
ਪੰਜਾਬ ਏਆਈਟੀਸੀ ਵੱਲੋਂ ਕਿਰਤ ਵਿਰੋਧੀ ਨੀਤੀਆਂ ਵਿਰੁੱਧ 20 ਮਈ ਨੂੰ ਦੇਸ਼ ਵਿਆਪੀ ਹੜਤਾਲ ਦਾ ਸਮਰਥਨ
ਚੰਡੀਗੜ੍ਹ 23 ਅਪ੍ਰੈਲ : ਅੱਜ ਇੱਥੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ 10 ਕੇਂਦਰੀ ਟਰੇਡ ਯੂਨੀਅਨਾਂ, ਅਜ਼ਾਦ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਵੱਲੋਂ 20 ਮਈ ਨੂੰ ਇੱਕ ਰੋਜਾ ਦੇਸ਼ ਵਿਆਪੀ ਹੜ੍ਹਤਾਲ ਮੋਦੀ ਸਰਕਾਰ ਦੀਆਂ ਮੁਲਾਜਮ—ਮਜਦੂਰ ਅਤੇ ਗਰੀਬ ਵਿਰੋਧੀ ਆਰਥਿਕ ਅਤੇ ਸਨਅਤੀ ਨੀਤੀਆਂ ਦੇ ਵਿਰੁੱਧ ਕੀਤੀ ਜਾ ਰਹੀ ਹੈ। ਜਿਹਨਾਂ ਮੰਗਾਂ ਨੂੰ ਲੈ ਕੇ ਇਹ ਹੜਤਾਲ ਕੀਤੀ ਜਾ ਰਹੀ ਹੈ।
ਚੰਡੀਗੜ੍ਹ 23 ਅਪ੍ਰੈਲ : ਅੱਜ ਇੱਥੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ 10 ਕੇਂਦਰੀ ਟਰੇਡ ਯੂਨੀਅਨਾਂ, ਅਜ਼ਾਦ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਵੱਲੋਂ 20 ਮਈ ਨੂੰ ਇੱਕ ਰੋਜਾ ਦੇਸ਼ ਵਿਆਪੀ ਹੜ੍ਹਤਾਲ ਮੋਦੀ ਸਰਕਾਰ ਦੀਆਂ ਮੁਲਾਜਮ—ਮਜਦੂਰ ਅਤੇ ਗਰੀਬ ਵਿਰੋਧੀ ਆਰਥਿਕ ਅਤੇ ਸਨਅਤੀ ਨੀਤੀਆਂ ਦੇ ਵਿਰੁੱਧ ਕੀਤੀ ਜਾ ਰਹੀ ਹੈ। ਜਿਹਨਾਂ ਮੰਗਾਂ ਨੂੰ ਲੈ ਕੇ ਇਹ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਵਿੱਚ ਮੁੱਖ ਤੌਰ ਤੇ ਮਜਦੂਰ ਵਿਰੋਧੀ ਚਾਰ ਲੇਬਰ ਕੋਡਜ਼ ਰੱਦ ਕਰਨੇ, ਘੱਟੋ—ਘੱਟ ਉਜਰਤ 26000/— ਰੁਪਏ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਕੰਟਰੈਕਟ / ਆਊਟ ਸੋਰਸ ਵਰਕਰਜ਼ ਨੂੰ ਰੈਗੂਲਰ ਕਰਨਾ, ਮਨਰੇਗਾ ਅਧੀਨ ਕੰਮ 200 ਦਿਨ ਪ੍ਰਤੀ ਸਾਲ ਦੇਣਾ ਅਤੇ ਮਨਰੇਗਾ ਸ਼ਹਿਰਾਂ ਵਿੱਚ ਵੀ ਲਾਗੂ ਕਰਨਾ, ਪਬਲਿਕ ਸੈਕਟਰ ਦਾ ਨਿਜੀਕਰਨ ਬੰਦ ਕਰਨਾ, ਬੇਰੁਜਗਾਰੀ ਦੂਰ ਕਰਨਾ, ਮਹਿੰਗਾਈ ਤੇ ਕਾਬੂ ਪਾਉਣਾ, ਸਮਾਜਿਕ ਸੁਰੱਖਿਆ ਯਕੀਨੀ ਬਣਾਉਣਾ ਆਦਿ ਸ਼ਾਮਲ ਹਨ।
ਬਰਾੜ ਅਤੇ ਧਾਲੀਵਾਲ ਨੇ ਦੱਸਿਆ ਕਿ ਮੋਦੀ ਸਰਕਾਰ ਦੀਆਂ ਦੇਸ਼ ਵਿਰੋਧੀ ਗਰੀਬ ਵਿਰੋਧੀ ਅਤੇ ਮਜਦੂਰ ਵਿਰੋਧੀ ਨੀਤੀਆਂ ਦੇ ਵਿਰੁੱਧ ਮਜਦੂਰ ਜਮਾਤ ਵਿੱਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਜਿਸ ਦਾ ਇਜਹਾਰ ਉਹ ਇਸ ਦੇਸ਼ ਵਿਆਪੀ ਹੜਤਾਲ ਨੂੰ ਵੱਡੇ ਪੈਮਾਨੇ ਤੇ ਸਫਲ ਬਣਾਕੇ ਕਰਨਗੇ। ਪੰਜਾਬ ਵਿੱਚ ਇਸ ਹੜਤਾਲ ਦਾ ਵਿਆਪਕ ਅਸਰ ਵੇਖਣ ਨੂੰ ਮਿਲੇਗਾ। ਬਿਜਲੀ ਮੁਲਾਜਮ, ਟਰਾਂਸਪੋਰਟ ਵਰਕਰਜ਼, ਕੰਟਰੈਕਟ ਵਰਕਰਜ਼, ਆਂਗਣਵਾੜੀ, ਆਸ਼ਾ ਵਰਕਰਜ਼, ਮਿਡ—ਡੇ—ਮੀਲ ਵਰਕਰਜ਼, ਖੇਤ ਮਜਦੂਰ, ਮਨਰੇਗਾ ਵਰਕਰ, ਸਨਅਤੀ ਵਰਕਰਜ਼ ਬੈਂਕਾਂ ਅਤੇ ਇੰਸ਼ੋਰੈਂਸ ਸੈਕਟਰ ਦੇ ਕਰਮਚਾਰੀ, ਗੈਰ ਜਥੇਬੰਦੀ ਖੇਤਰ ਦੇ ਕਾਮੇ ਆਦਿ ਖੇਤਰਾਂ ਦੇ ਮੁਲਾਜਮ—ਮਜਦੂਰ ਇਸ ਹੜਤਾਲ ਦੀ ਲਾਮਬੰਦੀ ਵਿੱਚ ਜੁਟੇ ਹੋਏ ਹਨ। ਕਿਸਾਨ ਜਥੇਬੰਦੀਆਂ ਇਸ ਹੜਤਾਲ ਦਾ ਸੜਕਾਂ ਤੇ ਉਤਰਕੇ ਭਰਪੂਰ ਸਮਰਥਨ ਕਰਨਗੇ।
ਆਗੂਆਂ ਨੇ ਪੰਜਾਬ ਦੀਆਂ ਸਮੁੱਚੀਆਂ ਮਜਦੂਰ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਹੜਤਾਲ ਦੀ ਤਿਆਰੀ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। 03 ਮਈ 2025 ਨੂੰ ਸਭ ਜਥੇਬੰਦੀਆਂ 20 ਮਈ ਦੀ ਹੜਤਾਲ ਸਬੰਧੀ ਪ੍ਰਬੰਧਕਾਂ ਨੂੰ ਨੋਟਿਸ ਦੇਣ ਅਤੇ ਪਹਿਲੀ ਮਈ ਦੇ ਮਜਦੂਰ ਦਿਹਾੜੇ ਦੇ ਪ੍ਰੋਗਰਾਮਾਂ ਸਮੇਂ ਹੜਤਾਲ ਦੀ ਸਫਲਤਾ ਤੇ ਵਿਸ਼ੇਸ਼ ਧਿਆਨ ਕੇਂਦਰਤ ਕੀਤਾ ਜਾਵੇ।
