਇਹ ਐਲਾਨ ਕੀਤਾ ਹੋਇਆ ਸੀ ਕਿ 20 ਮਈ ਨੂੰ ਜਿਲਾ ਸੰਗਰੂਰ ਦੇ ਐਸਵਾਨ ਬੀੜ ਦੀ 927 ਏਕੜ ਜਮੀਨ ਮਜਦੂਰਾਂ ਵਿਚ ਵੰਡਕੇ ਉੱਥੇ ਬੇਗਮ ਪੁਰਾ ਵਸਾਇਆ ਜਾਵੇਗਾ।
ਪੰਜਾਬ ਦੀ ਮਾਨ ਸਰਕਾਰ ਦੀ ਪੁਲਸ ਨੇ ਪਿੰਡਾਂ ਵਿਚ ਛਾਪੇਮਾਰੀ ਕਰਕੇ ਅਤੇ ਨਾਕੇ ਲਾਕੇ ਕਮੇਟੀ ਦੇ ਸੈਂਕੜੇ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਹਲਾਂ ਵਿਚ ਬੰਦ ਕਰ ਦਿੱਤਾ ਜਿਹਨਾਂ ਵਿਚ ਮਜਦੂਰ ਔਰਤਾਂ ਵੱਡੀ ਗਿਣਤੀ ਵਿਚ ਸ਼ਾਮਲ ਹਨ।ਇੱਥੇ ਹੀ ਬਸ ਨਹੀਂ ਬੀਤੇ ਕੱਲ ਵੀ ਪੁਲਸ ਨੇ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਦੇ ਘਰ ਦੇ ਜਿੰਦਰੇ ਤੋੜਕੇ ਤਲਾਸ਼ੀ ਲਈ ਅਤੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ।ਉਹਨਾਂ ਕਿਹਾ ਕਿ ਮਾਨ ਸਰਕਾਰ ਦਾ ਮਜਦੂਰ ਵਿਰੋਧੀ ਅਤੇ ਜਮਹੂਰੀਅਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।
ਇਸ ਮੀਟਿੰਗ ਨੂੰ ਕਾਮਰੇਡ ਨਿਰੰਜਣ ਦਾਸ, ਕੁੱਲ ਹਿੰਦ ਮਜਦੂਰ ਸਭਾ ਦੇ ਆਗੂ ਪਰਮਿੰਦਰ ਮੇਨਕਾ, ਸੰਤੋਖ ਪਾਲ,ਗੁਰਬਖਸ਼ ਕੌਰ,ਧਰਮ ਪਾਲ,ਸਰਾਧੂ ਰਾਮ,ਪੰਜਾਬ ਖੇਤ ਮਜਦੂਰ ਸਭਾ ਦੇ ਆਗੂ ਸੁਰਿੰਦਰ ਭੱਟੀ, ਸੁਖਦੇਵ ਸਿੰਘ ਰਾਹੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨ ਸਰਕਾਰ ਸੂਬੇ ਵਿਚ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਸਾਢੇ ਸਤਾਰਾਂ ਏਕੜ ਤੋਂ ਵਾਧੂ ਜਮੀਨ ਮਜਦੂਰਾਂ ਅਤੇ ਬੇਜਮੀਨੇ ਕਿਸਾਨਾਂ ਵਿਚ ਵੰਡੇ।