ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਖੁਰਦ ਵਿਖੇ ਅੰਤਰਰਾਸ਼ਟਰੀ ਸਾਂਝਾ ਕਾਵ ਸੰਗ੍ਰਹਿ "ਸੁਖਨ ਦੇ ਵਾਰਿਸ" ਦੀ ਘੁੰਡ ਚੁਕਾਈ ਕੀਤੀ ਗਈ
ਮਾਹਿਲਪੁਰ 14, ਜੁਲਾਈ- ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਖੁਰਦ ਵਿਖੇ ਸ਼ਿਲਪੀ ਸਾਹਿਤਕ ਪਰਿਵਾਰ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ ਅਤੇ ਵਿਸ਼ੇਸ਼ ਤੌਰ ਤੇ ਅੰਤਰਰਾਸ਼ਟਰੀ ਸਾਂਝਾ ਕਾਵ ਸੰਗ੍ਰਹਿ "ਸੁਖਨ ਦੇ ਵਾਰਿਸ" ਦੀ ਘੁੰਡ ਚੁਕਾਈ ਕੀਤੀ ਗਈ। ਇਸ ਕਿਤਾਬ ਵਿੱਚ 88 ਲੇਖਕਾਂ ਦੀਆਂ ਕਵਿਤਾਵਾਂ ਅਤੇ ਗਜਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਸਾਰੇ ਲੇਖਕ ਆਪਣੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਚੁੱਕੇ ਹਨ। ਇਸ ਪੁਸਤਕ ਦੇ ਪ੍ਰਕਾਸ਼ਨ ਦਾ ਕੰਮ ਹਰਮਿੰਦਰ ਸਿੰਘ ਬਿਰਦੀ ਨੇ ਬਖੂਬੀ ਨਿਭਾਇਆ ਹੈ। ਸਾਰੇ ਕਵੀਆਂ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਨਾਲ ਪ੍ਰੋਗਰਾਮ ਨੂੰ ਹੋਰ ਬਿਹਤਰੀਨ ਬਣਾ ਦਿੱਤਾ। ਸੰਪਾਦਨਾ ਵਿੱਚ ਸਾਬੀ ਈਸਪੁਰੀ ਨੇ ਵਡਮੁੱਲਾ ਯੋਗਦਾਨ ਪਾਇਆ।
ਆਖਰ ਵਿੱਚ ਸ਼ਿਲਪੀ ਪਰਿਵਾਰ ਵੱਲੋਂ ਮੋਹਨ ਆਰਟਿਸਟ ਅਤੇ ਸੁਰਜੀਤ ਮੰਨਣਹਾਨੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਪੁਸਤਕ ਦੀ ਘੁੰਡ ਚੁਕਾਈ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ। ਮੰਚ ਸੰਚਾਲਨ ਦਾ ਕੰਮ ਹਰਮਿੰਦਰ ਸਾਹਿਲ ਨੇ ਬਖੂਬੀ ਨਿਭਾਇਆ।
ਇਸ ਮੌਕੇ ਪਰਮਜੀਤ ਕਾਤਿਬ, ਪੰਕਜ ਵਰਮਾ, ਵਿਜੇ ਕੁਮਾਰ, ਸਾਬੀ ਈਸਪੁਰੀ, ਅੰਮ੍ਰਿਤਪਾਲ ਸਿੰਘ, ਉਰਜੀਵ ਸੰਧੂ, ਸੰਜੀਵ ਸਾਹਨੀ, ਸੁਖਦੇਵ ਭਾਮ ਵਾਲਾ, ਰਘਵੀਰ ਸਿੰਘ ਕਲੋਆ, ਕੁਲਦੀਪ ਕੌਰ ਮੋਹਣ ਆਰਟਿਸਟ, ਸੁਰਜੀਤ ਮੰਨਣਹਾਨੀ, ਸੀਪਾ ਖੈਰੜ ਵਾਲਾ, ਦਿਵਾਸ਼ ਭਾਟੀਆ, ਸੰਜੀਵ ਸ਼ਰਮਾ, ਜਸਵਿੰਦਰ ਅਤੇ ਸਗਲੀ ਰਾਮ ਸ਼ਾਮਿਲ ਸਨ।