ਹੁਸ਼ਿਆਰਪੁਰ ਵਿਖੇ ਦਿ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜਿ ਪੰਜਾਬ ਇੰਡੀਆ ਵੱਲੋਂ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ

ਹੁਸ਼ਿਆਰਪੁਰ- ਹੁਸ਼ਿਆਰਪੁਰ ਭਰਵਾਈ ਰੋਡ ਸਥਿਤ ਵੈਸ਼ਨੋ ਧਾਮ ਮੰਦਰ ਵਿਖੇ ਫਰੀ ਮੈਗਾ ਮੈਡੀਕਲ ਕੈਂਪ ਏਕਤਾ ਲਹਿਰ, ਅਤੇ ਦਿ ਵਰਕਿੰਗ ਰਿਪੋਰਟਰ ਐਸੋਸੀਏਸ਼ਨ (ਰਜਿ:) ਪੰਜਾਬ (ਇੰਡੀਆ) ਦੇ ਸਹਿਯੋਗ ਨਾਲ ਕੌਮੀ ਜਨਰਲ ਸਕੱਤਰ ਵਿਨੋਦ ਕੌਸ਼ਲ, ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ, ਸੂਬਾ ਜਨਰਲ ਸਕੱਤਰ ਅਮਰਜੀਤ ਸਿੰਘ ਜੰਡੂ ਸਿੰਘਾ, ਸੂਬਾ ਵਾਈਸ ਚੇਅਰਮੈਨ ਗੁਰਬਿੰਦਰ ਸਿੰਘ ਪਲਾਹਾ, ਸੂਬਾ ਕੈਸ਼ੀਅਰ ਤਰਸੇਮ ਦੀਵਾਨਾ ਦੀ ਸਾਂਝੀ ਅਗਵਾਈ ਵਿੱਚ ਲਗਾਇਆ ਗਿਆ।

ਹੁਸ਼ਿਆਰਪੁਰ- ਹੁਸ਼ਿਆਰਪੁਰ ਭਰਵਾਈ ਰੋਡ ਸਥਿਤ ਵੈਸ਼ਨੋ ਧਾਮ ਮੰਦਰ ਵਿਖੇ ਫਰੀ ਮੈਗਾ ਮੈਡੀਕਲ ਕੈਂਪ ਏਕਤਾ ਲਹਿਰ, ਅਤੇ ਦਿ ਵਰਕਿੰਗ ਰਿਪੋਰਟਰ ਐਸੋਸੀਏਸ਼ਨ (ਰਜਿ:) ਪੰਜਾਬ (ਇੰਡੀਆ) ਦੇ ਸਹਿਯੋਗ ਨਾਲ ਕੌਮੀ ਜਨਰਲ ਸਕੱਤਰ ਵਿਨੋਦ ਕੌਸ਼ਲ, ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ, ਸੂਬਾ ਜਨਰਲ ਸਕੱਤਰ ਅਮਰਜੀਤ ਸਿੰਘ ਜੰਡੂ ਸਿੰਘਾ, ਸੂਬਾ ਵਾਈਸ ਚੇਅਰਮੈਨ ਗੁਰਬਿੰਦਰ ਸਿੰਘ ਪਲਾਹਾ, ਸੂਬਾ ਕੈਸ਼ੀਅਰ ਤਰਸੇਮ ਦੀਵਾਨਾ ਦੀ ਸਾਂਝੀ ਅਗਵਾਈ ਵਿੱਚ ਲਗਾਇਆ ਗਿਆ। 
ਕੈਂਪ ਦਾ ਉਦਘਾਟਨ ਡਾਕਟਰ ਰਾਜ ਕੁਮਾਰ ਚੱਬੇਵਾਲ ਮੈਂਬਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਜੀ ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਮੌਕੇ  ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਸੰਜੀਵ ਤਲਵਾੜ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਸ਼ੇਸ਼ ਤੌਰ ਤੇ ਪਹੁੰਚ ਕੇ ਦਿ ਵਰਕਿੰਗ ਰਿਪੋਰਟਜ਼ ਐਸੋਸੀਏਸ਼ਨ ਦੇ ਸਮੂਹ ਆਗੂਆਂ ਤੇ ਪੱਤਰਕਾਰਾਂ ਵੱਲੋਂ ਲਗਾਏ ਫਰੀ ਮੈਗਾ ਮੈਡੀਕਲ ਕੈਂਪ ਦੀ ਪ੍ਰਸ਼ੰਸਾ ਕੀਤੀ ਉੱਥੇ ਨਾਲ ਹੀ ਫੋਰਟਿਸ ਤੋਂ ਆਏ ਡਾਕਟਰਾਂ ਦਾ ਵੀ ਧੰਨਵਾਦ ਕੀਤਾ ਅਤੇ ਮਰੀਜ਼ਾਂ ਦੇ ਵੀ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ। 
ਇਸ ਮੌਕੇ ਵਿਜੇ ਕੁਮਾਰ ਸਾਂਪਲਾ ਅਤੇ ਸੰਜੀਵ ਤਲਵਾੜ ਜੀ ਨੂੰ ਜਥੇਬੰਦੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਰਾਜਕੁਮਾਰ ਐਮਪੀ ਹਲਕਾ ਹੁਸ਼ਿਆਰਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਫਰੀ ਮੈਡੀਕਲ ਕੈਂਪ ਵਿੱਚ ਦਿਲ, ਦਿਮਾਗ, ਰੀਡ ਦੀ ਹੱਡੀ, ਦੇ ਰੋਗਾਂ ਦਾ ਮੁਫਤ ਚੈਕ ਅਪ ਕੀਤਾ ਜਾ ਰਿਹਾ ਹੈ। 
ਉਹਨਾਂ ਆਪਣੇ ਸੰਬੋਧਨ ਦੌਰਾਨ ਦਿ ਵਰਕਿੰਗ ਰਿਪੋਰਟਰ ਐਸੋਸੀਏਸ਼ਨ (ਰਜਿ:) ਪੰਜਾਬ, ਇੰਡੀਆ ਵੱਲੋਂ ਫਰੀ ਮੈਗਾ ਮੈਡੀਕਲ ਕੈਂਪ ਲਗਾਉਣ ਦੀ ਭਰਪੂਰ ਪ੍ਰਸੰਸਾ ਕੀਤੀ। ਉਹਨਾਂ ਕੈਂਪ ਵਿੱਚ ਆਏ ਹੋਏ ਮਰੀਜ਼ਾਂ ਨੂੰ ਭਰਪੂਰ ਲਾਹਾ ਲੈਣ ਲਈ ਕਿਹਾ ਅਤੇ ਫੋਟਸ ਤੋਂ ਆਏ ਹੋਏ ਡਾਕਟਰਾਂ ਅਤੇ ਉਹਨਾਂ ਦੀਆਂ ਟੀਮਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਇਸ ਮੌਕੇ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਨੂੰ ਵੀ ਜਥੇਬੰਦੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। 
ਇਸ ਮੌਕੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਸੁਧਾਸ਼ ਬੁੱਧਾ ਕੋਟੀ ਅਤੇ ਉਨਾਂ ਦੀ ਟੀਮ, ਦਿਮਾਗ ਦੇ ਰੋਗਾਂ ਦੇ ਮਾਹਿਰ ਡਾਕਟਰ ਐਚ ਐਸ ਬਰਾੜ ਅਤੇ ਉਹਨਾਂ ਦੀ ਟੀਮ, ਪੈਰਾਂ ਅਤੇ ਗਿੱਟੇ ਦੇ ਰੋਗਾਂ ਦੇ ਮਾਹਿਰ ਡਾਕਟਰ ਚੰਦਨ ਨਾਰੰਗ ਅਤੇ ਫਿਜੀਓ ਥਰੈਪਿਸਟ ਡਾ: ਦੀਕਸ਼ਾ ਸ਼ਰਮਾ ਅਤੇ ਉਨਾਂ ਦੀ ਟੀਮ ਵੱਲੋਂ ਕਰੀਬ 190 ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਫਰੀ ਦਵਾਈਆਂ ਮੁਹਈਆ ਕਰਵਾਈਆਂ ਗਈਆਂ, ਮਰੀਜ਼ਾਂ ਦੇ ਵਾਸਤੇ ਚਾਹ, ਪਾਣੀ ਅਤੇ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਸੀਂ। ਮੈਡੀਕਲ ਕੈਂਪ ਦੇ ਸਮੁੱਚੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਦਿ ਵਰਕਿੰਗ ਰਿਪੋਰਟ ਐਸੋਸੀਏਸ਼ਨ ਰਜਿ: ਪੰਜਾਬ, ਇੰਡੀਆ ਦੇ ਜਲੰਧਰ ਯੂਨਿਟ, ਮੁਕੇਰੀਆਂ ਯੂਨਿਟ, ਮੇਹਟੀਆਣਾ ਯੂਨਿਟ, ਆਦਮਪੁਰ ਯੂਨਿਟ ਅਤੇ ਹੁਸ਼ਿਆਰਪੁਰ ਯੂਨਿਟ ਦੇ ਪੱਤਰਕਾਰ ਸਾਥੀ ਮੌਜੂਦ ਸਨ। ਕੈਂਪ ਦੀ ਸਮਾਪਤੀ ਉਪਰੰਤ ਸਮੂਹ ਡਾਕਟਰ ਸਾਹਿਬਾਨਾ ਅਤੇ ਉਨਾਂ ਦੀਆਂ ਟੀਮ ਦੇ ਮੈਂਬਰਾਂ ਨੂੰ ਗੈਸਟ ਆਫ ਆਨਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। 
ਅੰਤ ਵਿੱਚ ਪੰਜਾਬ ਪ੍ਰਧਾਨ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਨੇ ਕੈਂਪ ਦੀ ਸਫਲਤਾ ਲਈ ਸਮੂਹ ਪੱਤਰਕਾਰ ਭਾਈਚਾਰੇ, ਕੈਂਪ ਵਿੱਚ ਸ਼ਮੂਲੀਅਤ ਕਰਨ ਵਾਲੇ ਸਮੂਹ ਮਰੀਜ਼ਾਂ, ਫੋਰਟਿਸ ਤੋਂ ਆਏ ਸਮੂਹ ਡਾਕਟਰ ਤੇ ਉਹਨਾਂ ਦੀਆਂ ਟੀਮਾਂ ਦੇ ਮੈਂਬਰ ਸਾਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਵਿਸ਼ੇਸ਼ ਤੌਰ ਤੇ ਵੈਸ਼ਨੋ ਦੇਵੀ ਮੰਦਰ ਦੇ ਪ੍ਰਧਾਨ ਸ਼ਾਮ ਲਾਲ ਅਤੇ ਉਹਨਾਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਵੀ ਮੈਗਾ ਮੈਡੀਕਲ ਕੈਂਪ ਲਾਉਣ ਲਈ ਦਿੱਤੇ ਸਹਿਯੋਗ ਵਾਸਤੇ ਤਹਿ ਦਿਲੋਂ ਧੰਨਵਾਦ ਕੀਤਾ। ਬਲਵੀਰ ਸਿੰਘ ਸੈਣੀ ਨੇ ਕਿਹਾ ਮਨੁੱਖਤਾ ਦੀ ਭਲਾਈ ਲਈ ਅਜਿਹੇ ਕੈਂਪ ਅੱਗੇ ਵਾਸਤੇ ਵੀ ਲਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਇਆ ਕਰੇਗੀ। 
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਭੁੰਗਰਨੀ, ਜਿਲਾ ਜਨਰਲ ਸਕੱਤਰ ਓ.ਪੀ. ਰਾਣਾ, ਜਸਵੀਰ ਸਿੰਘ ਮੁਖਲਿਆਣਾ ਪ੍ਰਧਾਨ ਮੇਹਟੀਆਣਾ ਯੂਨਿਟ, ਕਰਮਵੀਰ ਆਦਮਪੁਰ, ਚੰਦਰਪਾਲ ਹੈਪੀ ਮਾਨਾ, ਅਸ਼ਵਨੀ ਸ਼ਰਮਾ, ਅਮਰਜੀਤ ਸਿੰਘ, ਮਨਜੀਤ ਸਿੰਘ, ਇੰਦਰਜੀਤ, ਸੁਖਵਿੰਦਰ ਮਹਿਰਾ, ਦਲਬੀਰ ਸਿੰਘ ਚਰਖਾ, ਰਮਨ ਤੰਗਰਾਲੀਆਂ, ਸੰਜੀਵ ਅੱਤੋਵਾਲ, ਹਰਪਾਲ ਲਾਡਾ, ਸਾਬਾ ਤੇ ਮਨਜੀਤ ਕੁਮਾਰ, ਬਲਜਿੰਦਰ ਸਿੰਘ ਆਦਿ ਤੋਂ ਇਲਾਵਾ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ (ਰਜਿ:) ਪੰਜਾਬ ਦੀ ਪੂਰੀ ਟੀਮ ਹਾਜ਼ਰ ਹੋਈ।