ਪੰਜਾਬ ਨੰਬਰਦਾਰਾ ਯੂਨੀਅਨ ਸਬ ਤਹਿਸੀਲ ਗੜ੍ਹਸ਼ੰਕਰ ਦੀ ਮੀਟਿੰਗ ਮਾਹਿਲਪੁਰ ਵਿਖੇ ਹੋਈ।
ਨਵਾਂਸ਼ਹਿਰ- ਪੰਜਾਬ ਨੰਬਰਦਾਰਾ ਯੂਨੀਅਨ ਸਮਰਾ ਗਰੁੱਪ ਦੀ ਮੀਟਿੰਗ ਸਬ ਤਹਿਸੀਲ ਮਾਹਿਲਪੁਰ ਵਿਖੇ ਮਹਿੰਦਰ ਪਾਲ ਖਾਨਪੁਰ ਵਾਈਸ ਪ੍ਰਧਾਨ ਪੰਜਾਬ ਨੰਬਰਦਾਰ ਯੂਨੀਅਨ ਦੀ ਅਗਵਾਈ ਵਿੱਚ ਮੀਟਿੰਗ ਹੋਈ। ਜਿਸ ਵਿੱਚ ਨੰਬਰਦਾਰਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਅਤੇ ਨੰਬਰਦਾਰਾਂ ਦੀ ਜਾਇਜ਼ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਮੌਕੇ ਪਹਿਲਗਾਮ ਵਿਖੇ ਹਮਲੇ ਵਿੱਚ ਮਾਰੇ ਗਏ ਵਿਅਕਤੀਆਂ ਆਤਮਿਕ ਸ਼ਾਂਤੀ ਨਮਿਤ ਦੋ ਮਿੰਟ ਦਾ ਮੌਨ ਰੱਖਿਆ ਗਿਆ। ਮੀਟਿੰਗ ਦੌਰਾਨ ਮਹਿੰਦਰ ਪਾਲ , ਦਵਿੰਦਰ ਸਿੰਘ ਮਾਹਿਲਪੁਰ, ਸੁੱਚਾ ਸਿੰਘ ਸ਼ੇਰਪੁਰ ਨੇ ਸੰਬੋਧਨ ਕਰਦਿਆਂ ਸਰਕਾਰ ਤੋਂ ਆਪਣੀਆਂ ਜਾਇਜ਼ ਮੰਗਾਂ ਸਬੰਧੀ ਸਪਸ਼ਟ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਉਹਨਾਂ ਦੀਆਂ ਜਾਇਜ਼ ਮੰਗਾਂ ਨਾ ਮੰਨਣ ਪ੍ਰਤੀ ਅੜੀਅਲ ਵਤੀਰੇ ਦੀ ਨਿੰਦਾ ਕੀਤੀ।
ਮਹਿੰਦਰ ਪਾਲ ਨੇ ਕਿਹਾ ਕਿ ਅਗਰ ਸਰਕਾਰ ਮਾਲ ਵਿਭਾਗ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਉਹ ਪਿੰਡਾਂ ਦੀ ਜ਼ਮੀਨ ਦੀਆਂ ਰਜਿਸਟਰੀਆਂ ਵਿੱਚ ਨੰਬਰਦਾਰਾਂ ਦੀ ਤਸਦੀਕ ਨੂੰ ਯਕੀਨੀ ਬਣਾਉਣ। ਉਹਨਾਂ ਨੰਬਰਦਾਰਾਂ ਦਾ ਮਾਣਭੱਤਾ 10 ਹਜ਼ਾਰ ਪ੍ਰਤੀ ਮਹੀਨਾ ਕਰਨ ਦੀ ਮੰਗ ਕੀਤੀ।
ਇਸ ਮੌਕੇ ਦਵਿੰਦਰ ਸਿੰਘ ਮਾਹਿਲਪੁਰ, ਅਵਤਾਰ ਸਿੰਘ ਚੰਦੇਲੀ, ਰਾਮ ਲੁਭਾਇਆ, ਜਸਵਿੰਦਰ,ਕੇਵਲ ਕੈਂਡੋਵਾਲ, ਮੁਰਲੀ ਮਨੋਹਰ, ਸਰੂਪ ਸਿੰਘ, ਕਰਨੈਲ ਸਿੰਘ, ਲਵਲੀ ਨੰਗਲ ਖੁਰਦ, ਸੁੱਚਾ ਸਿੰਘ ਸ਼ੇਰਪੁਰ, ਸਾਹਿਬ ਸਿੰਘ ਗੰਧੋਵਾਲ, ਜਸਵੀਰ ਸਿੰਘ, ਬੌਬੀ ਖਾਨਪੁਰ ਅਤੇ ਇਲਾਕੇ ਭਰ ਦੇ ਨੰਬਰਦਾਰ ਹਾਜ਼ਰ ਸਨ।