ਗੁ. ਬਿਭੋਰ ਸਾਹਿਬ (ਭਾਖੜਾ ਨੰਗਲ) ਵਿਖੇ ਗੁਰਮਤਿ ਕੈਂਪ 9 ਜੂਨ ਤੋਂ 15 ਜੂਨ ਤੱਕ

ਮਾਹਿਲਪੁਰ, 20 ਮਈ- ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੋਸਾਇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਮਾਹਿਲਪੁਰ ਵੱਲੋਂ ਡਾਕਟਰ ਜੰਗ ਬਹਾਦਰ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਜੀ ਦੇ ਸਹਿਯੋਗ ਨਾਲ ਇਸ ਵਾਰ ਗੁਰਮਤਿ ਕੈਂਪ ਗੁਰਦੁਆਰਾ ਬਿਭੌਰ ਸਾਹਿਬ ਭਾਖੜਾ ਨੰਗਲ ਵਿਖੇ 9 ਜੂਨ ਤੋਂ 15 ਜੂਨ ਤੱਕ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੋਸਾਇਟੀ ਦੇ ਪ੍ਰਧਾਨ ਜਥੇਦਾਰ ਹਰਬੰਸ ਸਿੰਘ ਸਰਹਾਲਾ ਅਤੇ ਪ੍ਰੋਫੈਸਰ ਅਪਿੰਦਰ ਸਿੰਘ ਮਾਹਿਲਪੁਰੀ ਸੰਯੋਜਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੁਰਮਤਿ ਕੈਂਪ ਵਿੱਚ ਨਿਤਨੇਮ, ਸ਼ੁੱਧ ਗੁਰਬਾਣੀ ਉਚਾਰਨ, ਲੇਖ ਲਿਖਣ,  ਸਿਮਰਨ, ਲੈਕਚਰ, ਨਾਅਰੇ ਲਿਖਣਾ, ਕਵਿਤਾ ਉਚਾਰਨ, ਸਵਾਲ ਜਵਾਬ, ਦਸਤਾਰ ਸਿਖਲਾਈ ਸਬੰਧੀ ਮਾਹਿਰ ਵਿਦਵਾਨ ਆਪੋ ਆਪਣੇ ਭਾਸ਼ਣ ਦੇਣਗੇ।
 ਇਸ ਮੌਕੇ ਬੱਚਿਆਂ ਨੂੰ ਹਰ ਰੋਜ਼ ਰਾਤ ਨੂੰ ਧਾਰਮਿਕ ਫਿਲਮਾਂ ਵੀ ਦਿਖਾਈਆਂ ਜਾਣਗੀਆਂ। ਇਸ ਮੌਕੇ ਉਨਾਂ ਮਾਹਿਲਪੁਰ ਇਲਾਕੇ ਦੇ ਗੁਰਸਿੱਖ ਪਰਿਵਾਰਾਂ ਅਤੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪਣਾ ਫਰਜ਼ ਸਮਝਦੇ ਹੋਏ ਆਪਣੇ ਬੱਚਿਆਂ/ ਵਿਦਿਆਰਥੀਆਂ ਨੂੰ ਇਸ ਕੈਂਪ ਵਿੱਚ ਭੇਜਣ ਦੀ ਕਿਰਪਾਲਤਾ ਕਰਨ।