ਪਾਵਰ ਕਾਰਪੋਰੇਸ਼ਨ ਪੈਨਸ਼ਨਰਜ਼ ਨੇ 2016 ਤੋਂ ਬਕਾਏ ਦੀ ਮੰਗ ਲਈ ਡਾਇਰੈਕਟਰ ਪ੍ਰਬੰਧਕੀ ਨੂੰ ਦਿੱਤੀ ਮੰਗ ਪੱਤਰ, ਫੀਲਡ ਦਫਤਰਾਂ ਵਲੋਂ ਨੋਟੀਫਿਕੇਸ਼ਨ ਦੀ ਉਲੰਘਣਾ 'ਤੇ ਰੋਸ
ਪਟਿਆਲਾ, 11 ਜੁਲਾਈ: ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਪਹਿਲਵਾਨ, ਪਾਵਰ ਕਾਰਪੋਰੇਸ਼ਨ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਦਾ ਇੱਕ ਵਫਦ ਬਾਬਾ ਅਮਰਜੀਤ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਪਾਵਰ ਕਾਰਪੋਰੇਸ਼ਨ ਦੇ ਡਾਇਰੈਕਟਰ ਪ੍ਰਬੰਧਕੀ ਸ੍ਰ. ਜਸਬੀਰ ਸਿੰਘ ਢਿੱਲੋਂ ਨੂੰ ਮੁਲਾਜਮਾਂ / ਪੈਨਸ਼ਨਰਜ਼ ਦੇ ਸੋਧੇ ਹੋਏ ਤਨਖਾਹ ਸਕੇਲਾਂ ਮਿਤੀ 01—01—2016 ਤੋਂ 30—06—2021 ਤੱਕ ਦੇ ਬਕਾਏ ਦੀ ਅਦਾਇਗੀ ਸਬੰਧੀ ਮਿਲਿਆ ਅਤੇ ਉਹਨਾਂ ਦੇ ਧਿਆਨ ਵਿੱਚ ਲਿਆਦਾ ਕਿ ਪੰਜਾਬ ਸਰਕਾਰ ਵੱਲੋਂ ਸੋਧੇ ਹੋਏ ਤਨਖਾਹ ਸਕੇਲਾਂ ਸਬੰਧੀ ਮਿਤੀ 18—02—2025 ਨੂੰ ਜਾਰੀ ਕੀਤੀ ਨੋਟੀਫਿਕੇਸ਼ਨ ਦੀ ਪਾਵਰ ਕਾਰਪੋਰੇਸ਼ਨ ਦੇ ਫੀਲਡ ਦੇ ਦਫਤਰਾਂ ਵੱਲੋਂ ਇੰਨ ਬਿੰਨ ਪਾਲਣਾ ਨਹੀਂ ਕੀਤੀ ਜਾ ਰਹੀ।

ਮਿਤੀ 01—01—2016 ਤੋਂ ਬਾਅਦ ਸੇਵਾ ਮੁਕਤ ਹੋਏ ਪੈਨਸ਼ਨਰਜ਼ ਨੂੰ ਪੈਨਸ਼ਨਰਜ਼ ਨਾ ਮੰਨਦੇ ਹੋਏ ਉਹਨਾਂ ਦੇ ਬਕਾਏ ਨੂੰ ਦੋ ਭਾਗਾਂ ਵਿੱਚ ਵੰਡ ਕੇ ਕਿਸ਼ਤਾਂ ਬਣਾਈਆਂ ਜਾ ਰਹੀਆਂ ਹਨ ਜ਼ੋ ਕਿ ਬਿਲਕੁਲ ਗਲਤ ਹੈ। ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਵਿੱਚ ਕਿਤੇ ਵੀ ਇਸ ਸਬੰਧੀ ਦਰਜ ਨਹੀਂ ਕੀਤਾ ਗਿਆ। ਵਫਦ ਵੱਲੋਂ ਬੀ.ਐਸ. ਸੇਖੋਂ ਜਨਰਲ ਸਕੱਤਰ ਨੇ ਦੱਸਿਆ ਕਿ ਡਾਇਰੈਕਟਰ ਪ੍ਰਬੰਧਕੀ ਨੂੰ ਇਸ ਸਬੰਧੀ ਬੇਨਤੀ ਕੀਤੀ ਗਈ ਕਿ ਮਿਤੀ 01—01—2016 ਤੋਂ ਬਾਅਦ ਸੇਵਾ ਮੁਕਤ ਹੋਏ ਸਾਰੇ ਪੈਨਸ਼ਨਰਜ਼ ਨੂੰ ਪੈਨਸ਼ਨਰ ਮੰਨ ਕੇ ਪੰਜਾਬ ਸਰਕਾਰ ਵੱਲੋਂ ਅਤੇ ਪਾਵਰ ਕਾਰਪੋਰੇਸ਼ਨ ਵੱਲੋਂ ਜਾਰੀ ਕੀਤੇ ਸਡਿਊਲ ਮੁਤਾਬਿਕ ਸੋਧੇ ਹੋਏ ਤਨਖਾਹ ਸਕੇਲਾਂ ਦੇ ਬਕਾਏ ਦੀ ਅਦਾਇਗੀ ਕੀਤੀ ਜਾਵੇ।
ਵਫਦ ਨੇ ਡਾਇਰੈਕਟਰ ਪ੍ਰਬੰਧਕੀ ਦੇ ਧਿਆਨ ਵਿੱਚ ਲਿਆਦਾ ਕਿ ਫੀਲਡ ਦੇ ਦਫਤਰਾਂ ਵੱਲੋਂ ਜਾਣ ਬੁੱਝ ਕੇ ਪੈਨਸ਼ਨਰਜ਼ ਨੂੰ ਏਰੀਅਰ ਦੀ ਅਦਾਇਗੀ ਸਬੰਧੀ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਤੇ ਮੰਗ ਕੀਤੀ ਕਿ ਫੀਲਡ ਦੇ ਦਫਤਰਾਂ ਨੂੰ ਤਨਖਾਹ ਸਕੇਲਾਂ ਦੇ ਬਕਾਏ ਸਬੰਧੀ ਸਖਤ ਹਦਾਇਤ ਕੀਤੀ ਜਾਵੇ ਅਤੇ ਜਿਹੜੇ ਕਰਮਚਾਰੀ / ਅਧਿਕਾਰੀ ਜਾਣ ਬੁੱਝ ਕੇ ਟਾਲ ਮਟੋਲ ਕਰ ਰਹੇ ਹਨ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਵਫਦ ਵਿੱਚ ਬਾਬਾ ਅਮਰਜੀਤ ਸਿੰਘ, ਬੀ.ਐਸ. ਸੇਖੋਂ, ਬਲਵਿੰਦਰ ਸਿੰਘ ਪਸਿਆਣਾ, ਰਾਜਿੰਦਰ ਠਾਕੁਰ, ਪਰਮਜੀਤ ਸਿੰਘ ਜਲੰਧਰ, ਲਖਵੀਰ ਸਿੰਘ ਕਰਤਾਰਪੁਰ, ਸ਼ਿਵਦੇਵ ਸਿੰਘ, ਮਨੋਜ ਮਹਾਜਨ ਆਦਿ ਸ਼ਾਮਲ ਸਨ।