
ਸ਼ਹਿਰ ਵਿੱਚ ਘੁੰਮ ਰਹੇ ਹਨ ਨਕਲੀ ਸਾਧਾਂ ਦੇ ਟੋਲੇ
ਐਸ ਏ ਐਸ ਨਗਰ, 2 ਮਈ- ਪਿਛਲੇ ਕੁਝ ਸਮੇਂ ਤੋਂ ਸਾਡੇ ਸ਼ਹਿਰ ਵਿੱਚ ਨਕਲੀ ਸਾਧਾਂ ਦੇ ਭੇਸ ਵਿੱਚ ਘੁੰਮ ਰਹੇ ਮੰਗਤਿਆਂ ਦੀ ਗਿਣਤੀ ਕਾਫੀ ਵੱਧ ਗਈ ਹੈ। ਸਾਧਾਂ ਦੇ ਭੇਸ ਵਿੱਚ ਘੁੰਮਣ ਵਾਲੇ ਇਹਨਾਂ ਮੰਗਤਿਆਂ ਨੇ ਅਕਸਰ ਕਾਲਾ, ਸੰਤਰੀ, ਸਾਧ ਰੰਗਾ, ਨੀਲਾ ਜਾਂ ਹਰਾ ਚੋਲਾ ਪਾਇਆ ਹੁੰਦਾ ਹੈ ਜਾਂ ਕੁਝ ਨੇ ਰੰਗ-ਬਿਰੰਗੇ ਕੱਪੜੇ ਵੀ ਪਾਏ ਹੁੰਦੇ ਹਨ। ਇਹਨਾਂ ਨੇ ਸਿਰ ਉੱਤੇ ਵੀ ਕਿਸੇ ਨਾ ਕਿਸੇ ਰੰਗ ਦਾ ਪਰਨਾ ਬੰਨਿਆ ਹੁੰਦਾ ਹੈ।
ਐਸ ਏ ਐਸ ਨਗਰ, 2 ਮਈ- ਪਿਛਲੇ ਕੁਝ ਸਮੇਂ ਤੋਂ ਸਾਡੇ ਸ਼ਹਿਰ ਵਿੱਚ ਨਕਲੀ ਸਾਧਾਂ ਦੇ ਭੇਸ ਵਿੱਚ ਘੁੰਮ ਰਹੇ ਮੰਗਤਿਆਂ ਦੀ ਗਿਣਤੀ ਕਾਫੀ ਵੱਧ ਗਈ ਹੈ। ਸਾਧਾਂ ਦੇ ਭੇਸ ਵਿੱਚ ਘੁੰਮਣ ਵਾਲੇ ਇਹਨਾਂ ਮੰਗਤਿਆਂ ਨੇ ਅਕਸਰ ਕਾਲਾ, ਸੰਤਰੀ, ਸਾਧ ਰੰਗਾ, ਨੀਲਾ ਜਾਂ ਹਰਾ ਚੋਲਾ ਪਾਇਆ ਹੁੰਦਾ ਹੈ ਜਾਂ ਕੁਝ ਨੇ ਰੰਗ-ਬਿਰੰਗੇ ਕੱਪੜੇ ਵੀ ਪਾਏ ਹੁੰਦੇ ਹਨ। ਇਹਨਾਂ ਨੇ ਸਿਰ ਉੱਤੇ ਵੀ ਕਿਸੇ ਨਾ ਕਿਸੇ ਰੰਗ ਦਾ ਪਰਨਾ ਬੰਨਿਆ ਹੁੰਦਾ ਹੈ।
ਇਹ ਨਕਲੀ ਸਾਧ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਸਾਰਾ ਦਿਨ ਇਹ ਨਕਲੀ ਸਾਧ ਨੁਮਾ ਮੰਗਤੇ ਘੁੰਮਦੇ ਰਹਿੰਦੇ ਹਨ ਅਤੇ ਮਾਰਕੀਟ ਵਿੱਚ ਆਉਂਦੇ ਜਾਂਦੇ ਲੋਕਾਂ ਨੂੰ ਰੋਕ ਕੇ ਉਹਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉਹਨਾਂ ਤੋਂ ਪੈਸੇ ਮੰਗਦੇ ਹਨ, ਜਿੰਨੀ ਦੇਰ ਲੋਕ ਇਹਨਾਂ ਨੂੰ ਭੀਖ ਨਹੀਂ ਦਿੰਦੇ, ਓਨੀ ਦੇਰ ਇਹ ਨਕਲੀ ਸਾਧ ਲੋਕਾਂ ਦੇ ਮਗਰ ਲੱਗੇ ਰਹਿੰਦੇ ਹਨ।
ਇਹ ਨਕਲੀ ਸਾਧ ਅਕਸਰ ਹੀ ਦੋ ਜਾਂ ਤਿੰਨ ਦੀ ਗਿਣਤੀ ਵਿੱਚ ਹੁੰਦੇ ਹਨ ਅਤੇ ਮਾਰਕੀਟਾਂ ਵਿੱਚ ਅਕਸਰ ਲੋਕਾਂ ਨੂੰ ਹਰ ਪਾਸੇ ਤੋਂ ਘੇਰਨ ਦਾ ਯਤਨ ਕਰਦੇ ਹਨ। ਮਾਰਕੀਟ ਦੀਆਂ ਪਾਰਕਿੰਗਾਂ ਵਿੱਚ ਖੜੇ ਵਾਹਨਾਂ ਵਿੱਚ ਬੈਠੇ ਲੋਕਾਂ ਤੋਂ ਵੀ ਇਹ ਨਕਲੀ ਸਾਧ ਨੁਮਾ ਮੰਗਤੇ ਜਬਰਦਸਤੀ ਭੀਖ ਮੰਗਦੇ ਹਨ ਅਤੇ ਓਨੀ ਦੇਰ ਕਾਰ ਸਵਾਰਾਂ ਦਾ ਪਿੱਛਾ ਨਹੀਂ ਛੱਡਦੇ, ਜਿੰਨੀ ਦੇਰ ਕਾਰ ਸਵਾਰ ਇਹਨਾਂ ਨੂੰ ਭੀਖ ਵਿੱਚ ਪੈਸੇ ਨਹੀਂ ਦਿੰਦੇ।
ਇਹ ਨਕਲੀ ਸਾਧ ਪੰਜ ਜਾਂ ਦਸ ਰੁਪਏ ਭੀਖ ਨਹੀਂ ਲੈਂਦੇ, ਬਲਕਿ ਸੋ ਤੋਂ ਲੈ ਕੇ ਪੰਜ ਸੌ ਰੁਪਏ ਤਕ ਦੀ ਮੰਗ ਕਰਦੇ ਹਨ। ਕਈ ਨਕਲੀ ਸਾਧ ਸ਼ਹਿਰ ਵਾਸੀਆਂ ਦੇ ਘਰਾਂ ਵਿੱਚ ਵੀ ਜਾਂਦੇ ਹਨ ਅਤੇ ਅਕਸਰ ਘਰਾਂ ਵਿੱਚ ਦਿਨ ਵੇਲੇ ਇਕੱਲੀਆਂ ਔਰਤਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ। ਇਹ ਨਕਲੀ ਸਾਧ ਔਰਤਾਂ ਤੋਂ ਯਾਤਰਾ ਕਰਨ, ਨਵਾਂ ਚੋਲਾ ਬਣਾਉਣ, ਲੰਗਰ ਲਗਾਉਣ ਅਤੇ ਹੋਰ ਕਈ ਤਰ੍ਹਾਂ ਦੇ ਬਹਾਨੇ ਲਾ ਕੇ ਉਹਨਾਂ ਤੋਂ ਪੈਸੇ ਲੈ ਜਾਂਦੇ ਹਨ।
ਸ਼ਹਿਰ ਵਾਸੀ ਇਹਨਾਂ ਸਾਧ ਨੁਮਾ ਮੰਗਤਿਆਂ ਤੋਂ ਬਹੁਤ ਪ੍ਰੇਸ਼ਾਨ ਹਨ, ਪਰ ਉਹਨਾਂ ਨੂੰ ਇਸ ਸਮੱਸਿਆ ਦਾ ਕੋਈ ਹੱਲ ਸੁਝਾਈ ਨਹੀਂ ਦੇ ਰਿਹਾ। ਸ਼ਹਿਰ ਵਾਸੀ ਅਕਸਰ ਆਮ ਮੰਗਤਿਆਂ ਨੂੰ ਤਾਂ ਭੀਖ ਦੇਣ ਤੋਂ ਇਨਕਾਰ ਵੀ ਕਰ ਦਿੰਦੇ ਹਨ, ਪਰ ਇਹ ਸਾਧ ਨੁਮਾ ਮੰਗਤੇ ਗੱਲਾਂ ਹੀ ਅਜਿਹੀਆਂ ਕਰਦੇ ਹਨ ਕਿ ਨਾ ਚਾਹੁੰਦੇ ਹੋਏ ਵੀ ਅਨੇਕਾਂ ਸ਼ਹਿਰ ਵਾਸੀਆਂ ਨੂੰ ਇਹਨਾਂ ਨਕਲੀ ਸਾਧਾਂ ਨੂੰ ਭੀਖ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ।
ਪੰਜਾਬ ਦੇ ਆਮ ਲੋਕ ਵੈਸੇ ਵੀ ਅਸਲੀ ਸਾਧੂਆਂ ਅਤੇ ਸੰਤਾਂ ਨੂੰ ਬਹੁਤ ਇੱਜ਼ਤ ਮਾਣ ਦਿੰਦੇ ਹਨ ਅਤੇ ਉਹਨਾਂ ਦੇ ਧਾਰਮਿਕ ਸਥਾਨਾਂ ਅਤੇ ਡੇਰਿਆਂ ਤੇ ਨਤਮਸਤਕ ਵੀ ਹੁੰਦੇ ਹਨ। ਧਾਰਮਿਕ ਆਗੂ ਕਹਿੰਦੇ ਹਨ ਕਿ ਅਸਲੀ ਸਾਧੂ ਕਦੇ ਵੀ ਕਿਸੇ ਵਿਅਕਤੀ ਤੋਂ ਕੁਝ ਨਹੀਂ ਮੰਗਦੇ, ਉਹਨਾਂ ਵੱਲੋਂ ਲੋਕਾਂ ਤੋਂ ਭੀਖ ਮੰਗਣਾ ਤਾਂ ਬਹੁਤ ਦੂਰ ਦੀ ਗੱਲ ਹੈ।
ਅਸਲੀ ਸਾਧੂ ਤਾਂ ਦੁਨੀਆ ਦਾ ਭਲਾ ਕਰਦੇ ਹਨ ਅਤੇ ਲੋਕਾਂ ਤੋਂ ਕੁਝ ਮੰਗਣ ਦੀ ਥਾਂ ਉਹਨਾਂ ਨੂੰ ਕੁਝ ਦੇਣ ਦਾ ਯਤਨ ਕਰਦੇ ਹਨ। ਇਸੇ ਕਾਰਨ ਪੰਜਾਬ ਦੇ ਲੋਕ ਸਾਧੂ ਸੰਤਾਂ ਨੂੰ ਬਹੁਤ ਮਾਣ-ਸਤਿਕਾਰ ਦਿੰਦੇ ਹਨ, ਪਰ ਅਸਲੀ ਸਾਧੂਆਂ ਦੀ ਨਕਲ ਕਰਦੇ ਕੁਝ ਮੰਗਤੇ ਸਾਧੂਆਂ ਦੇ ਭੇਸ ਵਿੱਚ ਸ਼ਹਿਰ ਵਿੱਚ ਓਪਨਲਿਆ ਭੀਖ ਮੰਗਦੇ ਹਨ, ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ।
ਇਸ ਸੰਬੰਧੀ ਸਮਾਜਸੇਵੀ ਆਗੂ ਕਰਨ ਜੌਹਰ ਮੰਗ ਕਰਦੇ ਹਨ ਕਿ ਪ੍ਰਸ਼ਾਸਨ ਵਲੋਂ ਇਹਨਾਂ ਨਕਲੀ ਸਾਧਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਹਿੰਦੇ ਹਨ ਕਿ ਇਹਨਾਂ ਦੇ ਭੇਸ ਵਿੱਚ ਕੋਈ ਅਪਰਾਧੀ ਜਾਂ ਸਮਾਜ ਵਿਰੋਧੀ ਅਨਸਰ ਵੀ ਹੋ ਸਕਦੇ ਹਨ, ਜੋ ਕਿ ਸ਼ਹਿਰ ਵਿੱਚ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਸਕਦੇ ਹਨ।
