
ਪਿੰਡ ਮਜਾਰੀ 'ਚ ਬਾਬਾ ਪੌਣਾਹਾਰੀ ਜੀ ਦਾ ਸਾਲਾਨਾ ਸਮਾਗਮ ਸ਼ਰਧਾ ਨਾਲ ਮਨਾਇਆ- ਪ੍ਰਸਿੱਧ ਗਾਇਕ ਗੂਰੀ ਧਾਲੀਵਾਲ ਨੇ ਲਗਵਾਈ ਹਾਜ਼ਰੀ
ਮਜਾਰੀ (ਗੜ੍ਹਸ਼ੰਕਰ), 18 ਮਈ- ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ, ਪਿੰਡ ਮਜਾਰੀ (ਗੜ੍ਹਸ਼ੰਕਰ) ਵਿਖੇ ਸੰਗਤਾਂ ਵੱਲੋਂ ਸਾਲਾਨਾ ਭੰਡਾਰਾ ਅਥਾਹ ਸ਼ਰਧਾ ਤੇ ਉਤਸਾਹ ਨਾਲ ਕਰਵਾਇਆ ਗਿਆ ਜਿਸ ਵਿੱਚ ਉੱਘੇ ਭਜਨ ਗਾਇਕ ਗੂਰੀ ਧਾਲੀਵਾਲ ਨੇ ਆਪਣੀਆਂ ਮਨਮੋਹਕ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਮਜਾਰੀ (ਗੜ੍ਹਸ਼ੰਕਰ), 18 ਮਈ- ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ, ਪਿੰਡ ਮਜਾਰੀ (ਗੜ੍ਹਸ਼ੰਕਰ) ਵਿਖੇ ਸੰਗਤਾਂ ਵੱਲੋਂ ਸਾਲਾਨਾ ਭੰਡਾਰਾ ਅਥਾਹ ਸ਼ਰਧਾ ਤੇ ਉਤਸਾਹ ਨਾਲ ਕਰਵਾਇਆ ਗਿਆ ਜਿਸ ਵਿੱਚ ਉੱਘੇ ਭਜਨ ਗਾਇਕ ਗੂਰੀ ਧਾਲੀਵਾਲ ਨੇ ਆਪਣੀਆਂ ਮਨਮੋਹਕ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਮੰਦਿਰ ਕਮੇਟੀ ਦੇ ਸਰਪ੍ਰਸਤ ਸ੍ਰੀ ਸੋਮ ਨਾਥ ਰਾਣਾ ਜੀ ਦੀ ਅਗੁਵਾਈ ਵਾਲੀ ਨਵਨਿਯੁਕਤ ਕਮੇਟੀ, ਜਿਸ ਵਿੱਚ ਸ੍ਰੀ ਸੰਦੀਪ ਕੁਮਾਰ ਰਾਣਾ (ਪ੍ਰਧਾਨ), ਸ੍ਰੀ ਵਿਜੇ ਕੁਮਾਰ ਮਾਨ (ਉਪ ਪ੍ਰਧਾਨ), ਸ੍ਰੀ ਅਜੀਤ ਸਿੰਘ ਰਾਣਾ (ਕੈਸ਼ੀਅਰ), ਸ੍ਰੀ ਰਜੀਵ ਕੁਮਾਰ ਰਾਣਾ (ਜਨਰਲ ਸਕੱਤਰ), ਸ੍ਰੀ ਸ਼ੁੱਭ ਕਰਨ ਰਾਣਾ (ਸਕੱਤਰ), ਸ੍ਰੀ ਸਲਿੰਦਰ ਰਾਣਾ (ਮੈਂਬਰ), ਸ੍ਰੀ ਪ੍ਰਵੀਨ ਸੋਨੀ (ਮੈੱਬਰ) ਸ੍ਰੀ ਰਾਕੇਸ਼ ਰਾਣਾ (ਮੈਂਬਰ) ਸ੍ਰੀ ਰਘੁਵਿੰਦਰ ਸਿੰਘ (ਮੈਂਬਰ), ਸ੍ਰੀ ਦਲਜੀਤ ਸਿੰਘ ਭੱਟੀ (ਮੈਂਬਰ) ਅਤੇ ਸ੍ਰੀ ਸੰਦੀਪ ਕੁਮਾਰ (ਮੈਂਬਰ) ਵੀ ਮੌਜੂਦ ਸਨ।
ਪਿੰਡ ਮਜਾਰੀ ਦੀ ਕੀਰਤਨ ਮੰਡਲੀ ਵੱਲੋਂ ਬਾਬਾ ਜੀ ਦੀਆਂ ਪਰੰਪਰਾਗਤ ਭੇਟਾਂ ਰਾਹੀਂ ਸੰਗਤਾਂ ਨੂੰ ਬਾਬਾ ਜੀ ਦੇ ਰੰਗ ਵਿੱਚ ਰੰਗਿਆ।
ਨਵ-ਨਿਯੁਕਤ ਕਮੇਟੀ ਦੇ ਵੱਖ-ਵੱਖ ਅਹੁੱਦੇਦਾਰਾਂ ਤੇ ਪਿੰਡ ਮਜਾਰੀ ਦੇ ਸਮੂਹ ਭਗਤਾਂ ਵਲੋਂ ਦੋ ਦਿਨਾਂ ਸਮਾਗਮ ਮੌਕੇ ਪੁੱਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਆਪੋ-ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਗਈ। ਮੰਦਿਰ ਕਮੇਟੀ ਦੇ ਯੂਥ ਵਿੰਗ ਵਿੱਚ ਸ਼ਾਮਲ ਲਕਸ਼ੇ ਰਾਣਾ, ਕਰਨ ਰਾਣਾ, ਸਿਖਰ ਰਾਣਾ, ਸਾਹਿਲ ਰਾਣਾ, ਵਰੁਣ ਰਕਵਾਲ, ਵਰੁਣ ਰਾਣਾ, ਸਾਹਿਲ ਭੱਟੀ, ਗੌਰਵ ਰਾਣਾ, ਨਿਤਿਨ ਮਾਨ, ਸਮਰ ਮਾਨ, ਨਿਸ਼ਾਂਤ ਸੋਨੀ ਤੇ ਜਤਿਨ ਰਾਣਾ ਵੱਲੋਂ ਵੀ ਵੱਧ ਚੜ੍ਹਕੇ ਸੇਵਾ ਕੀਤੀ ਗਈ।
ਸਰਪ੍ਰਸਤ ਮੰਦਿਰ ਕਮੇਟੀ ਸ੍ਰੀ ਸੋਮ ਨਾਥ ਰਾਣਾ ਜੀ ਨੇ ਦੱਸਿਆ ਕਿ ਇਹ ਸਾਲਾਨਾ ਜਾਗਰਣ ਤੇ ਭੰਡਾਰਾ ਸਾਡੇ ਬਜ਼ੁਰਗਾਂ ਵੱਲੋਂ ਪਾਈ ਪਿਰਤ ਤਹਿਤ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਜਿਸ ਵਿੱਚ ਸਾਡੇ ਪਿੰਡ ਮਜਾਰੀ ਦੇ ਵਸਨੀਕਾਂ ਤੋਂ ਇਲਾਵਾ ਦੂਰ-ਦੁਰਾਡੇ ਦੇ ਪਿੰਡਾਂ ਤੋਂ ਵੀ ਬਾਬਾ ਜੀ ਦੇ ਸ਼ਰਧਾਲੂ ਆਪਣੀ ਹਾਜ਼ਰੀ ਲਗਵਾਉਂਦੇ ਹਨ।
ਸਾਲਾਨਾ ਭੰਡਾਰੇ ਮੌਕੇ ਪ੍ਰਸਿੱਧ ਗਾਇਕ ਗੂਰੀ ਧਾਲੀਵਾਲ ਨੇ ਆਪਣੀ ਬੁਲੰਦ ਆਵਾਜ਼ ਨਾਲ ਸਮਾਂ ਬੰਨਿਆ। 'ਸੁਫ਼ਨੇ ਦੇ ਵਿੱਚ ਮੇਰੇ ਯੋਗੀ ਆਇਆ...., 'ਮੁਝੇ ਇਤਨਾ ਬਤਾ ਦੋ ਕਾਨ੍ਹਾ ਤੇਰਾ ਰੰਗ ਕਾਲਾ ਕਿਊ?.... ਰੰਗ ਬਰਸੇ ਦਰਬਾਰ ਬਾਬਾ ਜੀ ਤੇਰੇ ਰੰਗ ਬਰਸੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਪ੍ਰਮੁੱਖ ਸਖ਼ਸ਼ੀਅਤਾਂ ਵਿੱਚ ਚੇਅਰਮੈਨ ਸ੍ਰੀ ਮੇਹਰ ਸਿੰਘ ਰਾਣਾ, ਸਾਬਕਾ ਪ੍ਰਧਾਨ ਸ੍ਰੀ ਮਹਿੰਦਰ ਸਿੰਘ ਰਾਣਾ, ਮੈਂਬਰ ਪੰਚਾਇਤ ਸ੍ਰੀ ਸੁਰਜੀਤ ਧੀਮਾਨ, ਸ੍ਰੀ ਸੁਸ਼ਿੰਦਰ ਰਾਣਾ, ਸ੍ਰੀਮਤੀ ਰਜਨੀ ਬਾਲਾ, ਸ੍ਰੀਮਤੀ ਮਧੂ ਬਾਲਾ, ਸ੍ਰੀਮਤੀ ਸੀਮਾ ਰਾਣੀ, ਸ੍ਰੀ ਸੁਭਾਸ਼ ਰਾਣਾ (ਨੰਬਰਦਾਰ), ਸ੍ਰੀ ਜਗਦੇਵ ਰਾਣਾ, ਸ੍ਰੀ ਸਤਵਿੰਦਰ ਰਾਣਾ, ਸ੍ਰੀ ਸ਼ਤੀਸ਼ ਰਾਣਾ (ਗੱਬਰ) ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਆਪਣੀ ਹਾਜ਼ਰੀ ਲਗਵਾਈ।
