ਬ੍ਰਹਮਲੀਨ ਸੰਤ ਮਾਹਨ ਦਾਸ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਡੇਰੇ ਸੇਖੈ ਵਿਖੇ ਸ਼ਰਧਾ ਪੂਰਵਕ ਮਨਾਏ

ਹੁਸ਼ਿਆਰਪੁਰ- ਬ੍ਰਹਮਲੀਨ ਸੰਤ ਮਾਹਨ ਦਾਸ ਜੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਸਮਾਗਮ ਡੇਰਾ ਸੰਤ ਇੰਦਰ ਦਾਸ ਸੇਖੈ ਵਿਖੇ ਮੌਜੂਦਾ ਗੱਦੀ ਨਸ਼ੀਨ ਸੰਤ ਇੰਦਰ ਦਾਸ ਜਨਰਲ ਸਕੱਤਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਅਗਵਾਈ ਅਤੇ ਸੰਤ ਪ੍ਰਮੇਸ਼ਵਰੀ ਦਾਸ ਦੀ ਦੇਖ ਰੇਖ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋੰ ਸ਼ਰਧਾ ਪੂਰਵਕ ਮਨਾਏ ਗਏ।

ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਅਤੇ ਸੰਤ ਸਮਾਗਮ ਦੇ ਦੀਵਾਨ ਸਜਾਏ ਗਏ, ਜਿਸ ਵਿੱਚ ਰਾਗੀ, ਢਾਡੀ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਵੱਖ ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ਾਂ ਵਲੋੰ ਕੀਰਤਨ,ਕਥਾ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। 
               ਇਸ ਮੌਕੇ ਸੰਤ ਸਰਵਣ ਦਾਸ ਬੋਹਣ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ,ਸੰਤ ਸਰਵਣ ਦਾਸ ਸਲੇਮਟਾਵਰੀ, ਸੰਤ ਪਰਮਜੀਤ ਦਾਸ ਨਗਰ , ਸੰਤ ਬਲਵੰਤ ਸਿੰਘ ਡਿੰਗਰੀਆਂ, ਸੰਤ ਰਮੇਸ਼ ਦਾਸ ਡੇਰਾ ਕਲਰਾਂ ਸ਼ੇਰਪੁਰ, ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਨੰਦਾਚੌਰ ,ਸੰਤ ਵਿਨੈ ਮੁਨੀ ਜੰਮੂ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਬੀਬੀ ਕੁਲਦੀਪ ਕੌਰ ਮਹਿਨਾ,ਸੰਤ ਬੀਬੀ ਕਮਲੇਸ਼ ਕੌਰ ਨਾਹਲਾਂ, ਸੰਤ ਮਨਜੀਤ ਦਾਸ ਵਿਛੋਹੀ,ਬਾਬਾ ਬਲਕਾਰ ਸਿੰਘ ਤੱਗੜ ਵਡਾਲਾ, ਸੰਤ ਰਜੇਸ਼ ਦਾਸ ਬਜਵਾੜਾ, ਸੰਤ ਟਹਿਲ ਦਾਸ ਫਗਵਾੜਾ, ਸੰਤ ਹਰਨਾਮ ਦਾਸ ਫਗਵਾੜਾ, ਸੰਤ ਕਪੂਰ ਦਾਸ ਅਬਾਦਪੁਰਾ, ਸੰਤ ਨਿਰਮਲ ਦਾਸ ਲੁਧਿਆਣਾ, ਸੰਤ ਬਲਵੀਰ ਦਾਸ ਅਲਾਵਲਪੁਰ, ਸੰਤ ਮਨੋਹਰ ਦਾਸ ਲਿੱਧੜਾਂ, ਸੇਵਾਦਾਰ ਸੋਨੂੰ, ਗੁਰਨਾਮ ਸਿੰਘ ਭੱਟੀ, ਭਾਈ ਸੁਰਜੀਤ ਸਿੰਘ ਜਲੰਧਰ, ਨਰਿੰਦਰ ਸਿੰਘ, ਦਰਸ਼ਨ ਸਿੰਘ ਦਰਗਾ ਹੇੜੀ, ਸੁਰਿੰਦਰ ਸਿੰਘ ਧਾਮੀਆਂ, ਨਰਿੰਦਰ ਸਿੰਘ ਫਗਵਾੜਾ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਵੀ ਹਾਜਰ ਸਨ। ਸਟੇਜ ਸਕੱਤਰ ਦੀ ਸੇਵਾ ਪਰਮਜੀਤ ਸਿੰਘ ਹੈੱਡ ਟੀਚਰ ਘੜਿਆਲ ਨੇ ਨਿਭਾਈ। 
ਇਸ ਮੌਕੇ ਡੇਰਾ ਸੰਚਾਲਕ ਸੰਤ ਇੰਦਰ ਦਾਸ ਅਤੇ ਸੰਤ ਪ੍ਰਮੇਸ਼ਵਰੀ ਦਾਸ ਵਲੋੰ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨਿਤ ਕੀਤਾ ਅਤੇ ਸਮੂਹ ਸੰਗਤਾਂ ਦਾ ਧੰਨਬਾਦ ਕੀਤਾ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।