ਖਾਲਸਾ ਕਾਲਜ ਮਾਹਿਲਪੁਰ ਦੀ ਥੀਏਟਰੀਕਲ ਟੀਮ ਸਕਿੱਟ ਮੁਕਾਬਲੇ ਵਿੱਚ ਪੰਜਾਬ ਵਿੱਚੋਂ ਤੀਜੇ ਸਥਾਨ ‘ਤੇ

ਮਾਹਿਲਪੁਰ, 5 ਦਸੰਬਰ- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੀ ਥੀਏਟਰੀਕਲ ਟੀਮ ਨੇ ਪਿਛਲੇ ਦਿਨ੍ਹੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਯੁਵਕ ਸੇਵਾਵਾਂ ਪੰਜਾਬ ਸਰਕਾਰ ਵੱਲੋਂ ਕਰਵਾਏ ਪੰਜਾਬ ਰਾਜ ਅੰਤਰ ਯੂਨੀਵਰਸਿਟੀ ਯੁਵਕ ਮੇਲਾ-2024 ਵਿੱਚ ਪੰਜਾਬ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਦਿਆਂ ਸੂਬੇ ਭਰ ਵਿੱਚੋਂ ਤੀਜਾ ਸਥਾਨ ਹਾਸਿਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਪੈਟਰਨ ਡਾ ਜੰਗ ਬਹਾਦਰ ਸਿੰਘ ਰਾਏ, ਮੈਨੇਜਰ ਇੰਦਰਜੀਤ ਸਿੰਘ ਭਾਰਟਾ,ਜਨਰਲ ਸਕੱਤਰ ਪ੍ਰੋ ਅਪਿੰਦਰ ਸਿੰਘ, ਕਾਲਜ ਦੇ ਪਿ੍ਰੰਸੀਪਲ ਡਾ ਪਰਵਿੰਦਰ ਸਿੰਘ, ਉੱਪ ਪਿ੍ਰੰਸੀਪਲ ਅਰਾਧਨਾ ਦੁੱਗਲ ਸਮੇਤ ਸਟਾਫ ਨੇ ਥੀਏਟਰ ਟੀਮ ਨਾਲ ਜੁੜੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ‘ਤੇ ਮੁਬਾਰਕਬਾਦ ਦਿੱਤੀ। 
ਇਸ ਮੌਕੇ ਗੱਲ ਕਰਦਿਆਂ ਥੀਏਟਰੀਕਲ ਆਈਟਮਜ਼ ਦੇ ਕਨਵੀਨਰ ਡਾ ਜੇ ਬੀ ਸੇਖੋਂ ਨੇ ਦੱਸਿਆ ਕਾਲਜ ਦੀ ਸਕਿੱਟ ਟੀਮ ਨੇ  ਜੀਟੀਬੀ ਕਾਲਜ ਦਸੂਹਾ ਵਿੱਚ ਜੋਨਲ ਯੂਥ ਫੈਸਟੀਵਲ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਪਿੱਛੋਂ ਡੀਏਵੀ ਕਾਲਜ ਹੁਸ਼ਿਆਰਪੁਰ ਵਿੱਚ ਕਰਵਾਏ ਪੰਜਾਬ ਯੂਨੀਵਰਸਿਟੀ ਇੰਟਰ ਜੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। 
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਸੂਬਾ ਪੱਧਰੀ ਪੰਜਾਬ ਰਾਜ ਅੰਤਰ ਯੂਨੀਵਰਸਿਟੀ ਯੁਵਕ ਮੇਲਾ-2024 ਵਿੱਚ ਪੰਜਾਬ ਦੀਆਂ ਦਸ ਯੂਨੀਵਰਸਿਟੀਆਂ ਨਾਲ ਸਖ਼ਤ ਮੁਕਾਬਲੇ ਵਿੱਚ ਰਹਿ ਕੇ ਕਾਲਜ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ। 
ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਵੱਲੋਂ ਇਨ੍ਹਾਂ ਵਿਦਿਆਰਥੀਆਂ ਅਤੇ ਤਿਆਰੀ ਵਿੱਚ ਜੁਟੇ ਸਟਾਫ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਪ੍ਰੋ ਅਸ਼ੋਕ ਕੁਮਾਰ, ਪ੍ਰੋ ਅਮਨਦੀਪ ਕੌਰ, ਜਗਦੀਪ ਸਿੰਘ ਡਾਇਰੈਕਟਰ ਸਮੇਤ ਥੀਏਟਰ ਦੇ ਵਿਦਿਆਰਥੀ ਇਕਬਾਲ ਸਿੰਘ, ਸਾਹਿਲ ਸ਼ਰਮਾ, ਅੰਮ੍ਰਿਤਪਾਲ ਸਿੰਘ, ਸ਼ੈਰਲ, ਗਗਨਦੀਪ ਸਿੰਘ, ਰੀਤਿਕਾ, ਹਰਮਨ, ਮੁਨੀਸ਼ ਕੁਮਾਰ, ਇਕਬਾਲ ਸਿੰਘ ਅਤੇ ਰਾਹੁਲ ਆਦਿ ਹਾਜ਼ਰ ਸਨ।