ਮਾਨਵ ਜਨਮ ਮਾਨਵਤਾ ਦੇ ਕੰਮ ਆਉਣਾ ਚਾਹੀਦਾ ਹੈ: ਅਵੀਨਾਸ਼ ਰਾਏ ਖੰਨਾ

ਹੁਸ਼ਿਆਰਪੁਰ- ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟ ਸੁਸਾਇਟੀ ਵਲੋਂ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਪ੍ਰਧਾਨਗੀ ਵਿੱਚ ਸੁਸਾਇਟੀ ਦਾ ਨਵਾਂ ਦਫਤਰ ਖੋਲਣ ਲਈ ਸਮਾਰੋਹ ਦਾ ਆਯੋਜਨ ਲਾਲਾ ਸੁੰਦਰ ਦਾਸ ਕਪੂਰ ਚੈਰੀਟੇਬਲ ਸੁਸਾਇਟੀ (ਡੈਫ ਅਤੇ ਮਿਊਟ) ਭੰਗੀ ਪੁੱਲ, ਹਰਿਆਣਾ ਰੋਡ ਵਿਖੇ ਕੀਤਾ ਗਿਆ।

ਹੁਸ਼ਿਆਰਪੁਰ- ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟ ਸੁਸਾਇਟੀ ਵਲੋਂ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਪ੍ਰਧਾਨਗੀ ਵਿੱਚ ਸੁਸਾਇਟੀ ਦਾ ਨਵਾਂ ਦਫਤਰ ਖੋਲਣ ਲਈ ਸਮਾਰੋਹ ਦਾ ਆਯੋਜਨ ਲਾਲਾ ਸੁੰਦਰ ਦਾਸ ਕਪੂਰ ਚੈਰੀਟੇਬਲ ਸੁਸਾਇਟੀ (ਡੈਫ ਅਤੇ ਮਿਊਟ) ਭੰਗੀ ਪੁੱਲ, ਹਰਿਆਣਾ ਰੋਡ ਵਿਖੇ ਕੀਤਾ ਗਿਆ।
 ਜਿਸ ਦਾ ਰਸਮੀ ਤੌਰ ਤੇ ਉਦਘਾਟਨ ਸਾਬਕਾ ਰਾਜ ਸਭਾ ਮੈਂਬਰ ਸ਼੍ਰੀ ਅਵੀਨਾਸ਼ ਰਾਏ ਖੰਨਾ ਨੇ ਬਤੌਰ ਮੁੱਖ ਮਹਿਮਾਨ ਹਾਜ਼ਰ ਹੋ ਕੇ ਕੀਤਾ। ਇਸ ਮੌਕੇ ਤੇ ਸ਼੍ਰੀ ਖੰਨਾ ਨੇ 5 ਲੋਕਾਂ ਨੂੰ ਜਿਨ੍ਹਾਂ ਵਿੱਚ ਸ਼੍ਰੀ ਰਾਕੇਸ਼ ਡੋਗਰਾ, ਹਰਸ਼ ਸੂਦ, ਨਸੀਬ ਚੰਦ, ਸੁਮਨ ਬਾਂਸਲ, ਮਿੱਠਾ ਰਾਮ ਨੂੰ ਜਿਨ੍ਹਾਂ ਨੇ ਸਰੀਰ ਦਾਨ ਸਹੁੰ ਪੱਤਰ ਭਰੇ ਹੋਏ ਸਨ, ਉਨ੍ਹਾਂ ਨੂੰ ਮੈਡੀਕਲ ਕਾਲਜ ਪਟਿਆਲਾ ਤੋਂ ਪ੍ਰਾਪਤ ਹੋਏ ਰਜਿਸਟ੍ਰੇਸ਼ਨ ਕਾਰਡ ਵੰਡੇ।
 ਇਸ ਮੌਕੇ ਤੇ ਸ਼੍ਰੀ ਖੰਨਾ ਨੇ ਕਿਹਾ ਕਿ ਰੋਟਰੀ ਆਈ ਬੈਂਕ ਕੋਰਨੀਆ ਬਲਾਇੰਡਨੈਸ ਤੋਂ ਪੀੜ੍ਹਿਤਾਂ ਅਤੇ ਸਰੀਰ ਦਾਨ ਕਰਨ ਵਾਲੇ ਲੋਕਾਂ ਨੂੰ ਜਾਗਰੂਕ ਕਰਕੇ ਇਕ ਮਿਸਾਲ ਕਾਇਮ ਕਰ ਰਿਹਾ ਹੈ ਜਿਸ ਦਾ ਲੋਕਾਂ  ਨੂੰ ਭਰਪੂਰ ਲਾਭ ਮਿਲ ਰਿਹਾ ਹੈ, ਖਾਸ ਤੌਰ ਤੇ ਜਿਹੜੇ ਲੋਕ ਹਨੇਰੀ ਜ਼ਿੰਦਗੀ ਜੀਅ ਰਹੇ ਹਨ।
ਇਸ ਮੌਕੇ ਤੇ ਪ੍ਰਧਾਨ ਸੰਜੀਵ ਅਰੋੜਾ ਅਤੇ ਜੇ.ਬੀ.ਬਹਿਲ ਨੇ ਕਿਹਾ ਕਿ ਨੇਤਰਦਾਨ ਅਤੇ ਸਰੀਰ ਦਾਨ ਪ੍ਰਤੀ ਜਾਗਰੂਕਤਾ ਹੀ ਕੋਰਨੀਆ ਬਲਾਇੰਡਨੈਸ ਤੋਂ ਪੀੜ੍ਹਿਤਾਂ ਨੂੰ ਨਵੀਂ ਰੋਸ਼ਨੀ ਦੇਣ ਅਤੇ ਮੈਡੀਕਲ ਸਾਇੰਸ ਨੂੰ ਬੜਾਵਾ ਦੇਣ ਦਾ ਸਭ ਤੋਂ ਵੱਡਾ ਉਤਮ ਮਾਧਿਅਮ ਹੈ ਅਤੇ ਸ਼੍ਰੀ ਅਰੋੜਾ ਨੇ ਕਿਹਾ ਕਿ ਮਰਨ ਤੋਂ ਬਾਅਦ  ਸਰੀਰ ਦਾਨ ਨਾਲ ਮੈਡੀਕਲ ਸਾਇੰਸ ਦੀ ਪੜ੍ਹਾਈ ਕਰ ਰਹੇ ਬੱਚਿਆ ਦੇ ਲਈ ਮਾਨਵ ਸਰੀਰ ਨਾਲ ਜੁੜੀ ਖੋਜ ਨੂੰ ਹੋਰ ਵਿਸਥਾਰ ਨਾਲ ਕਰਨ ਵਿੱਚ ਸਹਾਇਤਾ ਮਿਲੇਗੀ। ਇਸ ਲਈ ਸੁਸਾਇਟੀ ਵਲੋਂ ਨੇਤਰਦਾਨ ਅਤੇ ਸਰੀਰ ਦਾਨ ਕਰਨ ਦੇ ਲਈ ਜਾਗਰੂਕਤਾ ਫੈਲਾਈ ਜਾਂਦੀ ਹੈ। ਸ਼੍ਰੀ ਅਰੋੜਾ ਨੇ ਕਿਹਾ ਕਿ ਪਹਿਲਾਂ ਲੋਕ ਆਪਣੀ ਖੁਸ਼ੀ ਪੌਦੇ ਲਗਾ ਮਨਾਉਂਦੇ ਸਨ। ਹੁਣ ਇਸ ਦੇ ਨਾਲ-ਨਾਲ ਲੋਕ ਨੇਤਰਦਾਨ ਸਹੰੁ ਪੱਤਰ ਅਤੇ ਸਰੀਰ ਦਾਨ ਸਹੁੰ ਪੱਤਰ ਭਰ ਕੇ ਮਨਾਉਣ ਲਗ ਪਏ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਡਾ.ਜਮੀਲ ਬਾਲੀ ਨੇ ਕਿਹਾ ਕਿ ਜੀਉਂਦੇ ਜੀਅ ਤਾਂ ਅਸੀਂ ਕਈ ਤਰ੍ਹਾਂ ਦੇ ਦਾਨ ਕਰਦੇ ਹਾਂ ਪਰ ਇਹ ਦਾਨ ਮਰਨ ਤੋਂ ਬਾਅਦ ਹੀ ਕੀਤਾ ਜਾਂਦਾ ਹੈ ਅਤੇ ਜਾਣ ਤੋਂ ਬਾਅਦ ਵੀ ਕਈਆਂ ਦੀ ਜ਼ਿੰਦਗੀ ਰੋਸ਼ਨ ਕਰਦਾ ਹੈ।
ਇਸ ਮੌਕੇ ਤੇ ਡਾ.ਜਮੀਲ ਬਾਲੀ, ਵੀਨਾ ਚੋਪੜਾ, ਮਦਨ ਲਾਲ ਮਹਾਜਨ, ਅਵੀਨਾਸ਼ ਸੂਦ, ਪ੍ਰੋ.ਦਲਜੀਤ ਸਿੰਘ, ਜਸਵੀਰ ਕੰਵਰ, ਜਗਦੀਸ਼ ਅਗਰਵਾਲ, ਦੀਪਕ ਮੇਂਹਦੀਰੱਤਾ, ਦਵਿੰਦਰ ਅਰੋੜਾ, ਅਨੁਰਾਗ ਸੂਦ, ਰੇਨੂੰ ਕੰਵਰ, ਅਸ਼ਵਨੀ ਦੱਤਾ, ਅਮਿਤ ਨਾਗਪਾਲ, ਤਰੁਣ ਸਰੀਨ, ਸ਼ਰਦ ਮੇਹਤਾ, ਤਮੰਨਾ, ਬਾਬੂ ਅਤੇ ਹੋਰ ਮੌਜੂਦ ਸਨ।