ਅਕਾਲੀ ਦਲ ਨੂੰ ਲੱਗਿਆ ਇੱਕ ਹੋਰ ਵੱਡਾ ਝਟਕਾ ਪਿੰਡ ਸ਼ਾਮਦੂ ਦੇ ਬੀਸੀ ਵਿੰਗ ਅਲਕਲੀ ਦਲ ਦੇ ਮੀਤ ਪ੍ਰਧਾਨ ਜੈਲਦਾਰ ਸਿੰਘ ਨੇ ਫੜਿਆ ਆਮ ਆਦਮੀ ਦਾ ਪੱਲਾ

ਰਾਜਪੁਰਾ ,29/09/24:- ਰਾਜਪੁਰਾ ਦੇ ਵਿਧਾਇਕ ਮੈਡਮ ਨੀਨਾ ਮਿੱਤਲ ਤੇ ਆਮ ਆਦਮੀ ਪਾਰਟੀ ਰਾਜਪੁਰਾ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਰਾਜਪੁਰਾ ਦੇ ਸ਼ਾਮਦੂ ਪਿੰਡ ਦੇ ਅਕਾਲੀ ਦਲ ਤੋਂ ਬੀਸੀ ਵਿੰਗ ਦੇ ਮੀਤ ਪ੍ਰਧਾਨ ਜੈਲਦਾਰ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਆਮ ਆਦਮੀ ਦਾ ਪੱਲਾ ਫੜ ਲਿਤਾ ਗਿਆ

ਰਾਜਪੁਰਾ ,29/09/24:- ਰਾਜਪੁਰਾ ਦੇ ਵਿਧਾਇਕ ਮੈਡਮ ਨੀਨਾ ਮਿੱਤਲ ਤੇ ਆਮ ਆਦਮੀ ਪਾਰਟੀ ਰਾਜਪੁਰਾ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਰਾਜਪੁਰਾ ਦੇ ਸ਼ਾਮਦੂ ਪਿੰਡ ਦੇ ਅਕਾਲੀ ਦਲ ਤੋਂ ਬੀਸੀ ਵਿੰਗ ਦੇ ਮੀਤ ਪ੍ਰਧਾਨ ਜੈਲਦਾਰ  ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਆਮ ਆਦਮੀ ਦਾ ਪੱਲਾ ਫੜ ਲਿਤਾ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਨੇ ਉਹਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ ਜਿਹਦੇ ਵਿੱਚ ਹਰੇਕ ਵਰਗ ਤੇ ਲੋਕਾਂ ਦਾ ਸਨਮਾਨ ਕੀਤਾ ਜਾਂਦਾ ਹੈ ਅੱਜ ਜੈਲਦਾਰ ਸਿੰਘ ਬੀ ਸੀ ਵਿੰਗ ਦੇ ਪ੍ਰਧਾਨ ਜੋ ਕਿ ਅਕਾਲੀ ਦਲ ਤੋਂ ਸੀ  ਉਹਨਾਂ ਦੀ ਟੀਮ ਦਾ ਪਾਰਟੀ ਜੁਆਇਨ ਕਰਨ ਤੇ ਬਹੁਤ ਸਵਾਗਤ ਹੈ ਤੇ ਉਮੀਦ ਰੱਖਦੇ ਹਾਂ ਕਿ ਜਿਸ ਤਰਾਂ ਇਹਨਾਂ ਨੇ ਆਪਣੇ ਪਹਿਲੇ ਕੰਮ ਕਾਜ ਕੀਤੇ ਹਨ ਉਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਵਿੱਚ ਇਹ ਕੰਮ ਕਰਨਗੇ ਤੇ ਪਾਰਟੀ ਵੱਲੋਂ ਵੀ ਜੋ ਮਾਨ ਬਣਨ ਦਾ ਮਾਨ ਸਨਮਾਨ ਹੋਏਗਾ ਉਹਨਾਂ ਨੂੰ ਜਰੂਰ ਦਿੱਤਾ ਜਾਵੇਗਾ।
ਪਾਰਟੀ ਜੁਆਇਨ ਕਰਦਿਆਂ ਹੋਇਆਂ ਜੈਲਦਾਰ ਸਿੰਘ ਤੇ ਉਹਨਾਂ ਦੀ ਟੀਮ ਨੇ ਦੱਸਿਆ ਕਿ ਪਿਛਲੀ ਸਰਕਾਰ ਵਿੱਚ ਸਾਡੇ ਤੇ ਬਹੁਤ ਧੱਕੇਸ਼ਾਹੀ ਕੀਤੀ ਗਈ ਹੈ ਪਰ ਆਮ ਆਦਮੀ ਪਾਰਟੀ ਜਦ ਤੋਂ ਆਈ ਹੈ ਤਦ ਤੋਂ ਸਾਨੂੰ ਰਾਹਤ ਹੈ ਤੇ  ਆਮ ਆਦਮੀ ਪਾਰਟੀ ਦੀਆਂ ਵਧੀਆਂ ਚੰਗੀ ਤੇ ਲੋਕ ਹਿਤਾਂ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਅਸੀਂ ਆਪਣੀ ਪੂਰੀ ਟੀਮ ਦੇ ਨਾਲ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ ਤੇ ਪਾਰਟੀ ਲਈ ਅਸੀਂ ਅਣਥੱਕ ਪਰਿਆਸ ਕਰਾਂਗੇ ਤੇ ਇਸ ਗੱਲ ਦਾ ਹੋਰ ਵੀ ਯਕੀਨ ਉਹਨਾਂ ਨੇ ਦਿਲਵਾਇਆ ਕਿ ਅੱਜ ਜੋ  ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਇਹ ਬਿਨਾਂ ਕਿਸੀ ਸਵਾਰਥ ਤੋਂ ਜੁਆਇਨ ਕੀਤੀ ਹੈ ਤੇ ਪਾਰਟੀ ਜਿੱਥੇ ਵੀ ਸਾਡੀ ਡਿਊਟੀ ਲਾਏਗੀ ਅਸੀਂ ਉੱਥੇ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰਾਂਗੇ।।