
ਦੋਆਬਾ ਸਕੂਲ ਨਵਾਂਸ਼ਹਿਰ ਵਿਖੇ ਮਨਾਇਆ ਤੀਆਂ ਦਾ ਤਿਉਹਾਰ।
ਨਵਾਂ ਸ਼ਹਿਰ- ਸਥਾਨਕ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੀਆਂ ਦਾ ਤਿਉਹਾਰ ਸਕੂਲ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਦੀ ਪ੍ਰਧਾਨਗੀ ਹੇਠ ਪੂਰੇ ਜੋਸ਼ੋ ਖਰੋਸ਼ ਤੇ ਦੇਸ ਭਗਤੀ ਦੇ ਮਾਹੌਲ ਵਿੱਚ ਮਨਾਇਆ ਗਿਆ। ਇਸ ਵਿੱਚ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ ਪ੍ਰਧਾਨ ਜੇ ਐਸ ਗਿੱਦਾ ਦੀ ਅਗਵਾਈ ਵਿੱਚ ਇਸ ਪ੍ਰੋਗਰਾਮ ਨੂੰ ਭਰਪੂਰ ਸਹਿਯੋਗ ਦਿੱਤਾ ਗਿਆ।
ਨਵਾਂ ਸ਼ਹਿਰ- ਸਥਾਨਕ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੀਆਂ ਦਾ ਤਿਉਹਾਰ ਸਕੂਲ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਦੀ ਪ੍ਰਧਾਨਗੀ ਹੇਠ ਪੂਰੇ ਜੋਸ਼ੋ ਖਰੋਸ਼ ਤੇ ਦੇਸ ਭਗਤੀ ਦੇ ਮਾਹੌਲ ਵਿੱਚ ਮਨਾਇਆ ਗਿਆ। ਇਸ ਵਿੱਚ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ ਪ੍ਰਧਾਨ ਜੇ ਐਸ ਗਿੱਦਾ ਦੀ ਅਗਵਾਈ ਵਿੱਚ ਇਸ ਪ੍ਰੋਗਰਾਮ ਨੂੰ ਭਰਪੂਰ ਸਹਿਯੋਗ ਦਿੱਤਾ ਗਿਆ।
ਸਕੂਲ ਵਿਦਿਆਰਥੀਆਂ ਨੇ ਜਿੱਥੇ ਸਭਿਆਚਾਰਕ ਗੀਤਾਂ, ਗਰੁੱਪ ਗੀਤਾਂ, ਕੋਰਿਓਗ੍ਰਾਫੀਆਂ, ਨਾਟਕਾਂ, ਭੰਗੜਾ, ਗਿੱਧਾ ਤੇ ਮਿਸ ਤੀਜ਼ ਮੁਕਾਬਲਿਆਂ ਵਰਗੀਆਂ ਵੰਨਗੀਆਂ ਪੇਸ਼ ਕਰਕੇ ਰੰਗ ਬੰਨ੍ਹ ਦਿੱਤਾ। ਉਪਕਾਰ ਸੋਸਾਇਟੀ ਦੀਆਂ ਮਹਿਲਾ ਅਹੁਦੇਦਾਰਾਂ ਤੇ ਆਧਾਰਿਤ ਜੱਜ ਮੰਡਲੀ ਵਲੋਂ ਭਾਵਨਾ ਸ਼ਰਮਾ ਨੂੰ “ਮਿਸ ਤੀਜ਼”, ਜਾਸਮੀਨ ਕੌਰ ਸੈਕਿੰਡ ਤੇ ਹਰਪ੍ਰੀਤ ਕੌਰ ਤੀਸਰੀ ਪੁਜੀਸ਼ਨ ਤੇ ਰਹੇ।
ਦਿਲਚਸਪ ਆਈਟਮਾਂ ਵਿੱਚ ਇੱਕ ਕੋਰਿਓਗ੍ਰਾਫੀ ਪੇਸ਼ ਕੀਤੀ ਗਈ ਜਿਸ ਵਿੱਚ ਸ਼ਹੀਦ-ਏ-ਆਜਮ ਸ. ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਦੇ ਰੋਲ ਵਿੱਚ ਫਾਂਸੀ ਦੇ ਰੱਸਿਆਂ ਅੱਗੇ ਖੜ੍ਹੀਆਂ ਮੁਟਿਆਰਾਂ ਭਾਵਈਆ ਜਾਂਗੜਾ, ਹਰਮੀਤ ਤੇ ਮੰਨਮੀਤ ਨੂੰ ਮੌਤ ਰੂਪੀ ਦੈਂਤ ਦੇ ਰੂਪ ਵਿੱਚ ਨੈਨਾ ਡਰਾਉਂਦੀ ਹੈ ਪਰ ਉਹ ਡਰਦੇ ਨਹੀਂ ਹਨ ਸਗੋਂ ਜਦ ਆਜ਼ਾਦੀ ਖਾਤਰ ਜਾਨ ਦੇਣ ਨੂੰ ਤਿਆਰ ਹੋ ਦੱਸਦੇ ਹੋਏ ਦਲੇਰੀ ਵਿੱਚ ਤਿੰਨੇ ਹੱਥ ਮਿਲਾ ਕੇ ਉੱਚੇ ਚੁੱਕਦੇ ਹਨ ਤਾਂ ਪੰਡਾਲ੍ਹ ਤਾਲ੍ਹੀਆਂ ਨਾਲ਼ ਗੂੰਜ ਉੱਠਦਾ ਹੈ ਜੋ ਮੌਕੇ ਤੇ ਹਾਜ਼ਰ ਸਮਾਜ ਸੇਵੀਆਂ ਤੇ ਸਟਾਫ ਮੈਂਬਰਾਂ ਨੂੰ ਇਹ ਪ੍ਰਤੀਕ੍ਰਮ ਉਸਾਰੂ ਪ੍ਰਤੀਤ ਹੋਇਆ। “ਬੇਟੀ ਬਚਾਓ” ਕੋਰਿਓਗ੍ਰਾਫੀ ਵਿੱਚ ਗੁਰਲੀਨ, ਵਿੱਚ ਗੁਰਲੀਨ, ਮੰਨਤ, ਡੌਲੀ ਤੇ ਜਾਸਮੀਨ ਨੇ ਬੇਕਸੂਰ ਧੀਆਂ ਤੇ ਹੁੰਦੇ ਜ਼ੁਲਮ ਨੇ ਸਭ ਨੂੰ ਭਾਵੁਕ ਕਰ ਦਿੱਤਾ।
ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ ਜੇ ਐਸ ਗਿੱਦਾ,ਪਰਵਿੰਦਰ ਸਿੰਘ ਜੱਸੋਮਜਾਰਾ, ਦੇਸ ਰਾਜ ਬਾਲੀ, ਵਾਸਦੇਵ ਪ੍ਰਦੇਸੀ, ਹਰਬੰਸ ਕੌਰ, ਰਾਜਿੰਦਰ ਕੌਰ ਗਿੱਦਾ, ਜਯੋਤੀ ਬੱਗਾ, ਪਲਵਿੰਦਰ ਕੌਰ ਬਡਵਾਲ੍ਹ, ਸ਼ਮ੍ਹਾ ਮਲਹੱਣ, ਬਲਵਿੰਦਰ ਕੌਰ ਬਾਲੀ, ਸੁਖਵਿੰਦਰ ਕੌਰ ਸੁੱਖੀ, ਕੋਮਲ ਹਾਜਰ ਸਨ ਜਦਕਿ ਸਕੂਲ ਵਲੋਂ ਪ੍ਰਿੰਸੀਪਲ ਪਰਵਿੰਦਰ ਸਿੰਘ ਰਾਣਾ ਦੀ ਅਗਵਾਈ ਵਿੱਚ ਹਰਵਿੰਦਰ ਸਿੰਘ ਸਾਬਕਾ ਪ੍ਰਿੰਸੀਪਲ, ਲਹਿੰਬਰ ਸਿੰਘ ਮੈਨੇਜਰ, ਮਹਿੰਦਰ ਸਿੰਘ ਸੈਕਟਰੀ, ਜਸਕਰਨ ਸਿੰਘ ਚਾਹਲ,ਮਹਿੰਦਰਪਾਲ, ਸੁਰਜੀਤ ਸਿੰਘ, ਪ੍ਰਭਾਤ, ਸਤਿੰਦਰ ਕੌਰ, ਕਮਲਜੀਤ ਕੌਰ, ਮਨਪ੍ਰੀਤ ਕੌਰ, ਮੈਡਮ ਭੂਮਿਕਾ, ਪੂਜਾ, ਮੋਨਾ, ਨਵਨੀਤ ਕੌਰ, ਮਨਜੀਤ ਕੌਰ, ਦੀਵੰਸ਼ੀ,ਵੰਦਨਾ, ਕੁਲਵਿੰਦਰ ਕੌਰ, ਸੁਨੀਤਾ ਦੇਵੀ, ਰਮਨਦੀਪ ਕੌਰ, ਸਰਬਜੀਤ ਕੌਰ, ਕੋਮਲ ਰਾਣੀ, ਪ੍ਰਿਅੰਕਾ, ਪਾਇਲ ਤੇ ਤੰਮਨਾ ਹਾਜਰ ਸਨ। ਅੱਜ ਦੇ ਪ੍ਰੋਗਰਾਮ ਵਿੱਚ ਰੰਗ ਭਰਨ ਦਾ ਕੰਮ ਸਟੇਜ ਸਕੱਤਰ ਦੇ ਤੌਰ ਤੇ ਮਹਿੰਦਰਪਾਲ ਵਲੋਂ ਕੀਤਾ ਗਿਆ।
ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਇਸ ਸਮਾਗਮ ਵਿੱਚ ਆਏ ਸਮਾਜ ਸੇਵਕਾਂ, ਸਕੂਲ ਮੈਨੇਜਮੈਂਟ ਮੈਂਬਰ ਸਾਹਿਬਾਨ, ਸਟਾਫ ਮੈਂਬਰਾਂ , ਪ੍ਰਤੀਯੋਗੀਆਂ ਤੇ ਵਿਦਿਆਰਥੀਆਂ ਵਲੋਂ ਦਿੱਤੇ ਮਿਲਵਰਤਨ ਲਈ ਸਭ ਦਾ ਧੰਨਵਾਦ ਕੀਤਾ। ਸਕੂਲ ਵਲੋਂ ਮੈਨੇਜਮੈਂਟ ਨੂੰ ਅਤੇ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਦੇ ਸਮੂਹ ਮੈਂਬਰਾਂ ਅਤੇ ਮਹਿਲਾ ਸਟਾਫ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
