ਦੀਕਸ਼ਾ ਨੇ ਸਕੂਲ ਚ ਪਹਿਲਾਂ ਸਥਾਨ ਪ੍ਰਾਪਤ ਕੀਤਾ

ਗੜਸੰਕਰ 17 ਮਈ- ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਐਲਾਨੇ ਗਏ 10ਵੀਂ ਦੇ ਨਤੀਜਿਆਂ ਵਿੱਚ ਨਿਊ ਦਸ਼ਮੇਸ਼ ਪਬਲਿਕ ਹਾਈ ਸਕੂਲ ਸੈਲਾਂ ਕਲਾਂ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਕੂਲ ਐਮ ਡੀ ਦਵਿੰਦਰ ਸਿੰਘ ਅਤੇ ਮੈਡਮ ਅਮਰਪ੍ਰੀਤ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਡੇ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ|

 ਉਹਨਾਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਦੀਕਸ਼ਾ ਕੁਮਾਰੀ 589 (90.61%) ਨੰਬਰ ਅਮਨਜੋਤ ਕੋਰ ਨੇ 573 ( 88.15%) ਨੰਬਰ ਸਿਮਰਨਜੀਤ ਕੋਰ ਨੇ 558 ( 85.84% ) ਨੰਬਰ ਰਮਨੀਤ ਸਿੰਘ ਤੇ ਰਿਸ਼ੀ ਕੁਮਾਰ ਪਾਠਕ ਨੇ 556 (85.53% ) ਤੇ ਅਨਾਮਿਕਾ ਚੌਧਰੀ ਨੇ 550 ( 84.61% ) ਨੰਬਰ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ|
 ਇਸ ਸਮੇ ਸਕੂਲ ਦੇ ਪਿ੍ੰਸੀਪਲ ਮਨਜੀਤ ਕੋਰ ਅਤੇ ਸਮੂਹ ਸਟਾਫ ਵਲੋ ਇਸ ਸਾਨਦਾਰ ਨਤੀਜੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ