ਰੋਟਰੀ ਕਲੱਬ ਮਿਡ ਟਾਊਨ ਦੇ "ਗਿਫਟ ਆਫ ਲਾਈਟ" ਪ੍ਰੋਜੈਕਟ ਨੂੰ ਰਾਸ਼ਟਰੀ ਪੱਧਰ 'ਤੇ ਮਿਲਿਆ ਸਨਮਾਨ
ਹੁਸ਼ਿਆਰਪੁਰ- ਰੋਟਰੀ ਕਲੱਬ ਮਿਡ ਟਾਊਨ ਦੇ ਸਮਾਜ ਸੇਵਾ ਪ੍ਰੋਜੈਕਟ "ਗਿਫਟ ਆਫ ਲਾਈਟ" ਅਧੀਨ ਸਮਾਜ ਸੇਵਾ ਵਿੱਚ ਸ਼ਾਨਦਾਰ ਯੋਗਦਾਨ ਲਈ ਕਲੱਬ ਦੇ ਚੇਅਰਮੈਨ ਅਤੇ ਸਾਬਕਾ ਪ੍ਰਧਾਨ ਰੋਟੇਰੀਅਨ ਮਨੋਜ ਓਹਰੀ ਨੂੰ ਰਾਸ਼ਟਰੀ ਪੱਧਰ 'ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ "ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਇੰਡੀਆ" ਅਤੇ ਹੋਰ ਸੰਗਠਨਾਂ ਵੱਲੋਂ ਆਯੋਜਿਤ ਸਮਾਰੋਹ ਦੌਰਾਨ ਦਿੱਤਾ ਗਿਆ। ਇਸ ਮੌਕੇ 'ਤੇ ਦੇਸ਼ ਭਰ ਤੋਂ ਆਏ ਸਮਾਜ ਸੇਵੀਆਂ ਨੂੰ ਸਨਮਾਨਿਤ ਕੀਤਾ ਗਿਆ।

ਸਮਾਰੋਹ ਵਿੱਚ ਰਾਸ਼ਟਰੀ ਅਧਿਕਸ਼ ਸੁਨੀਲ ਕੁਮਾਰ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਰੋਟੇਰੀਅਨ ਮਨੋਜ ਓਹਰੀ ਨੂੰ "ਇੰਡੀਆ ਪ੍ਰਾਈਡ ਐਵਾਰਡ" ਨਾਲ ਨਵਾਜਿਆ ਗਿਆ। ਇਹ ਇਨਾਮ ਉਨ੍ਹਾਂ ਨੂੰ ਕਾਰਨੀਆ ਟ੍ਰਾਂਸਪਲਾਂਟ ਵਿੱਚ ਮਦਦ, ਮੁਫ਼ਤ ਮੈਡੀਕਲ ਸਾਮਾਨ ਵੰਡ ਅਤੇ ਖੂਨਦਾਨ ਦੇ ਖੇਤਰ ਵਿੱਚ ਕੀਤੇ ਵਿਸ਼ੇਸ਼ ਕੰਮਾਂ ਲਈ ਮਿਲਿਆ।
ਮਨੋਜ ਓਹਰੀ ਹੁਣ ਤੱਕ 39 ਵਾਰ ਖੂਨਦਾਨ ਕਰ ਚੁੱਕੇ ਹਨ ਅਤੇ 1000 ਤੋਂ ਵੱਧ ਮਰੀਜ਼ਾਂ ਨੂੰ ਮੁਫ਼ਤ ਇੰਜੈਕਸ਼ਨ, ਦਵਾਈਆਂ ਅਤੇ ਹੋਰ ਮੈਡੀਕਲ ਸਾਮਾਨ ਮੁਹੱਈਆ ਕਰਵਾ ਚੁੱਕੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਲੋੜਵੰਦ ਵਿਅਕਤੀਆਂ ਨੂੰ 55 ਟ੍ਰਾਈਸਾਈਕਲਾਂ ਅਤੇ ਵ੍ਹੀਲਚੇਅਰਾਂ ਵੀ ਵੰਡੀਆਂ ਹਨ। ਉਹ ਰੋਟਰੀ ਕਲੱਬ ਰਾਹੀਂ ਲਗਾਤਾਰ ਸਮਾਜ ਸੇਵਾ ਵਿੱਚ ਲੱਗੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਦੇਸ਼ ਦੇ 600 ਤੋਂ ਵੱਧ ਕਾਰਨੀਆ ਟ੍ਰਾਂਸਪਲਾਂਟ ਕਰਵਾਏ ਜਾ ਚੁੱਕੇ ਹਨ ਜਿਸ ਨਾਲ ਅੰਨ੍ਹੇਪਨ ਦੀ ਜ਼ਿੰਦਗੀ ਵਿੱਚ ਰੌਸ਼ਨੀ ਆਈ ਹੈ। ਇਨ੍ਹਾਂ ਵਿੱਚੋਂ ਪੰਜਾਬ ਦੇ 455, ਬਿਹਾਰ ਦੇ 9, ਝਾਰਖੰਡ ਦੇ 28, ਉੱਤਰ ਪ੍ਰਦੇਸ਼ ਦੇ 37, ਮਹਾਰਾਸ਼ਟਰ ਦੇ 1, ਮੱਧ ਪ੍ਰਦੇਸ਼ ਦੇ 2, ਉੱਤਰਾਖੰਡ ਦੇ 2 ਅਤੇ ਰਾਜਸਥਾਨ ਦੇ 2 ਕਾਰਨੀਆ ਟ੍ਰਾਂਸਪਲਾਂਟ ਸ਼ਾਮਲ ਹਨ।
ਉਹਨਾਂ ਦਾ ਲਕੜ ਹੈ ਕਿ ਸਾਰੇ ਦੇਸ਼ ਤੋਂ ਕਾਰਨੀਆ ਅੰਨ੍ਹੇ ਲੋਕਾਂ ਦੀ ਜਾਣਕਾਰੀ ਇਕੱਤਰ ਕਰਕੇ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹਨ, ਤਾਂ ਉਹ ਰੋਟਰੀ ਕਲੱਬ ਹੋਸ਼ਿਆਰਪੁਰ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਜ਼ਿਲ੍ਹਾ ਕਪੂਰਥਲਾ ਤੋਂ ਸੁਨੀਲ ਕੁਮਾਰ, ਟਾਂਡਾ ਤੋਂ ਬਰਿੰਦਰ ਸਿੰਘ ਮਸੀਤੀ ਅਤੇ ਡਾ. ਕਾਜਲ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਯੋਜਨਾ ਅਧੀਨ ਸਾਰਾ ਓਪਰੇਸ਼ਨ ਅਤੇ ਸਹਾਇਤਾ ਪੂਰੀ ਤਰ੍ਹਾਂ ਮੁਫ਼ਤ ਹੈ।
ਇਸ ਮੌਕੇ 'ਤੇ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਗੋਪਾਲ ਕ੍ਰਿਸ਼ਨ ਵਾਸੁਦੇਵਾ ਅਤੇ ਰੋਟੇਰੀਅਨ ਪਰਵੀਨ ਪੱਬੀ ਵੀ ਖਾਸ ਤੌਰ 'ਤੇ ਮੌਜੂਦ ਰਹੇ।