ਮਸਿਆ ਦਾ ਮਾਸਿਕ ਲੰਗਰ ਲਗਾਇਆ

ਐਸ.ਏ.ਐਸ. ਨਗਰ, 26 ਮਈ- ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਵੱਲੋਂ ਜੇਠ ਮਹੀਨੇ ਦੀ ਮਸਿਆ ਅਤੇ ਸ਼ਨੀਦੇਵ ਜੈਅੰਤੀ ਦੇ ਮੌਕੇ 'ਤੇ ਪੀ.ਜੀ.ਆਈ. ਚੰਡੀਗੜ੍ਹ ਦੀ ਨਿਊ ਓ.ਪੀ.ਡੀ. ਦੇ ਗੇਟ ਨੰਬਰ 4 ਦੇ ਸਾਹਮਣੇ ਮਸਿਆ ਦਾ ਮਾਸਿਕ ਲੰਗਰ ਲਗਾਇਆ।

ਐਸ.ਏ.ਐਸ. ਨਗਰ, 26 ਮਈ- ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਵੱਲੋਂ ਜੇਠ ਮਹੀਨੇ ਦੀ ਮਸਿਆ ਅਤੇ ਸ਼ਨੀਦੇਵ ਜੈਅੰਤੀ ਦੇ ਮੌਕੇ 'ਤੇ ਪੀ.ਜੀ.ਆਈ. ਚੰਡੀਗੜ੍ਹ ਦੀ ਨਿਊ ਓ.ਪੀ.ਡੀ. ਦੇ ਗੇਟ ਨੰਬਰ 4 ਦੇ ਸਾਹਮਣੇ ਮਸਿਆ ਦਾ ਮਾਸਿਕ ਲੰਗਰ ਲਗਾਇਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬ੍ਰਿਜਮੋਹਨ ਜੋਸ਼ੀ ਨੇ ਦੱਸਿਆ ਕਿ ਇਸ ਮੌਕੇ ਮਿੱਠੀ ਅਤੇ ਨਮਕੀਨ ਲੱਸੀ, ਮਿਕਸ ਦਾਲ, ਖੀਰ, ਚਾਵਲ, ਚਪਾਤੀ ਅਤੇ ਬਰੈਡ ਦਾ ਲੰਗਰ ਲਗਾਇਆ ਗਿਆ। ਲੰਗਰ ਸੇਵਾ ਵਿੱਚ ਟਰਾਈਸਿਟੀ ਵੱਲੋਂ ਵੱਖ-ਵੱਖ ਸਥਾਨਾਂ ਦੇ ਭਗਤਾਂ ਨੇ ਸਹਿਯੋਗ ਕੀਤਾ ਅਤੇ ਚਪਾਤੀਆਂ ਦੀ ਸੇਵਾ ਭਗਤਾਂ ਨੇ ਆਪਣੇ ਘਰਾਂ ਤੋਂ ਬਣਾ ਕੇ ਕੀਤੀ। 
ਲੰਗਰ ਸੇਵਾ ਵਿੱਚ ਅਨੀਤਾ ਜੋਸ਼ੀ, ਨੀਤੂ ਸ਼ਰਮਾ, ਸਰੋਜ ਬਬਰ, ਰਾਜ ਸਰੀਨ, ਮੀਨੂ ਸ਼ਰਮਾ, ਨੀਨਾ ਗਰਗ, ਸ਼ੀਤਲ ਸ਼ਰਮਾ, ਪੂਰਨਿਮਾ ਸ਼ਰਮਾ, ਲਕਸ਼ਮੀ ਸ਼ਰਮਾ, ਤ੍ਰਿਪਤਾ ਸ਼ਰਮਾ, ਬੀਨਾ ਧੀਮਾਨ, ਸੰਤੋਸ਼ ਸ਼ਰਮਾ, ਸੁਚੇਤ ਵਾਲਾ, ਇੰਦੂ ਵਾਲਾ, ਪ੍ਰੋਮੀਲਾ ਸ਼ਰਮਾ, ਨਿਰਮਲਾ ਦੇਵੀ, ਸੁਨੀਤਾ ਸ਼ਰਮਾ, ਰੇਨੂਕਾ ਅਰੋੜਾ, ਕਰਤਾਰ ਕੌਰ, ਮਮਤਾ, ਮਧੁ ਸ਼ਰਮਾ, ਸੁਰਿੰਦਰ ਕੌਰ, ਕੁਲਭੂਸ਼ਣ ਸ਼ਰਮਾ, ਸ਼ਿਸ਼ਪਾਲ ਗਰਗ, ਪ੍ਰਵੀਣ ਕੁਮਾਰ ਸ਼ਰਮਾ, ਸਤੀਸ਼ ਕੁਮਾਰ, ਅਸ਼ਵਿਨੀ ਸ਼ਰਮਾ, ਰਮੇਸ਼ ਕੁਮਾਰ ਸੌਦੀ, ਪੰਕਜ ਕੁਮਾਰ, ਧਨਸ਼ਿਆਮ ਪਾਂਡੇ ਨੇ ਸਹਿਯੋਗ ਕੀਤਾ।