ਐਨਐਸਐਸ ਪੀਈਸੀ ਵੱਲੋਂ ਪੀਜੀਆਈਐਮਈਆਰ ਦੇ ਸਹਿਯੋਗ ਨਾਲ ਖ਼ੂਨਦਾਨ ਕੈੰਪ ਦਾ ਕੀਤਾ ਗਿਆ ਆਯੋਜਨ
ਚੰਡੀਗੜ੍ਹ, 23 ਅਪ੍ਰੈਲ 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਨੈਸ਼ਨਲ ਸਰਵਿਸ ਸਕੀਮ (ਐਨਐਸਐਸ) ਸੈੱਲ ਨੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ) ਚੰਡੀਗੜ੍ਹ ਦੇ ਸਹਿਯੋਗ ਨਾਲ 23 ਅਪ੍ਰੈਲ 2025 ਨੂੰ ਇੱਕ ਖ਼ੂਨਦਾਨ ਕੈੰਪ ਦਾ ਸਫਲ ਆਯੋਜਨ ਕੀਤਾ।

ਇਸ ਮਾਣਯੋਗ ਉਪਰਾਲੇ ਦਾ ਮਕਸਦ ਲੋਕਾਂ ਨੂੰ ਖ਼ੂਨਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਜੀਵਨ ਬਚਾਉਣ ਵਿੱਚ ਸਹਿਯੋਗ ਦੇਣਾ ਸੀ।
ਕੈੰਪ ਦੌਰਾਨ ਪੇਕ ਦੇ ਵਿਦਿਆਰਥੀਆਂ, ਅਧਿਆਪਕਾਂ, ਸਟਾਫ ਮੈਂਬਰਾਂ ਅਤੇ ਹੋਰ ਵਲੰਟੀਅਰਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ 100 ਤੋਂ ਵੱਧ ਯੂਨਿਟ ਖ਼ੂਨ ਇਕੱਠਾ ਕੀਤਾ ਗਿਆ। ਇਹ ਪੇਕ ਪਰਿਵਾਰ ਦੇ ਸਮਾਜਕ ਸੇਵਾ ਦੇ ਜਜ਼ਬੇ ਦੀ ਖੂਬਸੂਰਤ ਝਲਕ ਸੀ।
ਇਸ ਕੈੰਪ ਦੀ ਸ਼ਾਨ ਵਧਾਉਣ ਲਈ ਡਾ. ਨੇਮੀ ਚੰਦ (ਰਾਜ ਸੰਜੋਗ ਅਧਿਕਾਰੀ, ਐਨਐਸਐਸ, ਚੰਡੀਗੜ੍ਹ) ਮੁੱਖ ਮਹਿਮਾਨ ਵਜੋਂ ਮੌਜੂਦ ਰਹੇ। ਉਹਨਾਂ ਦੇ ਨਾਲ ਡਾ. ਡੀ. ਆਰ. ਪ੍ਰਜਾਪਤੀ (ਡੀਨ ਸਟੂਡੈਂਟ ਅਫੇਅਰਜ਼), ਡਾ. ਸੰਦੀਪ ਕੌਰ (ਕੋਰਡੀਨੇਟਰ, ਐਨਐਸਐਸ), ਡਾ. ਮੋਹਿਤ ਕੁਮਾਰ, ਡਾ. ਮਯੰਕ ਗੁਪਤਾ ਅਤੇ ਡਾ. ਰਤਨ ਲਾਲ (ਕੋ-ਕੋਰਡੀਨੇਟਰ) ਵੀ ਹਾਜ਼ਰ ਸਨ।
ਡਾ. ਨੇਮੀ ਚੰਦ ਨੇ ਪੀਈਸੀ ਦੀ ਸਮਾਜਕ ਉਪਰਾਲਿਆਂ ਲਈ ਤਾਰੀਫ਼ ਕੀਤੀ ਅਤੇ ਵਿਦਿਆਰਥੀਆਂ ਨੂੰ ਅੱਗੇ ਵੀ ਨਵੇਂ ਨਵੇਂ ਉਪਰਾਲੇ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਤੇ ਡਾ. ਸੰਦੀਪ ਕੌਰ ਨੇ ਦੱਸਿਆ ਕਿ ਐਨਐਸਐਸ-ਪੀਈਸੀ ਨੂੰ ਚੰਡੀਗੜ੍ਹ ਵੱਲੋਂ ਐਨਐਸਐਸ ਦੇ ਰਾਸ਼ਟਰੀ ਕਨਵੈਨਸ਼ਨ (ਦਿੱਲੀ) ਵਿੱਚ ਸ਼ਾਮਿਲ ਹੋਣ ਲਈ ਵੀ ਚੁਣਿਆ ਗਿਆ ਹੈ।
ਪ੍ਰੋਗਰਾਮ ਦੌਰਾਨ ਮਹਿਮਾਨਾਂ ਨੇ ਡੋਨਰਸ ਨਾਲ ਗੱਲਬਾਤ ਕੀਤੀ ਅਤੇ ਉਹਨਾਂ "ਸਟਾਰ ਡੋਨਰਜ਼" ਨੂੰ ਸਨਮਾਨਿਤ ਕੀਤਾ, ਜੋ ਪਿਛਲੇ ਕਈ ਖ਼ੂਨ ਦਾਨ ਕੈੰਪ ਵਿੱਚ ਹਰ ਵਾਰੀ ਖ਼ੂਨ ਦਾਨ ਕਰਦੇ ਆ ਰਹੇ ਹਨ। ਐਨਐਸਐਸ-ਪੇਕ ਵੱਲੋਂ ਲਿਆ ਗਿਆ ਇਹ ਕਦਮ ਸਾਰਿਆਂ ਵੱਲੋ ਹੀ ਸਰਾਹਿਆ ਗਿਆ ਅਤੇ ਇਹ ਸਾਬਤ ਕਰ ਦਿੱਤਾ, ਕਿ ਪੇਕ ਲਗਾਤਾਰ ਇਕ ਬਿਹਤਰ ਸਮਾਜ ਲਈ ਯਤਨਸ਼ੀਲ ਹੈ।