ਥੈਲੇਸੀਮੀਆ ਨੂੰ ਖਤਮ ਕਰਨਾ ਸਿਰਫ਼ ਡਾਕਟਰੀ ਟੀਚਾ ਨਹੀਂ ਹੈ ਬਲਕਿ ਨੈਤਿਕ ਜ਼ਿੰਮੇਵਾਰੀ: ਜੈਕੀ ਸ਼ਰਾਫ

ਨਵੀਂ ਦਿੱਲੀ, 5 ਮਈ- ਥੈਲੇਸੀਮੀਆ ਇਕ ਜੈਨੇਟਿਕ ਖੂਨ ਦੀ ਬਿਮਾਰੀ ਹੈ ਜਿਸ ਨੂੰ ਰੋਕਿਆ ਜਾ ਸਕਦਾ ਹੈ, ਪਰ ਇਸ ਦੇ ਬਾਵਜੂਦ, ਹਰ ਸਾਲ ਇਕੱਲੇ ਭਾਰਤ ਵਿੱਚ ਲਗਭਗ 10,000 ਤੋਂ 15,000 ਬੱਚੇ ਥੈਲੇਸੀਮੀਆ ਨਾਲ ਪੈਦਾ ਹੁੰਦੇ ਹਨ। ਇਸ ਸੰਬੰਧੀ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ, ਗੁਰੂਗ੍ਰਾਮ ਵੱਲੋਂ “ਰੈੱਡ ਰਨ ਟੂ ਐਂਡ ਥੈਲੇਸੀਮੀਆ” ਦਾ ਆਯੋਜਨ ਕੀਤਾ ਗਿਆ। 2035 ਤੱਕ ਥੈਲੇਸੀਮੀਆ ਨੂੰ ਖਤਮ ਕਰਨ ਲਈ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਆਰੰਭ ਕੀਤੀ ਇਸ ਦੇਸ਼ ਵਿਆਪੀ ਲਹਿਰ ਵਿੱਚ ਥੈਲੇਸੀਮੀਆ ਜਾਗਰੂਕਤਾ ਦੇ ਬ੍ਰਾਂਡ ਅੰਬੈਸਡਰ ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਕਈ ਹੋਰ ਸਿਹਤ ਮਾਹਰ, ਨੀਤੀ ਨਿਰਮਾਤਾ, ਗੈਰ-ਸਰਕਾਰੀ ਸੰਗਠਨ, ਮਰੀਜ਼ ਅਤੇ ਥੈਲੇਸੀਮੀਆ ਦੇ ਖਾਤਮੇ ਲਈ ਕੰਮ ਕਰ ਰਹੇ ਨਾਗਰਿਕ ਵੀ ਮੌਜੂਦ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਜੈਕੀ ਸ਼ਰਾਫ ਨੇ ਕਿਹਾ ਕਿ ਥੈਲੇਸੀਮੀਆ ਨੂੰ ਖਤਮ ਕਰਨਾ ਸਿਰਫ਼ ਇਕ ਡਾਕਟਰੀ ਟੀਚਾ ਨਹੀਂ ਹੈ ਬਲਕਿ ਇਕ ਨੈਤਿਕ ਜ਼ਿੰਮੇਵਾਰੀ ਵੀ ਹੈ। ਉਹਨਾਂ ਕਿਹਾ ਕਿ ਹਰ ਸਾਲ, ਭਾਰਤ ਵਿੱਚ ਥੈਲੇਸੀਮੀਆ ਮੇਜਰ ਦੇ ਲਗਭਗ 10,000 ਤੋਂ 15,000 ਨਵੇਂ ਕੇਸ ਸਾਹਮਣੇ ਆਉਂਦੇ ਹਨ। ਇਹ ਇਕ ਅਜਿਹਾ ਮੌਨ ਸੰਕਟ ਹੈ ਜੋ ਅਣਗਿਣਤ ਪਰਿਵਾਰਾਂ ਨੂੰ ਪ੍ਰਭਾਵਿਤ ਕਰਦਾ ਰਹਿੰਦਾ ਹੈ। ਉਹਨਾਂ ਕਿਹਾ ਕਿ ਸ਼ੁਰੂਆਤੀ ਜਾਂਚ ਅਤੇ ਜਾਗਰੂਕਤਾ ਬਹੁਤ ਸਾਰੇ ਬੱਚਿਆਂ ਨੂੰ ਜੀਵਨ ਭਰ ਦੀਆਂ ਸਮੱਸਿਆਵਾਂ ਤੋਂ ਬਚਾ ਸਕਦੀ ਹੈ।
ਇਸ ਮੌਕੇ ਫੋਰਟਿਸ ਗੁਰੂਗ੍ਰਾਮ ਦੇ ਪੀਡੀਆਟ੍ਰਿਕ ਹੇਮਾਟੋਲੋਜੀ, ਹੇਮਾਟੋ ਓਨਕੋਲੋਜੀ ਅਤੇ ਬੋਨ ਮੈਰੋ ਟਰਾਂਸਪਲਾਂਟ ਦੇ ਪ੍ਰਿੰਸੀਪਲ ਡਾਇਰੈਕਟਰ ਅਤੇ ਹੈਡ ਡਾ. ਵਿਕਾਸ ਦੁਆ, ਫੋਰਟਿਸ ਹੈਲਥਕੇਅਰ ਦੇ ਐਮਡੀ ਅਤੇ ਸੀਈਓ ਡਾ. ਅਸ਼ੂਤੋਸ਼ ਰਘੂਵੰਸ਼ੀ, ਸ੍ਰੀ ਯਸ਼ ਰਾਵਤ, ਫੈਸੀਲਿਟੀ ਡਾਇਰੈਕਟਰ, ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ, ਗੁਰੂਗ੍ਰਾਮ ਨੇ ਵੀ ਸੰਬੋਧਨ ਕੀਤਾ।