ਜਦੋਂ ਵੀ ਉਹ ਪਰਮ ਸ਼ਕਤੀ ਕਿਸੇ ਮਹਾਨ ਲਕਸ਼ ਨੂੰ ਲੈ ਕੇ ਸਤਗੁਰੂ ਰੂਪ ਵਿੱਚ ਅਵਤਾਰ ਲੈਂਦੀ ਹੈ, ਉਦੋਂ ਉਦੋਂ ਸਾਰਿਆ ਨੂੰ ਸੇਵਾ ਦਾ ਅਵਸਰ ਪ੍ਰਦਾਨ ਕਰਦੀ ਹੈ- ਸਾਧਵੀ ਸੁਸ਼੍ਰੀ ਰੇਨੂ ਭਾਰਤੀ
ਹੁਸ਼ਿਆਰਪੁਰ- ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਗੌਤਮ ਨਗਰ ਹੁਸ਼ਿਆਰਪੁਰ ਵਿਖੇ ਸਪਤਾਹਿਕ ਅਧਿਆਤਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਸੁਸ਼੍ਰੀ ਰੇਨੂ ਭਾਰਤੀ ਜੀ ਨੇ ਸੰਗਤ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜਦੋਂ–ਜਦੋਂ ਵੀ ਉਹ ਪਰਮ ਸ਼ਕਤੀ ਕਿਸੇ ਮਹਾਨ ਲਕਸ਼ ਨੂੰ ਲੈ ਕੇ ਸਤਗੁਰੂ ਰੂਪ ਵਿੱਚ ਅਵਤਾਰ ਲੈਂਦੀ ਹੈ, ਉਦੋਂ ਉਦੋਂ ਸਾਰਿਆ ਨੂੰ ਸੇਵਾ ਦਾ ਅਵਸਰ ਪ੍ਰਦਾਨ ਕਰਦੀ ਹੈ। ਇਸ ਮਹਾਨ ਲਕਸ਼ ਦੀ ਪੂ੍ਰਤੀ ਲਈ ਪੂਰਨ ਸਤਗੁਰੂ ਆਮ ਤੋਂ ਆਮ ਮਨੁੱਖ ਦਾ ਵੀ ਆਹਵਾਨ ਕਰਦੇ ਹਨ। ਵੈਸੇ ਤਾਂ ਉਹ ਸਰਵ ਸਮਰੱਥ ਹਨ।

ਪੱਤਿਆਂ ਤੋਂ ਲੈ ਕੇ ਬ੍ਰਹਿਮਾਂਡ ਦੇ ਨਕਸ਼ਤਰਾਂ ਤਕ, ਸਭ ਉਨ੍ਹਾਂ ਦੀ ਸ਼ਕਤੀ ਨਾਲ ਹੀ ਗਤਿਸੀਲ ਹਨ। ਪਰ ਫਿਰ ਵੀ ਇੱਕ ਸ਼ਿਸ਼ਯ ਦੇ ਕਲਿਆਣ ਲਈ, ਉਹ ਵੱਖ-ਵੱਖ ਢੰਗਾਂ ਨਾਲ ਸ਼ਿਸ਼ਯ ਨੂੰ ਸੇਵਾਵਾਂ ਪ੍ਰਦਾਨ ਕਰਦੇ ਹਨ। ਆਪਣੇ ਸ਼ਿਸ਼ਯ ਲਈ ਸੇਵਾਵਾਂ ਦੇ ਭੰਡਾਰ ਖੋਲ੍ਹ ਦਿੰਦੇ ਹਨ, ਤਾਂ ਜੋ ਇਨ੍ਹਾਂ ਸੇਵਾਵਾਂ ਦੇ ਆਧਾਰ ‘ਤੇ ਉਹ ਆਪਣੀ ਕਿਰਪਾ ਦਾ ਐਸਾ ਰਾਹ ਬਣਾਉਣ, ਜਿਸ ‘ਤੇ ਕਦਮ ਵਧਾ ਕੇ ਸ਼ਿਸ਼ਯ ਭਵਸਾਗਰ ਪਾਰ ਕਰ ਸਕੇ।
ਇਹੀ ਕਾਰਣ ਸੀ ਕਿ ਸਾਕਸ਼ਾਤ ਨਾਰਾਇਣ ਰੂਪ ਸ਼੍ਰੀ ਰਾਮ ਇੱਕ ਆਮ ਕੇਵਟ ਕੋਲੋਂ ਗੰਗਾ ਪਾਰ ਉਤਾਰਣ ਦੀ ਬੇਨਤੀ ਕਰਦੇ ਹਨ। ਉਹੀ ਨਾਰਾਇਣ, ਜਿਨ੍ਹਾਂ ਨੇ ਵਾਮਨ ਰੂਪ ਵਿੱਚ ਸਾਰੀ ਸ੍ਰਿਸ਼ਟੀ ਨੂੰ ਸਿਰਫ ਦੋ ਪਗਾਂ ਵਿੱਚ ਹੀ ਮਾਪ ਲਿਆ ਸੀ। ਉਹ ਚਾਹੁੰਦੇ ਤਾਂ ਇਸ ਗੰਗਾ ਸਰਿਤਾ ਨੂੰ ਆਪ ਵੀ ਪਾਰ ਕਰ ਸਕਦੇ ਸਨ। ਪਰ ਜੇਕਰ ਉਹ ਇੰਝ ਕਰਦੇ, ਤਾਂ ਕੇਵਟ ਨੂੰ ਨਾ ਤਾਂ ਸੇਵਾ ਕਰਨ ਦਾ ਮੌਕਾ ਮਿਲਦਾ ਅਤੇ ਨਾ ਹੀ ਉਸ ਨੂੰ ਅਡੋਲ ਭਗਤੀ ਦਾ ਵਰਦਾਨ ਪ੍ਰਾਪਤ ਹੁੰਦਾ।
ਇਹ ਇੱਕ ਸ਼ਾਸ਼ਵਤ ਨਿਯਮ ਹੈ ਕਿ ਜਦੋਂ ਇੱਕ ਸ਼ਿਸ਼ਯ ਸੇਵਾ ਰੂਪੀ ਹਲ ਦੁਆਰਾ ਆਪਣੇ ਜੀਵਨ ਦੀ ਜ਼ਮੀਨ ਤਿਆਰ ਕਰ ਲੈਂਦਾ ਹੈ, ਤਾਂ ਸਤਗੁਰੂ ਦੀ ਕਿਰਪਾ ਰੂਪੀ ਬੱਦਲ ਵੀ ਉਸ ‘ਤੇ ਆਪਣੇ ਆਪ ਵਰਸ ਪੈਂਦੇ ਹਨ। ਕੇਵਟ ਨੇ ਵੀ ਜਦੋਂ ਪ੍ਰਭੂ ਨੂੰ ਸਿਰਫ਼ ਇੱਕ ਛੋਟੀ ਜਿਹੀ ਨਦੀ ਪਾਰ ਕਰਵਾਈ, ਤਾਂ ਉਸ ਥੋੜ੍ਹੀ ਜਿਹੀ ਸੇਵਾ ਦੇ ਆਧਾਰ ‘ਤੇ ਹੀ ਪ੍ਰਭੂ ਨੇ ਉਸਦਾ ਭਵਸਾਗਰ ਪਾਰ ਕਰਵਾਉਣ ਦੀ ਜਿੰਮੇਵਾਰੀ ਆਪਣੇ ਸਿਰ ਲੈ ਲਈ।
ਇਸ ਲਈ, ਇੱਕ ਸ਼ਿਸ਼ਯ ਲਈ ਸੇਵਾ ਦਾ ਮੌਕਾ ਮਿਲਣਾ ਆਪਣੇ ਆਪ ਵਿੱਚ ਹੀ ਇੱਕ ਵੱਡੀ ਪ੍ਰਾਪਤੀ ਹੈ। ਉਹ ਸ਼ਿਸ਼ਯ ਬਹੁਤ ਭਾਗਾਂਵਾਲੇ ਹੁੰਦੇ ਹਨ, ਜਿਨ੍ਹਾਂ ਦੇ ਦਾਮਨ ਵਿੱਚ ਸੇਵਾ ਰੂਪੀ ਅਮੋਲਕ ਰਤਨ ਆ ਜਾਂਦੇ ਹਨ। ਧੰਨ ਹਨ ਉਹ ਲੋਕ ਜੋ ਆਪਣਾ ਤਨ, ਮਨ ਅਤੇ ਧਨ ਤਕ ਇਸ਼ਵਰ ਸਮਾਨ ਗੁਰੂ ਦੀ ਸੇਵਾ ਵਿੱਚ ਨਿਛਾਵਰ ਕਰ ਦਿੰਦੇ ਹਨ। ਕਿਉਂਕਿ ਜੋ ਜਨਮ-ਜਨਮਾਂਤਰਾਂ ਦੀ ਅਟੱਲ ਸਾਧਨਾ, ਸਿਮਰਨ ਅਤੇ ਅਭਿਆਸ ਨਾਲ ਵੀ ਸੰਭਵ ਨਹੀਂ ਹੁੰਦਾ, ਉਹ ਸਿਰਫ਼ ਇੱਕ ਛਣ ਭਰ ਦੀ ਗੁਰੂ ਸੇਵਾ ਨਾਲ ਆਸਾਨੀ ਨਾਲ ਪ੍ਰਾਪਤ ਹੋ ਸਕੇ