ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਦਾ ਦਸਵੀਂ ਜਮਾਤ ਦਾ ਨਤੀਜਾ 100% ਰਿਹਾ

ਗੜ੍ਹਸ਼ੰਕਰ,16 ਮਈ- ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਅੱਜ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਦਾ ਨਤੀਜਾ 100% ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਕੂਲ ਪ੍ਰਿੰਸੀਪਲ ਮੈਡਮ ਪੂਨਮ ਸ਼ਰਮਾ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਡੇ ਸਕੂਲ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ਹੈ।

ਉਹਨਾਂ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਜੈਸਮੀਨ ਕੌਰ ਨੇ 650 ਵਿੱਚੋਂ 616 ( 94.76%) ਨੰਬਰ ਪ੍ਰਾਪਤ ਕਰਕੇ ਪਹਿਲਾ, ਸੁਨੈਨਾ ਨੇ 601 (92.46%) ਨੰਬਰ ਲੈ ਕੇ ਦੂਜਾ, ਅਲੀਸ਼ਾ ਨੇ 595 (91.53%) ਨੰਬਰ ਲੈ ਕੇ ਤੀਜਾ, ਗੁਰਲੀਨ ਕੌਰ ਨੇ 582 (89.53%) ਨੰਬਰ ਲੈ ਕੇ ਚੌਥਾ, ਸੋਨੀਆ ਨੇ 570 (87.69%) ਨੰਬਰ ਲੈ ਕੇ ਪੰਜਵਾਂ, ਸਿਮਰਨ ਨੇ 561(86.30%) ਨੰਬਰ ਲੈ ਕੇ ਛੇਵਾਂ, ਮਨਵੀਰ ਕੌਰ ਨੇ 558 (85.84%) ਨੰਬਰ ਲੈ ਕੇ ਸੱਤਵਾਂ, ਸਾਨੀਆ ਨੇ 547 (85.15%) ਨੰਬਰ ਲੈ ਕੇ ਅੱਠਵਾਂ, ਗੁਰਲੀਨ ਨੇ 528 (81.23%) ਨੰਬਰ ਲੈ ਕੇ ਨੌਵਾਂ ਅਤੇ ਗੁਰਵਿੰਦਰ ਸਿੰਘ ਨੇ 505 (77.69%) ਨੰਬਰ ਲੈ ਕੇ ਦਸਵਾਂ ਸਥਾਨ ਪ੍ਰਾਪਤ ਕਰਕੇ ਸਕੂਲ ਦਾ,ਅਧਿਆਪਕਾਂ ਦਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਮੇਂ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲ੍ਹੋਂ ਅੱਵਲ ਰਹੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਗਈ। 
ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਇਹ ਸ਼ਾਨਦਾਰ ਨਤੀਜੇ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਅਤੇ ਦ੍ਰਿੜ ਇਰਾਦੇ ਦਾ ਨਤੀਜਾ ਹੈ। ਇਸ ਸਮੇਂ ਸਕੂਲ ਸਟਾਫ ਵਿੱਚ ਮੈਡਮ ਕੁਲਵਿੰਦਰ ਕੌਰ, ਮੁਕੇਸ਼ ਕੁਮਾਰ, ਜਸਵੀਰ ਸਿੰਘ, ਪਰਮਜੀਤ ਸਿੰਘ, ਬਲਕਾਰ ਸਿੰਘ,  ਕਮਲਜੀਤ ਕੌਰ, ਖੁਸ਼ਵਿੰਦਰ ਕੌਰ, ਦੀਪਕ ਕੌਸ਼ਲ,  ਸੀਮਾ, ਮਧੂ ਸੰਬਿਆਲ, ਅਵਤਾਰ ਸਿੰਘ ਅਤੇ ਕੈਪਟਨ ਸੁਰਿੰਦਰ ਕੁਮਾਰ ਹਾਜ਼ਰ ਸਨ।