ਗੰਗਾ ਜਲ ਲੈਣ ਲਈ ਸਲੇਮਪੁਰ ਤੋਂ ਚੌਥੀ ਵਿਸ਼ਾਲ ਡਾਕ ਕਾਵੜ ਯਾਤਰਾ 19 ਜੁਲਾਈ ਨੂੰ ਹੋਵੇਗੀ ਰਵਾਨਾ
ਗੜ੍ਹਸ਼ੰਕਰ 14 ਜੁਲਾਈ- ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਗੜ੍ਹਸ਼ੰਕਰ ਨਜ਼ਦੀਕ ਪੈਂਦੇ ਪਿੰਡ ਸਲੇਮਪੁਰ ਦੇ ਪ੍ਰਾਚੀਨ ਸ਼ਿਵ ਮੰਦਿਰ ਤੋਂ ਚੌਥੀ ਵਿਸ਼ਾਲ ਡਾਕ ਕਾਵੜ ਯਾਤਰਾ ਵੱਲੋਂ ਹਰਿਦੁਆਰ ਹਰਕੀ ਪੌੜੀ ਤੋਂ ਗੰਗਾ ਜਲ ਲੈਣ ਲਈ 19 ਜੁਲਾਈ ਨੂੰ ਰਵਾਨਾ ਹੋਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ *ਨਰਿੰਦਰ ਰਾਮਗੜ੍ਹੀਆ* ਨੇ ਦੱਸਿਆ ਕਿ ਇਹ ਚੌਥੀ ਪੈਦਲ ਡਾਕ ਕਾਵੜ ਯਾਤਰਾ ਹਰੀਦੁਵਾਰ ਹਰਕੀ ਪਾਉੜੀ ਤੋਂ ਪੈਦਲ ਚੱਲ ਕੇ ਬਿਨਾਂ ਰੁਕੇ ਸਾਵਣ ਦੀ ਸ਼ਿਵਰਾਤਰੀ ਮੌਕੇ 23 ਜੁਲਾਈ ਨੂੰ ਪ੍ਰਾਚੀਨ ਸ਼ਿਵ ਮੰਦਿਰ ਸਲੇਮਪੁਰ ਵਿਖੇ ਰੁਦਰ ਅਭਿਸ਼ੇਕ ਸ਼ਾਮ 4 ਵਜੇ ਤੋਂ ਲੈ ਕੇ ਸ਼ਾਮ 7 ਵਜੇ ਕੀਤਾ ਜਾਵੇਗਾ|
ਇਸ ਰੁਦਰ ਅਭਿਸ਼ੇਕ ਉਪਰੰਤ ਸ਼ਿਵ ਮੰਦਿਰ ਅੰਦਰ ਪੂਜਾ ਕੀਤੀ ਜਾਵੇਗੀ | ਪੂਜਾ ਸਮਾਪਿਤ ਹੋਣ ਉਪਰੰਤ ਜਲ ਅਭਿਸ਼ੇਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਡਾਕ ਕਾਵੜ ਯਾਤਰਾ ਵਿੱਚ ਉਨ੍ਹਾਂ ਤੋਂ ਇਲਾਵਾ ਡਾਕ ਕਾਵੜ ਸੰਗ, ਸੰਦੀਪ ਠਾਕੁਰ, ਵਿਕਾਸ ਕੰਵਰ, ਹਰਦੀਪ, ਅਮਨ ਠਾਕੁਰ, ਸੋਨੂ ਰਾਣਾ, ਪ੍ਰਿੰਸ ਭਨੋਟ, ਨਿਖ਼ਲ ਰਾਣਾ, ਰਘੂ ਰਾਣਾ, ਹਰੀ ਓਮ, ਪ੍ਰਦੀਪ, ਸੰਦੀਪ ਰਾਣਾ, ਵੰਸ਼ ਰਾਣਾ, ਵੰਸ਼ ਠਾਕੁਰ, ਅਨੂਪ ਰਾਣਾ, ਅਮਨਾ, ਗੌਰਵ, ਨੀਰਜ, ਭਿੰਦਾ, ਸ਼ਿਵ ਰਾਣਾ, ਰਿੰਕਾ, ਆਰੀਅਨ,ਵਿਸ਼ਾਲ ਰਾਣਾ ਸਮੇਤ ਹੋਰ ਸ਼ਿਵ ਭਗਤ ਡਾਕ ਕਾਵੜ ਯਾਤਰਾ ਵਿੱਚ ਸ਼ਾਮਲ ਹੋਣਗੇ।