ਜੀਵਨ ਜਾਗਰਤੀ ਮੰਚ ਗੜ੍ਹਸ਼ੰਕਰ ਨੇ ਪੰਜਾਬ ਨੈਸ਼ਨਲ ਬੈਂਕ ਬਰਾਂਚ ਬਾੜੀਆਂ ਕਲਾਂ ਦੇ ਸਹਿਯੋਗ ਨਾਲ 11ਵਾਂ ਖੂਨਦਾਨ ਕੈਂਪ ਲਗਾਇਆ
ਮਾਹਿਲਪੁਰ, 9 ਮਈ- ਜੀਵਨ ਜਾਗ੍ਰਿਤੀ ਮੰਚ ਗੜਸ਼ੰਕਰ (ਰਜਿ.) ਵਲੋਂ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਬਾੜੀਆਂ ਕਲਾਂ ਦੇ ਸਹਿਯੋਗ ਨਾਲ ਮਰਹੂਮ ਸੁਰਿੰਦਰ ਪਾਲ ਸਿੰਘ ਸਹੋਤਾ ਦੀ ਨਿੱਘੀ ਯਾਦ ਨੂੰ ਸਮਰਪਿਤ 11ਵਾਂ ਖੂਨ-ਦਾਨ ਕੈਂਪ ਡੇਰਾ ਪ੍ਰੇਮਸਰ ਨਿਰਮਲ ਆਸ਼ਰਮ ਬਾੜੀਆਂ ਕਲਾਂ ਵਿਖੇ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਮਾਨਯੋਗ ਸ੍ਰੀ ਨਰੇੱਦਰ ਪਾਲ ਧੀਮਾਨ ਡਿਪਟੀ ਜਨਰਲ ਮੈਨੇਜਰ, ਪੰਜਾਬ ਨੈਸ਼ਨਲ ਬੈਂਕ ਸਰਕਲ ਹੁਸ਼ਿਆਰਪੁਰ ਵੱਲੋਂ ਕੀਤਾ ਗਿਆ l

ਇਸ ਸਮੇਂ ਮੰਚ ਦੇ ਅਹੁਦੇਦਾਰਾਂ, ਮੈਂਬਰਾਂ , ਬੈਂਕ ਦੇ ਸਮੂਹ ਸਟਾਫ ਅਤੇ ਇਲਾਕੇ ਦੇ ਪਤਵੰਤਿਆਂ ਦੇ ਨਾਲ ਨਾਲ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇਦੇ ਵੀ ਹਾਜ਼ਰ ਸਨ। ਇਲਾਕੇ ਦੇ ਖੂਨਦਾਨੀਆਂ ਵੱਲੋਂ ਬਲੱਡ ਡੋਨਰਜ਼ ਕੌਂਸਿਲ ਬਲੱਡ ਸੈਂਟਰ ਨਵਾਂ ਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ 69 ਯੂਨਿਟ ਖੂਨ ਦਾਨ ਕੀਤਾ ਗਿਆ। ਪ੍ਰਿੰਸੀਪਲ ਡਾਕਟਰ ਬਿੱਕਰ ਸਿੰਘ ਪ੍ਰਧਾਨ ਜੀਵਨ ਜਾਗ੍ਰਿਤੀ ਮੰਚ ਗੜ੍ਹਸ਼ੰਕਰ, ਡਾਕਟਰ ਅਜੇ ਬੱਗਾ ,ਕਾਮਰੇਡ ਦਰਸ਼ਨ ਸਿੰਘ ਮੱਟੂ ਪ੍ਰਧਾਨ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ , ਸੰਤ ਪ੍ਰੀਤਮ ਸਿੰਘ ਡੇਰਾ ਪ੍ਰੇਮਸਰ ਬਾੜੀਆਂ ਕਲਾਂ , ਸ੍ਰੀ ਵਿਜੇ ਲਾਲ ਬ੍ਰਾਂਚ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਬਾੜੀਆਂ ਕਲਾਂ ਅਤੇ ਜਸਕੀਰਤ ਸਿੰਘ ਸਹੋਤਾ ਦੇ ਪਰਿਵਾਰ ਵਲੋਂ ਖੂਨ-ਦਾਨੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ ।
ਇਸ ਸਮੇਂ ਮੰਚ ਦੇ ਅਹੁਦੇਦਾਰਾਂ ਅਤੇ ਕਾਰਜ- ਕਾਰਨੀ ਮੈਂਬਰਾਂ ਸਮੇਤ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਵਿੱਚ ਸਰਵ ਸ਼੍ਰੀ. ਦਿਲਬਾਗ ਸਿੰਘ ਗੜ੍ਹਸ਼ੰਕਰ , ਅਵਿੰਦਰ ਕੌਰ ਸਹੋਤਾ, ਪੀ.ਐਲ.ਸੂਦ, ਹਰਦੇਵ ਰਾਏ, ਮਾਸਟਰ ਹੰਸਰਾਜ, ਹਰੀ ਲਾਲ ਨਫ਼ਰੀ , ਪਵਨ ਗੋਇਲ , ਮਾਸਟਰ ਅਮਰਜੀਤ ਸਿੰਘ , ਰਾਣਾ ਭੁਪਿੰਦਰ ਸਿੰਘ ਉਪਕਾਰ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ, ਬੱਬਲਜੀਤ ਸਿੰਘ ਸਰਕਲ ਦਫ਼ਤਰ ਪੀ ਐਨ ਬੀ ਹੁਸ਼ਿਆਰਪੁਰ, ਕੁਲਵਿੰਦਰ ਕੁਮਾਰ ਮੈਨੇਜਰ ਪੀਐੱਨਬੀ ਬੱਸੀ ਕਲਾਂ , ਰਾਹੁਲ ਪ੍ਰਾਸ਼ਰ ਮੈਨੇਜਰ ਪੀਐਨਬੀ ਮਾਹਿਲਪੁਰ,ਸੰਦੀਪ ਖੁੱਲਰ ਪੀਐੱਨਬੀ ਹੁਸ਼ਿਆਰਪੁਰ, ਗਗਨਦੀਪ ਸਿੰਘ ਪੀਐੱਨਬੀ ਹੁਸ਼ਿਆਰਪੁਰ, ਚੰਦਨ ਤੂਰ ਪੀਐੱਨਬੀ ਬਾੜੀਆਂ ਕਲਾਂ , ਹਰਪਾਲ ਕੌਰ ਸਰਪੰਚ ਮੋਤੀਆ , ਮਨਜੀਤ ਕੌਰ ਸਰਪੰਚ ,ਰਾਜੇਸ਼ ਕੁਮਾਰ ਪੰਚ ਬਿਪਨਜੀਤ ਸਿੰਘ ਬੇਦੀ ਪੰਚ , ਪਲਵਿੰਦਰ ਕੌਰ ਪੰਚ , ਹਰਜਿੰਦਰ ਕੌਰ ਪੰਚ ਬਾੜੀਆਂ ਕਲਾਂ , ਵਿਜੇ ਕੁਮਾਰ ਸਰਪੰਚ ਬਾੜੀਆਂ ਖੁਰਦ , ਨਰਿੰਦਰ ਭੁੱਟਾ ਸਰਪੰਚ ਪ੍ਰਸੋਤਾ ,ਸੂਰਜ ਪ੍ਰਕਾਸ਼ ਸਿੰਘ ਪਿੰਡ ਮਰੂਲਾ , ਸੰਦੀਪ ਕੁਮਾਰ ਚੱਕ ਕਟਾਰੂ , ਗੁਰਮਿੰਦਰ ਸਿੰਘ ਕੈਂਡੋਵਾਲ ,ਰਾਕੇਸ਼ ਕੁਮਾਰ ਭਾਟੀਆ ਬੋਹਨ ਆਦਿ ਹਾਜਰ ਸਨ । ਸਹੋਤਾ ਪਰਿਵਾਰ ਵਲੋਂ ਸਾਰੇ ਖੂਨ ਦਾਨੀਆਂ ਨੂੰ ਸਨਮਾਨ ਚਿੰਨ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ ।