ਪਿੰਡ ਪਿੱਪਲੀਵਾਲ ਵਿੱਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ, 50 ਯੂਨਿਟ ਹੋਏ ਦਾਨ

ਗੜ੍ਹਸ਼ੰਕਰ, 25 ਮਈ- ਬੀਤ ਇਲਾਕੇ ਦੇ ਪਿੰਡ ਪਿਪਲੀਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਅੱਜ ਇੱਕ ਵਿਸ਼ਾਲ ਖੂਨਦਾਨ ਕੈਂਪ ਰਾਧਾ ਕ੍ਰਿਸ਼ਨ ਮੰਡਲ ਅਤੇ ਮਾਂ ਜਵਾਲਾ ਜੀ ਜਾਗਰਣ ਕਮੇਟੀ ਵੱਲੋਂ ਲਗਾਇਆ ਗਿਆ। ਇਹ ਖੂਨਦਾਨ ਕੈਂਪ ਜੰਗ ਵਿੱਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਨੂੰ ਸਮਰਪਿਤ ਸੀ| ਇਸ ਸਵੈ ਇਛਾ ਖੂਨਦਾਨ ਕੈਂਪ ਵਿੱਚ 50 ਤੋਂ ਵੱਧ ਯੂਨਿਟ ਦਾਨ ਕੀਤੇ ਗਏ।

ਖੂਨਦਾਨ ਪ੍ਰਾਪਤ ਕਰਨ ਲਈ ਬਲੱਡ ਡੋਨਰ ਕੌਂਸਲ ਬਲੱਡ ਸੈਂਟਰ ਨਵਾਂ ਸ਼ਹਿਰ ਤੋਂ ਟੀਮ ਪਹੁੰਚੀ ਹੋਈ ਸੀ।ਕੈਂਪ ਦੇ ਆਯੋਜਨ ਸਬੰਧੀ ਜਾਣਕਾਰੀ ਦਿੰਦੇ ਹੋਏ ਬਿੰਦੂ ਭੁੰਬਲਾ ਪ੍ਰਬੰਧਕੀ ਟੀਮ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਨੌਜਵਾਨਾਂ ਵਿੱਚ ਕਾਫੀ ਭਾਰਾ ਉਤਸ਼ਾਹ ਸੀ ਅਤੇ ਭਵਿੱਖ ਵਿੱਚ ਵੀ ਅਜਿਹੇ ਇਹ ਕੈਂਪ ਲਗਾਏ ਜਾਣਗੇ ਤਾਂ ਕਿ ਖੂਨਦਾਨ ਮਹਾਂਦਾਨ ਦਾ ਜੋ ਸੰਕਲਪ ਹੈ|
 ਉਸ ਨੂੰ ਅਮਲੀ ਤੌਰ ਤੇ ਜਨ ਜਨ ਤਕ ਪਹੁੰਚਾਇਆ ਜਾ ਸਕੇ। ਦੱਸਣਾ ਬਣਦਾ ਹੈ ਕਿ ਪਿੰਡ ਪਿੱਪਲੀਵਾਲ ਵਿੱਚ ਉਕਤ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਸ੍ਰੀਮਤ ਭਾਗਵਤ ਕਥਾ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਵਿਆਸ ਗੱਦੀ ਤੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕਰਨ ਵਾਲੇ ਆਚਾਰਿਆ ਜਗਮਹਣ ਦੱਤ ਸ਼ਾਸਤਰੀ ਜੀ ਵੀ ਇਸ ਕੈਂਪ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ। 
ਉਹਨਾਂ ਨੇ ਨੌਜਵਾਨਾਂ ਖੂਨਦਾਨੀਆਂ ਦੀ ਰੱਜ ਕੇ ਪ੍ਰਸ਼ੰਕ ਕੀਤੀ ਜੋ ਇਸ ਮਨੁੱਖਤਾ ਦੀ ਸੇਵਾ ਦੇ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਅੱਗੇ ਹੋ ਕੇ ਪਾ ਰਹੇ ਹਨ।