
ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਲੋਕਾਂ ਨੂੰ ਮਿਲੇਗਾ ਪੀਣ ਵਾਲਾ ਸਾਫ ਪਾਣੀ - ਡਾ. ਰਵਜੋਤ ਸਿੰਘ
ਰਾਜਪੁਰਾ, 26 ਮਈ- ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਹਲਕਾ ਰਾਜਪੁਰਾ ਦੇ ਲੋਕਾਂ ਨੂੰ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪੁਰਾਣਾ ਰਾਜਪੁਰਾ ਵਿਖੇ ਅੰਮ੍ਰਿਤ-2 ਅਧੀਨ 33.66 ਕਰੋੜ ਰੁਪਏ ਦੇ ਪਾਈਪਲਾਈਨ ਜਲ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਰਾਜਪੁਰਾ, 26 ਮਈ- ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਹਲਕਾ ਰਾਜਪੁਰਾ ਦੇ ਲੋਕਾਂ ਨੂੰ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪੁਰਾਣਾ ਰਾਜਪੁਰਾ ਵਿਖੇ ਅੰਮ੍ਰਿਤ-2 ਅਧੀਨ 33.66 ਕਰੋੜ ਰੁਪਏ ਦੇ ਪਾਈਪਲਾਈਨ ਜਲ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਇਸ ਮੌਕੇ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਰੋਜ਼ਾਨਾ ਸਾਫ ਸੁਥਰਾ ਪੰਜਾਬ ਦੇਣ ਲਈ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਪਾਈਪਲਾਈਨ ਦੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਨਾਲ ਲੋਕਾਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਵਿਧਾਇਕ ਨੀਨਾ ਮਿੱਤਲ ਵੱਲੋਂ ਚੁੱਕੀ ਗਈ ਇਸ ਮੰਗ ਨੂੰ ਤੁਰੰਤ ਮਨਜ਼ੂਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 33.66 ਕਰੋੜ ਰੁਪਏ ਦੇ ਪਾਈਪਲਾਈਨ ਜਲ ਸਪਲਾਈ ਪ੍ਰੋਜੈਕਟ ਅੰਮ੍ਰਿਤ-2 ਅਧੀਨ ਪਾਸ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪੁਰਾਣਾ ਰਾਜਪੁਰਾ ਅਤੇ ਰਾਜਪੁਰਾ ਟਾਊਨ ਵਿੱਚ 57.30 ਕਿਲੋਮੀਟਰ ਨਵੀਂ ਪਾਈਪਲਾਈਨ ਪਾਈ ਜਾਣੀ ਹੈ, ਇਸ ਨਾਲ ਕਰੀਬ 10 ਹਜ਼ਾਰ ਘਰਾਂ ਦੀ 50 ਹਜ਼ਾਰ ਦੀ ਆਬਾਦੀ ਨੂੰ ਸਾਫ ਪਾਣੀ ਦਾ ਲਾਭ ਮਿਲੇਗਾ।
ਇਸ ਮੌਕੇ ਹਲਕਾ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਪਿਛਲੇ ਪੰਜਾਹ ਸਾਲਾਂ ਤੋਂ ਸਾਫ ਪਾਣੀ ਦੇਣ ਲਈ ਸਰਕਾਰਾਂ ਪਿਛਲੀਆਂ ਨੇ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ ਪਰੰਤੂ ਮੌਜੂਦਾ ਸਰਕਾਰ ਨੇ ਰਾਜਪੁਰਾ ਵਾਸੀਆਂ ਨੂੰ ਇਹ ਅਹਿਮ ਤੋਹਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ 'ਗੇਟਵੇ ਆਫ ਪੰਜਾਬ' ਰਾਜਪੁਰਾ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਹੁਣ ਸਰਕਾਰ ਵੱਲੋਂ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਰਾਜਪੁਰਾ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਵਿੱਚ ਮਿਕਸਿੰਗ ਦੀ ਇੱਕ ਗੰਭੀਰ ਸਮੱਸਿਆ ਹੈ ਜਿਸ ਕਰਕੇ ਪੁਰਾਣਾ ਰਾਜਪੁਰਾ ਦੇ ਮੁਹੱਲੇ, ਭਾਰਤ ਕਾਲੋਨੀ, ਧਰਮਪੁਰਾ ਕਾਲੋਨੀ, ਛੱਜੂਮਾਜਰੀ, ਗਰਗ ਕਾਲੋਨੀ, ਨਵਯੁਗ ਕਾਲੋਨੀ, ਰੋਜ਼ਨ ਕਾਲੋਨੀ, ਅਮਰ ਚੰਦ ਕਾਲੋਨੀ, ਠਾਕਰਪੁਰੀ, ਜੱਟਾਂ ਵਾਲਾ ਮੁਹੱਲਾ, ਗੁੱਜਰਾਂ ਵਾਲਾ ਮੁਹੱਲਾ ਆਦਿ ਅਤੇ ਰਾਜਪੁਰਾ ਟਾਊਨ ਵਿੱਚ ਡਾਲਮੀਆ ਵਿਹਾਰ, ਕਨਿਕਾ ਗਾਰਡਨ, ਸ਼ਾਮ ਨਗਰ, ਮਹਿੰਦਰਗੰਜ, ਮਿਰਚ ਮੰਡੀ, ਗੁਰੂ ਨਾਨਕ ਕਾਲੋਨੀ ਅਤੇ ਹੋਰ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਵਾਟਰ ਸਪਲਾਈ ਲਾਈਨਾਂ ਸਮੇਤ ਘਰੇਲੂ ਕੁਨੈਕਸ਼ਨਾਂ ਨੂੰ ਬਦਲਣ ਦੀ ਤਜਵੀਜ਼ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਮੌਕੇ ਪੰਜਾਬ ਰਾਜ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਸਮੇਤ ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਅਵਿਕੇਸ਼ ਗੁਪਤਾ, ਈ.ਓ. ਅਵਤਾਰ ਚੰਦ, ਐਮ.ਐਲ.ਏ. ਕੋਆਰਡੀਨੇਟਰ ਰਿਤੇਸ਼ ਬੱਸਲ, ਸਚਿਨ ਮਿੱਤਲ, ਵਿਜੇ ਮੇਨਰੋਂ, ਰਾਜੇਸ਼ ਕੁਮਾਰ, ਸੰਦੀਪ ਬਾਵਾ, ਸ਼ਾਮ ਸੁੰਦਰ ਵਧਵਾ, ਅਮਰਿੰਦਰ ਸਿੰਘ ਮੀਰੀ, ਜੈ ਕ੍ਰਿਸ਼ਨ ਅਗਵਾਲ, ਰਵਿੰਦਰ ਸਿੰਘ, ਦੀਪਕ ਸ਼ਰਮਾ, ਗੁਰਧਿਆਨ ਸਿੰਘ ਜੋਗਾ, ਰਾਕੇਸ਼ ਮਹਿਤਾ, ਸੁਖਚੈਨ ਸਿੰਘ ਸਰਵਾਰਾ, ਦੇਸ ਰਾਜ, ਗੁਰਵਿੰਦਰ ਸਿੰਘ ਧਮੋਲੀ, ਦਲਬੀਰ ਸਿੰਘ ਸੰਗੂ, ਲਲਿਤ ਡਾਹਰਾ, ਬਿਕਰਮ ਸਿੰਘ ਕੰਡੇਵਾਲਾ, ਬੀ.ਡੀ.ਪੀ.ਓ. ਬੰਨਦੀਪ ਸਿੰਘ ਰਾਜਪੁਰਾ, ਰਾਜੇਸ਼ ਬੋਵਾ, ਹਰਪ੍ਰੀਤ ਸਿੰਘ ਲਾਲੀ, ਗੁਰਵੀਰ ਸਰਾਓ, ਦਵਿੰਦਰ ਸਿੰਘ ਬੈਦਵਾਨ, ਦਿਨੇਸ਼ ਮਹਿਤਾ, ਸਤਵਿੰਦਰ ਸਿੰਘ ਮਿਰਜਾਪੁਰ, ਡਾ. ਚਰਨ ਕਮਲ ਧੀਮਾਨ, ਸੁਮਿਤ ਬਖਸੀ, ਜਸਵਿੰਦਰ ਸਿੰਘ ਜੈਲਦਾਰ, ਜਸਵੰਤ ਸਿੰਘ ਨੈਣਾ, ਅਮਨਦੀਪ ਸਿੰਘ ਨਲਾਸ, ਨਿਤਿਨ ਪਹੂਜਾ, ਗੁਰਸ਼ਰਨ ਸਿੰਘ ਵਿਰਕ, ਅਮਨ ਸੈਣੀ, ਰਤਨੇਸ਼ ਜਿੰਦਲ, ਗੁਰਪ੍ਰੀਤ ਸਿੰਘ ਭੈਣੀ, ਅਮਰਜੀਤ ਸ਼ਰਮਾ ਆਦਿ ਮੌਜੂਦ ਸਨ।
