
ਜਦੋਂ ਇਨਸਾਨ ਦੀ ਜ਼ਿੰਦਗੀ ਵਿੱਚ ਪੂਰਨ ਗੁਰੂ ਦਾ ਪ੍ਰਗਟਾਵਾ ਹੁੰਦਾ ਹੈ ਤਾਂ ਹੀ ਉਨ੍ਹਾਂ ਦੀ ਕਿਰਪਾ ਦੁਆਰਾ ਹੀ ਉਸ ਗਿਆਨ ਨੂੰ ਜਾਣਿਆ ਜਾ ਸਕਦਾ ਹੈ- ਸਵਾਮੀ ਦਿਨਕਰਾਨੰਦ
ਹੁਸ਼ਿਆਰਪੁਰ- ਦਿਵय ਜੋਤੀ ਜਾਗਰਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਗੌਤਮ ਨਗਰ ਵਿੱਚ ਭੰਡਾਰੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਵ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੇ ਸੇਵਕ ਸਵਾਮੀ ਦਿਨਕਰਾਨੰਦ ਜੀ ਨੇ ਦੱਸਿਆ ਕਿ ਜਦੋਂ ਇੱਕ ਸਾਧਕ ਸੱਚ ਦੇ ਪੱਥ ਤੇ ਤੁਰਦਾ ਹੈ ਤਾਂ ਉਸ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਰੁਕਾਵਟ ਉਸਦਾ ਮਨ ਹੁੰਦਾ ਹੈ।
ਹੁਸ਼ਿਆਰਪੁਰ- ਦਿਵय ਜੋਤੀ ਜਾਗਰਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਗੌਤਮ ਨਗਰ ਵਿੱਚ ਭੰਡਾਰੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਵ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੇ ਸੇਵਕ ਸਵਾਮੀ ਦਿਨਕਰਾਨੰਦ ਜੀ ਨੇ ਦੱਸਿਆ ਕਿ ਜਦੋਂ ਇੱਕ ਸਾਧਕ ਸੱਚ ਦੇ ਪੱਥ ਤੇ ਤੁਰਦਾ ਹੈ ਤਾਂ ਉਸ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਰੁਕਾਵਟ ਉਸਦਾ ਮਨ ਹੁੰਦਾ ਹੈ।
ਇਨਸਾਨ ਦਾ ਮਨ ਸਦਾ ਗੁਰੂ ਦੇ ਹੁਕਮਾਂ ਦੇ ਉਲਟ ਚੱਲਦਾ ਹੈ। ਜਿਵੇਂ ਗੁਰੂ ਵੱਲੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਵੇਰੇ ਜਲਦੀ ਉੱਠ ਕੇ ਪ੍ਰਭੂ ਦਾ ਚਿੰਤਨ ਕਰਨਾ ਹੈ ਪਰ ਇਹ ਮਨ ਤਾਂ ਉਸਨੂੰ ਪ੍ਰਭੂ ਭਗਤੀ ਦੀ ਥਾਂ ਸੰਸਾਰ ਦੀ ਮਾਇਆ ਵੱਲ ਧੱਕਦਾ ਹੈ। ਜਿਵੇਂ ਸੂਈ ਵਿੱਚ ਪਾਇਆ ਹੋਇਆ ਧਾਗਾ ਓਥੇ ਹੀ ਜਾਂਦਾ ਹੈ ਜਿਧਰ ਸੂਈ ਜਾਂਦੀ ਹੈ, ਠੀਕ ਓਸੇ ਤਰ੍ਹਾਂ ਇੱਕ ਇਨਸਾਨ ਦਾ ਵੀ ਇਹੀ ਸੁਭਾਅ ਹੁੰਦਾ ਹੈ ਉਹ ਓਥੇ ਹੀ ਜਾਂਦਾ ਹੈ ਜਿੱਥੇ ਉਸਦਾ ਮਨ ਅਤੇ ਬੁੱਧੀ ਜਾਂਦੇ ਹਨ।
ਇਸ ਲਈ ਉਸਨੂੰ ਆਪਣੇ ਇਸ ਮਨ ਅਤੇ ਬੁੱਧੀ ਨੂੰ ਹੀ ਪ੍ਰਭੂ ਵਿੱਚ ਲਾ ਦੇਣਾ ਚਾਹੀਦਾ ਹੈ। ਜਦੋਂ ਉਸਦਾ ਚਿੰਤਨ ਹੀ ਪ੍ਰਭੂ ਭਗਤੀ ਵਿੱਚ ਲੱਗ ਜਾਂਦਾ ਹੈ ਫਿਰ ਭਾਵੇਂ ਉਹ ਸੰਸਾਰ ਦੀ ਮਾਇਆ ਵਿੱਚ ਰਹੇ ਪਰ ਮੋਹਰੂਪੀ ਇਸ ਮਾਇਆ ਵਿੱਚ ਵੱਸਦਿਆਂ ਵੀ ਉਹ ਕਰਤਾਰ ਦੀ ਪ੍ਰੀਤ ਨੂੰ ਕਦੇ ਨਹੀਂ ਭੁੱਲ ਪਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸੰਸਾਰ ਵਿੱਚ ਅਜਿਹੀ ਕੋਈ ਵੀ ਚੀਜ਼ ਨਹੀਂ ਜਿਸਨੂੰ ਪ੍ਰਾਪਤ ਨਾ ਕੀਤਾ ਜਾ ਸਕੇ, ਸਿਰਫ਼ ਲੋੜ ਹੈ ਕੋਸ਼ਿਸ਼ ਅਤੇ ਅਭਿਆਸ ਦੀ।
ਵੇਖਿਆ ਜਾਵੇ ਤਾਂ ਅੱਜ ਇਨਸਾਨ ਸੰਸਾਰਕ ਉਪਲਬਧੀ ਹਾਸਲ ਕਰਨ ਲਈ ਵੀ ਤਾਂ ਦਿਨ-ਰਾਤ ਯੋਜਨਾਵਾਂ ਬਣਾਉਂਦਾ ਹੈ ਨਿਰੰਤਰ ਅਭਿਆਸ ਕਰਦਾ ਹੈ ਪਰ ਪ੍ਰਭੂ ਦਾ ਚਿੰਤਨ ਜੋ ਕਿ ਉਸ ਲਈ ਸਭ ਤੋਂ ਚੰਗਾ ਹੈ ਉਸਨੂੰ ਇਨਸਾਨ ਨੇ ਕੇਵਲ ਇੱਕ ਰਿਵਾਜ ਬਣਾਕੇ ਰੱਖ ਦਿੱਤਾ ਹੈ।
ਇਸ ਲਈ ਅੱਜ ਇਨਸਾਨ ਪ੍ਰਭੂ ਦੇ ਪਿਆਰ ਤੇ ਪ੍ਰਭੂ ਦੀ ਭਗਤੀ ਨੂੰ ਹਾਸਲ ਕਰਨ ਦਾ ਵੀ ਅਭਿਆਸ ਕਰੇ ਅਤੇ ਇਹ ਅਭਿਆਸ ਤਦੋਂ ਹੀ ਸੰਭਵ ਹੈ ਜਦੋਂ ਉਸ ਕੋਲ ਬ੍ਰਹਮ ਗਿਆਨ ਹੋਵੇ। ਜਦੋਂ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਪੂਰਨ ਗੁਰੂ ਦਾ ਪ੍ਰਗਟਾਵਾ ਹੁੰਦਾ ਹੈ ਉਨ੍ਹਾਂ ਦੀ ਕਿਰਪਾ ਰਾਹੀਂ ਹੀ ਉਸ ਗਿਆਨ ਨੂੰ ਜਾਣਿਆ ਜਾ ਸਕਦਾ ਹੈ
