"ਯੁੱਧ ਨਸ਼ਿਆਂ ਵਿਰੁੱਧ "ਤੇ "ਖਾਣ ਪੀਣ ਵਾਲੀ ਗੈਰ ਮਿਆਰੀ ਮਿਲਾਵਟੀ ਸਮਗਰੀ" ਵਿਰੁੱਧ 6 ਮਈ ਨੂੰ ਲਾਲੜੂ ਮੰਡੀ ਚ ਜਾਗਰੂਕਤਾ ਰੈਲੀ ਕੱਢੀ ਜਾਵੇਗੀ

ਲਾਲੜੂ , 4 ਮਈ- ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਵੱਲੋਂ ਚਲਾਈ ਗਈ "ਯੁੱਧ ,ਨਸ਼ਿਆਂ ਵਿਰੁੱਧ "ਮੁਹਿੰਮ ਦੇ ਚਲਦੇ ਲਾਲੜੂ ਇਲਾਕੇ ਦੇ ਦਰਜਨਾ ਸਮਾਜ ਸੇਵੀ ਆਗੂਆਂ , ਕਿਸਾਨਾਂ , ਬਿਜਲੀ ਤੇ ਪੁਲੀਸ ਮੁਲਾਜ਼ਮਾਂ , ਕਲੱਬਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਮਤਾ ਪਬਲਿਕ ਸਕੂਲ ਲਾਲੜੂ ਮੰਡੀ ਦੇ ਵਿਦਿਆਰਥੀਆਂ ਤੇ ਸਟਾਫ਼ ਵੱਲੋਂ 6 ਮਈ ਨੂੰ ਸਵੇਰੇ 8.00 ਵਜੇ ਤੋਂ ਲੈ ਕੇ 9.30 ਵਜੇ ਤੱਕ ਇੱਕ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਜਾਵੇਗੀ ।

        ਇਸ ਸਬੰਧੀ ਸਮਤਾ ਪਬਲਿਕ ਸਕੂਲ ਦੇ ਐਮਡੀ ਸਰਬਜੀਤ ਸਿੰਘ ਭੱਟੀ ਨੇ ਜਾਣਕਾਰੀ ਦਿੰਦੇ ਹੋਏ  ਦੱਸਿਆ ਕਿ ਇਸ ਜਾਗਰੂਕਤਾ ਰੈਲੀ ਦਾ ਮੁੱਖ ਮੰਤਵ ਲੋਕਾਂ ਨੂੰ ਨਸ਼ਿਆਂ ਅਤੇ ਮਿਲਾਵਟੀ ਤੇ ਗੈਰ- ਮਿਆਰੀ ਖਾਣ ਪੀਣ ਵਾਲੀ ਸਮਗਰੀ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਇਸ ਜਾਗਰੂਕਤਾ ਰੈਲੀ ਨੂੰ ਐਸਡੀਐਮ ਡੇਰਾਬਸੀ ਅਮਿਤ ਗੁਪਤਾ , ਡੀਐਸਪੀ ਡੇਰਾਬਸੀ ਬਿਕਰਮਜੀਤ ਸਿੰਘ ਬਰਾੜ ਅਤੇ ਸਾਬਕਾ ਸਿਵਲ ਸਰਜਨ ਡਾ: ਦਲੇਰ ਸਿੰਘ ਮੁਲਤਾਨੀ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ। 
ਇਹ ਰੈਲੀ ਸਕੂਲ ਤੋਂ ਸ਼ੁਰੂ ਹੋ ਕੇ ਲਾਲੜੂ ਮੰਡੀ ਦੇ ਮੁੱਖ ਬਾਜ਼ਾਰ ਵਿੱਚੋਂ ਹੁੰਦੀ ਹੋਈ, ਵਾਪਸ ਸਕੂਲ ਵਿੱਚ ਸਮਾਪਤ ਹੋਵੇਗੀ। ਜਿਸ ਦੌਰਾਨ ਸਕੂਲੀ ਬੱਚੇ ਹੱਥਾਂ ਵਿੱਚ ਸਲੋਗਨ ਲਿਖ ਕੇ ਫੜੀ ਤਖਤੀਆਂ ਅਤੇ ਮੁੱਖ ਮਹਿਮਾਨ ਆਪਣੇ ਸੰਬੋਧਨ ਰਾਹੀਂ ਇਲਾਕਾ ਵਾਸੀਆਂ ਨੂੰ ਜਾਗਰੂਕ ਕਰਨਗੇ। ਉਨ੍ਹਾਂ ਦੱਸਿਆ ਕਿ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਰੈਲੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।