ਐਨ.ਡੀ.ਆਰ.ਐਫ ਨੇ ਮੌਕ ਅਭਿਆਸ ਦੇ ਸਬੰਧ ’ਚ ਕਰਵਾਈ ਕੋਆਰਡੀਨੇਸ਼ਨ ਤੇ ਟੇਬਲ ਟਾਪ ਐਕਸਰਾਈਜ਼
ਹੁਸ਼ਿਆਰਪੁਰ- ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ) ਵਲੋਂ ਭਲਕੇ ਮਿਤੀ 14 ਮਈ ਦਿਨ ਬੁੱਧਵਾਰ ਨੂੰ ਨਸਰਾਲਾ ਬੌਟਲਿੰਗ ਪਲਾਂਟ ਵਿਖੇ ਕਰਵਾਏ ਜਾਣ ਵਾਲੇ ਮੌਕ ਅਭਿਆਸ ਸਬੰਧੀ ਐਸ.ਡੀ.ਐਮ ਦਫ਼ਤਰ ਹੁਸ਼ਿਆਰਪੁਰ ਵਿਖੇ ਕੋਆਰਡੀਨੇਸ਼ਨ-ਕਮ-ਟੇਬਲ ਟਾਪ ਐਕਸਰਸਾਈਜ਼ ਕਰਵਾਈ ਗਈ ਜਿਸ ਵਿਚ ਐਨ.ਡੀ.ਆਰ.ਐਫ. ਦੇ ਅਧਿਕਾਰੀਆਂ ਤੋਂ ਇਲਾਵਾ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਸਨ।

ਐਨ.ਡੀ.ਆਰ.ਐਫ. ਦੀ 07 ਬਟਾਲੀਅਨ ਬਠਿੰਡਾ ਦੇ ਸਹਾਇਕ ਕਮਾਂਡੈਂਟ ਪੰਕਜ ਸ਼ਰਮਾ ਅਤੇ ਇੰਸਪੈਕਟਰ ਨੀਰਜ ਕੁਮਾਰ ਨੇ ਇਸ ਦੌਰਾਨ ਦੱਸਿਆ ਕਿ ਇਹ ਮੌਕ ਅਭਿਆਸ ਵਿਸ਼ੇਸ਼ ਰੂਪ ਵਿਚ ਉਦਯੋਗਿਕ ਸੁਰੱਖਿਆ ਦੇ ਨਜ਼ਰੀਏ ਤੋਂ ਜਾਗਰੂਕਤਾ ਅਤੇ ਤਾਲਮੇਲ ਨੂੰ ਉਤਸ਼ਾਹਿਤ ਕਰਨ ’ਤੇ ਅਧਾਰਿਤ ਹੈ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਦਾ ਮੁੱਖ ਉਦੇਸ਼ ਵੱਖ-ਵੱਖ ਸਰਕਾਰੀ ਅਤੇ ਉਦਯੋਗਿਕ ਵਿਭਾਗਾਂ ਦਰਮਿਆਨ ਤਾਲਮੇਲ ਨੂੰ ਮਜ਼ਬੂਤ ਕਰਨਾ, ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਤਿਆਰੀਆਂ ਨੂੰ ਵਧਾਉਣਾ ਅਤੇ ਜਨਤਾ ਨੂੰ ਸੰਭਾਵੀਂ ਖ਼ਤਰਿਆ ਤੋਂ ਜਾਣੂ ਕਰਵਾਉਣਾ ਹੈ।
ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਉਨ੍ਹਾਂ ਵਲੋਂ ਕੀਤੇ ਜਾਣ ਵਾਲੇ ਕਾਰਜਾਂ ਤੋਂ ਜਾਣੂ ਕਰਵਾਉਂਦਿਆਂ ਮੌਕ ਅਭਿਆਸ ਵਿਚ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਅਤੇ ਭਵਿੱਖ ਵਿਚ ਵੀ ਨਿਯਮਤ ਰੂਪ ਵਿਚ ਇਸ ਤਰ੍ਹਾਂ ਦੇ ਅਭਿਆਸ ਕਰਵਾਉਣ ਦਾ ਸੰਕਲਪ ਲਿਆ। ਉਨ੍ਹਾਂ ਦੱਸਿਆ ਕਿ 14 ਮਈ ਨੂੰ ਨਸਰਾਲਾ ਬੌਟਲਿੰਗ ਪਲਾਂਟ ਵਿਖੇ ਸਵੇਰੇ ਸ਼ਾਮ 3 ਵਜੇ ਦੇ ਕਰੀਬ ਫੀਲਡ ਐਕਸਰਸਾਈਜ਼ (ਮੌਕ ਅਭਿਆਸ) ਕਰਵਾਈ ਜਾਵੇਗੀ।
ਇਸ ਮੌਕੇ ਨਾਇਬ ਤਹਿਸੀਲਦਾਰ ਇੰਦਰਬੀਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਲਲਿਤਾ ਅਰੋੜਾ, ਏ.ਡੀ.ਐਫ.ਓ ਸ਼ਾਹਬਾਜ਼ ਸਿੰਘ ਬੱਲ, ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਹਰਮਨਦੀਪ ਸਿੰਘ, ਚੀਫ ਵਾਰਡਨ ਸਿਵਲ ਡਿਫੈਂਸ ਲੋਕੇਸ਼ ਪੁਰੀ, ਸੁਨੀਲ ਕਪੂਰ, ਚੰਦਰ ਪ੍ਰਕਾਸ਼, ਸਿਹਤ ਵਿਭਾਗ ਤੋਂ ਡਾ. ਜਗਦੀਪ ਸਿੰਘ, ਸੁਦੇਸ਼ ਕੁਮਾਰ, ਡਾ. ਅਵਤਾਰ ਸਿੰਘ, ਪਸ਼ੂ ਵਿਭਾਗ ਤੋਂ ਡਾ. ਅਵਤਾਰ ਸਿੰਘ, ਫੂਡ ਸਪਲਾਈ ਅਫ਼ਸਰ ਸੰਜੀਵ ਕੁਮਾਰ, ਐਸ.ਡੀ.ਓ ਜਲ ਸਪਲਾਈ ਰਵਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।