
ਰਿਯਾਨ ਇੰਟਰਨੈਸ਼ਨਲ ਸਕੂਲ, ਸੈਕਟਰ- 66, ਮੁਹਾਲੀ ਵਿਖੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਪ੍ਰਤੀ ਜਾਗਰੂਕਤਾ ਸੈਸ਼ਨ ਦਾ ਆਯੋਜਨ
ਐੱਸ ਏ ਐੱਸ ਨਗਰ, 23 ਅਪ੍ਰੈਲ 2025: ਸ਼੍ਰੀ ਦੀਪਕ ਪਾਰਿਕ, ਐੱਸ.ਐੱਸ.ਪੀ ਮੁਹਾਲੀ ਦੀ ਰਹਿਨੁਮਾਈ ਹੇਠ ਅਤੇ ਸ਼੍ਰੀ ਨਵਨੀਤ ਮਾਹਲ ਐੱਸ.ਪੀ.ਟ੍ਰੈਫ਼ਿਕ,ਮੁਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਕਰਨੈਲ ਸਿੰਘ ਡੀ.ਐੱਸ.ਪੀ.ਟ੍ਰੈਫ਼ਿਕ ਪੁਲਿਸ ਮੁਹਾਲੀ ਨੇ ਰਿਯਾਨ ਇੰਟਰਨੈਸ਼ਨਲ ਸਕੂਲ, ਸੈਕਟਰ-66,ਮੁਹਾਲੀ ਵਿਖੇ ਵਿਦਿਆਰਥੀਆਂ ਲਈ ਟ੍ਰੈਫ਼ਿਕ ਨਿਯਮਾਂ ਦੀ ਮਹੱਤਤਾ ਨੂੰ ਸਮਝਾਉਣ ਲਈ ਇੱਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ।
ਐੱਸ ਏ ਐੱਸ ਨਗਰ, 23 ਅਪ੍ਰੈਲ 2025: ਸ਼੍ਰੀ ਦੀਪਕ ਪਾਰਿਕ, ਐੱਸ.ਐੱਸ.ਪੀ ਮੁਹਾਲੀ ਦੀ ਰਹਿਨੁਮਾਈ ਹੇਠ ਅਤੇ ਸ਼੍ਰੀ ਨਵਨੀਤ ਮਾਹਲ ਐੱਸ.ਪੀ.ਟ੍ਰੈਫ਼ਿਕ,ਮੁਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਕਰਨੈਲ ਸਿੰਘ ਡੀ.ਐੱਸ.ਪੀ.ਟ੍ਰੈਫ਼ਿਕ ਪੁਲਿਸ ਮੁਹਾਲੀ ਨੇ ਰਿਯਾਨ ਇੰਟਰਨੈਸ਼ਨਲ ਸਕੂਲ, ਸੈਕਟਰ-66,ਮੁਹਾਲੀ ਵਿਖੇ ਵਿਦਿਆਰਥੀਆਂ ਲਈ ਟ੍ਰੈਫ਼ਿਕ ਨਿਯਮਾਂ ਦੀ ਮਹੱਤਤਾ ਨੂੰ ਸਮਝਾਉਣ ਲਈ ਇੱਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ।
ਇਸ ਮੌਕੇ 'ਤੇ ਡੀਐੱਸਪੀ ਸ਼੍ਰੀ ਕਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਇਸ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਖਾਇਆ ਕਿ ਸਕੂਟਰ , ਮੋਟਰ ਸਾਈਕਲ ਚਲਾਉਣ ਸਮੇਂ ਹੈਲਮੈਟ ਪਾਉਣਾ ਅਤੇ ਚਾਰ ਪਹੀਆ ਵਾਹਨਾਂ ਵਿੱਚ ਸਵਾਰੀ ਦੌਰਾਨ ਸੀਟ ਬੈਲਟ ਲਗਾਉਣੀ ਬਹੁਤ ਜ਼ਰੂਰੀ ਹੈ। ਇਹਨਾਂ ਦੀ ਉਲੰਘਣਾ ਨਾ ਸਿਰਫ਼ ਜੁਰਮਾਨੇ ਯੋਗ ਹੈ, ਸਗੋਂ ਇਹ ਜਾਨ ਲਈ ਵੀ ਖ਼ਤਰਾ ਹੈ।
ਉਨ੍ਹਾਂ ਨੇ ਕਿਹਾ ਕਿ ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ ਧਿਆਨ ਭੰਗ ਕਰਦੀ ਹੈ ਜੋ ਕਿ ਦੁਰਘਟਨਾਵਾਂ ਦਾ ਮੁੱਖ ਕਾਰਨ ਬਣਦੀ ਹੈ।
ਨਸ਼ੇ ਦੀ ਹਾਲਤ ਵਿੱਚ ਡਰਾਈਵ ਨਾ ਕਰਨ, ਸਪੀਡ ਲਿਮਿਟ ਦੀ ਪਾਲਣਾ ਕਰਨ 'ਤੇ ਵੀ ਉਨ੍ਹਾਂ ਨੇ ਜ਼ੋਰ ਦਿੱਤਾ।ਇਸ ਮੌਕੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਟਾਪ', 'ਨੋ ਐਂਟਰੀ', 'ਸਕੂਲ ਜ਼ੋਨ',
ਟ੍ਰੈਫ਼ਿਕ ਲਾਈਟਾਂ', 'ਸਾਈਨ ਬੋਰਡਾਂ' ਅਤੇ 'ਰੋਡ ਮਾਰਕਿੰਗਜ਼' ਦੀ ਸਹੀ ਜਾਣਕਾਰੀ ਦਿੱਤੀ ਗਈ।
ਪੈਦਲ ਚੱਲਣ ਵਾਲਿਆਂ ਲਈ ਜ਼ੈਬਰਾ ਕ੍ਰਾਸਿੰਗ ਦੀ ਵਰਤੋਂ ਅਤੇ ਸੜਕ ਪਾਰ ਕਰਨ ਸਮੇਂ ਸਾਵਧਾਨ ਰਹਿਣ ਉੱਤੇ ਵੀ ਵਿਸਥਾਰ ਨਾਲ਼ ਚਰਚਾ ਹੋਈ।
ਉਨ੍ਹਾਂ ਨੇ ਕਿਹਾ ਕਿ ਡਰਾਈਵਿੰਗ ਲਾਈਸੈਂਸ, ਆਰ.ਸੀ., ਇੰਸ਼ੋਰੈਂਸ ਅਤੇ ਪੀ.ਯੂ.ਸੀ. ਸਰਟੀਫਿਕੇਟ ਡਰਾਈਵਿੰਗ ਵੇਲ਼ੇ ਸਦਾ ਨਾਲ਼ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਅਤੇ ਚੰਗੇ ਨਾਗਰਿਕ ਬਣਨ ਲਈ ਵੀ ਪ੍ਰੇਰਿਤ ਕੀਤਾ।
ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰੋਜ਼ੀ ਭਾਟੀਆ ਨੇ ਡੀ.ਐੱਸ.ਪੀ ਕਰਨੈਲ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸੈਸ਼ਨ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਭਵਿੱਖ ਵੱਲ ਮੋੜਦੇ ਹਨ ਅਤੇ ਕਿਹਾ ਕਿ ਇਹ ਜਾਗਰੂਕਤਾ ਮੁਹਿੰਮ ਵਿਦਿਆਰਥੀਆਂ ਲਈ ਨਿਕਟਭਵਿੱਖ ਵਿੱਚ ਇੱਕ ਮਜ਼ਬੂਤ ਬੁਨਿਆਦ ਰੱਖਣ ਵਾਲਾ ਕਦਮ ਸਾਬਤ ਹੋਵੇਗੀ।
ਇਸ ਮੌਕੇ ਜ਼ੋਨ ਇੰਚਾਰਜ ਟ੍ਰੈਫ਼ਿਕ ਸ਼੍ਰੀ ਸੁਰਿੰਦਰ ਸਿੰਘ ਵੀ ਹਾਜ਼ਰ ਸਨ ਅਤੇ ਸਕੂਲ ਸਟਾਫ਼ ਸ਼੍ਰੀਮਤੀ ਸੁਧਾ ਸਿੰਘ, ਸ਼੍ਰੀਮਤੀ ਮੰਜੂ ਪਾਂਡੇ, ਸ਼੍ਰੀਮਤੀ ਕੰਵਲਪ੍ਰੀਤ ਕੌਰ,ਸ਼੍ਰੀਮਤੀ ਸ਼ਿਵਾਲੀ ਸ਼੍ਰੀਮਤੀ ਨਵਦੀਪ ਹਾਜ਼ਰ ਸਨ।
