
ਲੁਟੇਰੇ ਸਰਮਾਏਦਾਰਾਂ ਤੇ ਨਿਕੰਮੀਆਂ ਸਰਕਾਰਾਂ ਨੇ ਦੇਸ਼ ਦੇ ਮਜ਼ਦੂਰਾਂ ਦੇ ਹੱਕਾਂ ਤੇ ਹਿੱਤਾਂ ਨੂੰ ਦੋਹੀਂ ਹੱਥੀਂ ਲੁੱਟਿਆ ---ਤਲਵਿੰਦਰ ਹੀਰ
ਮਾਹਿਲਪੁਰ, 1 ਮਈ- ਮਈ 1896 ਵਿੱਚ ਸਦੀਆਂ ਤੋਂ ਲੁੱਟੇ ਪੁੱਟੇ ਜਾਂਦੇ ਮਜ਼ਦੂਰਾਂ ਨੇ ਸ਼ਿਕਾਗੋ ਅਮਰੀਕਾ 'ਚ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਕੇ 8 ਘੰਟੇ ਕੰਮ ਕਰਨ ਦਾ ਕਾਨੂੰਨ ਬਣਾਉਣ ਲਈ ਮੁੱਢ ਬੰਨਿਆ ਸੀ ਤੇ ਫਿਰ ਸਮੇਂ ਸਮੇਂ ਤੇ ਕਿਰਤ ਸੁਧਾਰਾਂ ਸਬੰਧੀ ਹੋਰ ਕਾਨੂੰਨ ਬਣਾਉਣ ਲਈ ਮਜ਼ਬੂਰ ਕੀਤਾ।ਪਰ ਹੁਣ ਫੇਰ ਮਜ਼ਦੂਰਾਂ ਦੀ ਹਾਲਤ ਕੱਖੋਂ ਹੌਲੀ ਹੈ।
ਮਾਹਿਲਪੁਰ, 1 ਮਈ- ਮਈ 1896 ਵਿੱਚ ਸਦੀਆਂ ਤੋਂ ਲੁੱਟੇ ਪੁੱਟੇ ਜਾਂਦੇ ਮਜ਼ਦੂਰਾਂ ਨੇ ਸ਼ਿਕਾਗੋ ਅਮਰੀਕਾ 'ਚ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਕੇ 8 ਘੰਟੇ ਕੰਮ ਕਰਨ ਦਾ ਕਾਨੂੰਨ ਬਣਾਉਣ ਲਈ ਮੁੱਢ ਬੰਨਿਆ ਸੀ ਤੇ ਫਿਰ ਸਮੇਂ ਸਮੇਂ ਤੇ ਕਿਰਤ ਸੁਧਾਰਾਂ ਸਬੰਧੀ ਹੋਰ ਕਾਨੂੰਨ ਬਣਾਉਣ ਲਈ ਮਜ਼ਬੂਰ ਕੀਤਾ।ਪਰ ਹੁਣ ਫੇਰ ਮਜ਼ਦੂਰਾਂ ਦੀ ਹਾਲਤ ਕੱਖੋਂ ਹੌਲੀ ਹੈ।
ਹੱਡ ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਢਿੱਡੋਂ ਭੁੱਖੇ ਸੌਣ ਲਈ ਮਜ਼ਬੂਰ ਹਨ। ਨਿਕੰਮੇ ਹਾਕਮਾਂ ਦੇ ਚਹੇਤੇ ਲੁਟੇਰੇ ਸਰਮਾਏਦਾਰ ਦੇਸ ਦੇ ਸਾਰੇ ਆਰਥਿਕ ਵਸੀਲਿਆਂ ਅਤੇ ਜਾਇਦਾਦਾਂ ਤੇ ਕਾਬਜ਼ ਹੋ ਚੁੱਕੇ ਹਨ। ਸਰਮਾਏਦਾਰਾਂ ਤੇ ਮਿਹਨਤਕਸ਼ਾਂ ਵਿਚਕਾਰ ਆਰਥਿਕ ਪਾੜਾ ਹੱਦੋਂ ਵੱਧ ਚੁੱਕਾ ਹੈ। ਅਜਿਹੇ ਪਾੜੇ ਤੇ ਵਰਤਾਰੇ ਵਿਰੁੱਧ ਦੁਨੀਆਂ ਭਰ ਦੇ ਕਿਰਤੀ ਲੋਕ ਜਥੇਬੰਦ ਹੋ ਕੇ ਆਵਾਜ਼ ਉਠਾਉਂਦੇ ਅਤੇ ਰੋਸ ਪ੍ਰਗਟ ਕਰਦੇ ਰਹੇ ਹਨ।
ਹੁਣ ਫਿਰ ਸਮੇਂ ਦੀਆਂ ਸਰਕਾਰਾਂ ਤੇ ਉਨਾਂ ਦੇ ਚਹੇਤੇ ਸਰਮਾਏਦਾਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾਉਣ ਅਤੇ ਆਪਣੇ ਹੱਕਾਂ ਹਿੱਤਾਂ ਦੀ ਰਾਖੀ ਕਰਦਿਆਂ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਬਚਾਉਣ ਖਾਤਰ ਸਾਂਝੇ ਯੋਜਨਾਬੱਧ ਸ਼ਾਂਤੀਪੂਰਵਕ ਸੰਘਰਸਾਂ ਵਿੱਚ ਜੂਝਣਾਂ ਪਵੇਗਾ। ਦੁਨੀਆਂ ਦੇ ਕਿਰਤੀਆਂ ਦੇ ਹੱਕਾਂ ਹਿੱਤਾਂ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀ ਗਏ ਸਿਰੜੀ ਕਾਮਿਆਂ ਨੂੰ ਸੱਚੀ ਸੁੱਚੀ ਸਰਧਾਂਜਲੀ ਹੋਵੇਗੀ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਜ਼ਿਲਾ ਹੁਸ਼ਿਆਰਪੁਰ ਦੇ ਪ੍ਰਚਾਰ ਸਕੱਤਰ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਕਿਹਾ ਕਿ ਕਿਸਾਨਾਂ- ਮਜ਼ਦੂਰਾਂ- ਮੁਲਾਜ਼ਮਾਂ ਦੁਕਾਨਦਾਰਾਂ ਤੇ ਨੌਜਵਾਨਾਂ ਨੂੰ ਇੱਕਜੁੱਟ ਹੋਣ ਤੇ ਲੁਟੇਰੇ ਸਰਮਾਏਦਾਰਾਂ ਤੇ ਅਕ੍ਰਿਤਘਣ ਸਰਕਾਰਾਂ ਵਿਰੁੱਧ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਬਰ ਤਿਆਰ ਰਹਿਣ ਲਈ ਕਿਹਾ। ਇਸ ਮੌਕੇ ਪ੍ਰਿਥੀ ਚੰਦ ਮਿਸਤਰੀ ,ਠੇਕੇਦਾਰ ਕਾਲਾ ਸ਼ੇਰਪੁਰ,ਹਰਜਿੰਦਰ ਸਿੰਘ ਪ੍ਰਧਾਨ,ਮਲਕੀਤ ਸਿੰਘ ਹੀਰ,ਅਮਰੀਕ ਸਿੰਘ ਨੰਗਲ ਖਿਲਾੜੀਆਂ,ਸੁਰਜੀਤ ਸਿੰਘ ਫੌਜੀ,ਸੁਖਵਿੰਦਰ ਸਿੰਘ ਘੁੱਗ ਤੇ ਜਗਦੀਸ਼ ਰਾਏ ਸਮੇਤ ਵੱਡੀ ਗਿਣਤੀ ਵਿੱਚ ਮਜ਼ਦੂਰ, ਕਿਸਾਨ ਤੇ ਇਨਸਾਫ਼ਪਸੰਦ ਲੋਕ ਹਾਜ਼ਰ ਸਨ।
