ਇਪਟਾ ਦੀ ਜ਼ਿਲ੍ਹਾ ਇਕਾਈ ਵੱਲੋਂ ਇਪਟਾ ਦੇ 82ਵੇਂ ਸਥਾਪਨਾ ਦਿਵਸ ਦਾ ਆਯੋਜਨ

ਐਸ.ਏ.ਐਸ. ਨਗਰ, 26 ਮਈ- ਇਪਟਾ ਦੀ ਜ਼ਿਲ੍ਹਾ ਮੁਹਾਲੀ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਨਰਿੰਦਰਪਾਲ ਸਿੰਘ ਨੀਨਾ ਦੀ ਅਗਵਾਈ ਹੇਠ ਸਰਘੀ ਕਲਾ ਕੇਂਦਰ, ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ, ਸਤਿਕਾਰ ਮੰਚ ਅਤੇ ਲੋਕਾਈ ਕਲਾ ਕੇਂਦਰ ਦੇ ਸਹਿਯੋਗ ਨਾਲ 'ਜੰਗ ਨਹੀਂ, ਅਮਨ' ਨੂੰ ਸਮਰਪਿਤ ਇਪਟਾ ਦਾ 82ਵਾਂ ਸਥਾਪਨਾ ਦਿਵਸ ਆਯੋਜਿਤ ਕੀਤਾ ਗਿਆ। ਇਸ ਮੌਕੇ ਪੰਜਾਬ ਦੀ ਲੋਕ-ਗਾਇਕਾ ਡੋਲੀ ਗੁਲੇਰੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਇਪਟਾ ਉਨ੍ਹਾਂ ਦੇ ਖੂਨ ਵਿੱਚ ਹੈ। ਉਨ੍ਹਾਂ ਕਿਹਾ ਕਿ ਸੁਰਿੰਦਰ ਕੌਰ ਦੀ ਧੀ ਹੋਣ ਦਾ ਉਨ੍ਹਾਂ ਨੂੰ ਮਾਣ ਹੈ ਅਤੇ ਮਾਂ ਦੀ ਲੋਕ-ਹਿਤੈਸ਼ੀ ਗਾਇਕੀ ਦੇ ਵਿਰਸੇ ਨੂੰ ਅੱਗੇ ਤੋਰਨ ਦਾ ਜਿਹੜਾ ਕੰਮ ਉਨ੍ਹਾਂ ਦੇ ਹਿੱਸੇ ਆਇਆ ਹੈ, ਇਸ ਨੂੰ ਉਹ ਪਵਿੱਤਰ ਫਰਜ਼ ਸਮਝਦੇ ਹਨ।

ਆਯੋਜਨ ਦੇ ਮੁੱਖ ਵਿਸ਼ੇ 'ਜੰਗ ਨਹੀਂ, ਅਮਨ' ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ, ਜੇ ਕਿਸੇ ਸਮਾਜ ਨੇ ਵਿਕਾਸ ਅਤੇ ਤਰੱਕੀ ਕਰਨੀ ਹੈ ਤਾਂ ਉਸ ਨੂੰ ਜੰਗ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਪਟਾ ਵੀ ਅਮਨ ਦਾ ਹੋਕਾ ਦਿੰਦੀ ਹੈ।
ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਕਿ ਸੰਸਾਰ ਭਰ ਵਿੱਚ ਅਮਨ, ਖੁਸ਼ਹਾਲੀ, ਬਰਾਬਰੀ ਅਤੇ ਲੋਕ-ਹਿਤੈਸ਼ੀ ਸੱਭਿਆਚਾਰ ਅਤੇ ਰੰਗਮੰਚ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਇਪਟਾ 82 ਸਾਲ ਪਹਿਲਾਂ ਹਿੰਦੀ ਫਿਲਮਾਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਕੈਫੀ ਆਜ਼ਮੀ, ਬਲਰਾਜ ਸਾਹਨੀ ਆਦਿ ਦੇ ਯਤਨਾਂ ਨਾਲ ਹੋਂਦ ਵਿੱਚ ਆਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਪਟਾ ਦਾ ਮੁੱਢ ਤੇਰਾ ਸਿੰਘ ਚੰਨ ਦੀ ਰਹਿਨੁਮਾਈ ਅਤੇ ਸੁਰਿੰਦਰ ਕੌਰ (ਲੋਕ-ਗਾਇਕਾ), ਅਮਰਜੀਤ ਗੁਰਦਾਸਪੁਰੀ (ਲੋਕ-ਗਾਇਕ), ਜਗਦੀਸ਼ ਫਰਿਆਦੀ, ਜੋਗਿੰਦਰ ਬਾਹਰਲਾ, ਨਿਰੰਜਣ ਸਿੰਘ ਮਾਨ, ਹੁਕਮ ਚੰਦ ਖਲੀਲੀ, ਹਰਨਾਮ ਸਿੰਘ ਨਰੂਲਾ ਆਦਿ ਦੇ ਸੁਹਿਰਦ ਯਤਨਾਂ ਨਾਲ 1950 ਵਿੱਚ ਬੱਝਾ।
ਇਪਟਾ ਦੀ ਸੂਬਾ ਮੀਤ ਪ੍ਰਧਾਨ ਡਾ. ਅਮਨ ਭੋਗਲ ਨੇ ਸੁਰਿੰਦਰ ਕੌਰ (ਲੋਕ-ਗਾਇਕਾ), ਸ਼ੀਲਾ ਦੀਦੀ, ਸ਼ੀਲਾ ਭਾਟੀਆ, ਉਮਾ, ਉਰਮਿਲਾ ਤੇ ਪ੍ਰੀਤਮਾ ਤੋਂ ਇਲਾਵਾ ਦਲਬੀਰ ਕੌਰ, ਰਾਜਵੰਤ ਕੌਰ ਮਾਨ 'ਪ੍ਰੀਤ', ਡਾ. ਇਕਬਾਲ ਕੌਰ, ਨਰਿੰਦਰ ਕੌਰ, ਨਿਤਾਸ਼ਾ, ਮਹਿੰਦਰ ਕੌਰ, ਆਸ਼ਾ, ਸੁਰਜੀਤ ਤੇ ਰਜਿੰਦਰ ਕੌਰ ਦੇ ਯੋਗਦਾਨ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ।
ਸਮਾਗਮ ਦੌਰਾਨ ਸਾਹਿਤ ਅਤੇ ਕਲਾ ਦੇ ਕਦਰਦਾਨ, ਫੇਜ਼-11 ਦੇ ਐਸ.ਐਚ.ਓ. ਅਮਨ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਇਪਟਾ ਦੇ ਸਿਰੜੀ ਕਾਰਕੁਨ ਰੰਗਮੰਚ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਬੜੀ ਸ਼ਿੱਦਤ ਨਾਲ ਲੋਕ-ਮਸਲੇ ਉਭਾਰ ਰਹੇ ਹਨ।
ਇਸ ਮੌਕੇ ਰੰਗਮੰਚ ਅਤੇ ਫਿਲਮੀ ਅਦਾਕਾਰ ਜਗਜੀਤ ਸਰੀਨ, ਸੈਵੀ ਸਤਵਿੰਦਰ ਕੌਰ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਦੇ ਜਨਰਲ ਸਕੱਤਰ ਭੁਪਿੰਦਰ ਮਲਿਕ, ਇਪਟਾ ਕਾਰਕੁਨ ਸੁਖਵੀਰ ਪਾਲ ਕੌਰ, ਗੁੰਗੀ, ਹਰਿੰਦਰ ਹਰ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਰੰਗਕਰਮੀ ਅੰਮ੍ਰਿਤਪਾਲ ਸਿੰਘ, ਹਰਕੀਰਤ ਸਿੰਘ, ਸਰਬਪ੍ਰੀਤ, ਗੁਰਵਿੰਦਰ ਬੈਦਵਾਨ, ਰਮਨ, ਨਵਰੀਤ ਸਿੰਘ, ਹਰਨੂਰ ਸਿੰਘ, ਦੀਪਕ ਸਿੰਘ, ਵਿਸ਼ਾਲ ਮਿੱਤਲ ਤੋਂ ਇਲਾਵਾ ਟਾਇਨੀ ਟਾਟਸ ਦੇ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਨੇ ਵੀ ਸ਼ਮੂਲੀਅਤ ਕੀਤੀ।