
ਅੱਗਾਂ, ਗੈਸਾਂ, ਬਿਜਲੀ ਘਟਨਾਵਾਂ ਰੋਕਣ ਲਈ ਸਿਖਿਅਤ ਹੋਣਾ ਜ਼ਰੂਰੀ ।
ਪਟਿਆਲਾ- ਹਰ ਸਾਲ ਦੇਸ਼ ਵਿੱਚ 14 ਅਪ੍ਰੈਲ ਤੋਂ 21 ਅਪ੍ਰੈਲ ਤੱਕ, ਰਾਸ਼ਟਰੀ ਫਾਇਰ ਸੇਫਟੀ ਜਾਗਰੂਕਤਾ ਸਪਤਾਹ, ਲੋਕਾਂ, ਕਰਮਚਾਰੀਆਂ, ਘਰੇਲੂ ਇਸਤਰੀਆਂ ਅਤੇ ਹਸਪਤਾਲਾਂ ਵਿਖੇ ਕੰਮ ਕਰਦੇ ਕਰਮਚਾਰੀਆਂ ਨੂੰ ਅੱਗਾਂ, ਗੈਸਾਂ, ਬਿਜਲੀ ਪੈਟਰੋਲ ਆਦਿ ਦੀਆਂ ਘਟਨਾਵਾਂ ਰੋਕਣ, ਦੁਰਘਟਨਾਵਾਂ ਦੌਰਾਨ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਮਦਦਗਾਰ ਫ਼ਰਿਸ਼ਤੇ ਤਿਆਰ ਕਰਨ ਲਈ ਮਣਾਇਆ ਜਾਂਦਾ ਹੈ। ਗਲਤੀਆਂ, ਲਾਪਰਵਾਹੀਆਂ ਅਤੇ ਨਾਸਮਝੀ ( ਟ੍ਰੇਨਿੰਗ/ ਅਭਿਆਸ ਦੀ ਕਮੀਂ) ਕਾਰਨ ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ, ਗੱਡੀਆਂ ਵਿੱਚ ਸਪਾਰਕਿੰਗ ਜਾਂ ਪੈਟਰੋਲ ਤੇਲ ਦੇ ਛਲਕਣ ਕਾਰਨ ਅੱਗਾਂ ਲੱਗਦੀਆਂ ਹਨ। 99 ਪ੍ਰਤੀਸ਼ਤ ਗੱਡੀਆਂ, ਘਰਾਂ, ਦੁਕਾਨਾਂ ਵਿਖੇ ਅੱਗਾਂ ਬੁਝਾਉਣ ਵਾਲੇ ਸਿਲੰਡਰ ਹੀ ਨਹੀਂ ਰੱਖੇ ਜਾਂਦੇ। ਹੁਣ ਤਾਂ ਗੈਸ ਪਾਇਪਾਂ ਰਾਹੀਂ ਗੈਸਾਂ ਹਰ ਥਾਂ ਪਹੁੰਚ ਰਹੀਆਂ ਹਨ।
ਪਟਿਆਲਾ- ਹਰ ਸਾਲ ਦੇਸ਼ ਵਿੱਚ 14 ਅਪ੍ਰੈਲ ਤੋਂ 21 ਅਪ੍ਰੈਲ ਤੱਕ, ਰਾਸ਼ਟਰੀ ਫਾਇਰ ਸੇਫਟੀ ਜਾਗਰੂਕਤਾ ਸਪਤਾਹ, ਲੋਕਾਂ, ਕਰਮਚਾਰੀਆਂ, ਘਰੇਲੂ ਇਸਤਰੀਆਂ ਅਤੇ ਹਸਪਤਾਲਾਂ ਵਿਖੇ ਕੰਮ ਕਰਦੇ ਕਰਮਚਾਰੀਆਂ ਨੂੰ ਅੱਗਾਂ, ਗੈਸਾਂ, ਬਿਜਲੀ ਪੈਟਰੋਲ ਆਦਿ ਦੀਆਂ ਘਟਨਾਵਾਂ ਰੋਕਣ, ਦੁਰਘਟਨਾਵਾਂ ਦੌਰਾਨ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਮਦਦਗਾਰ ਫ਼ਰਿਸ਼ਤੇ ਤਿਆਰ ਕਰਨ ਲਈ ਮਣਾਇਆ ਜਾਂਦਾ ਹੈ। ਗਲਤੀਆਂ, ਲਾਪਰਵਾਹੀਆਂ ਅਤੇ ਨਾਸਮਝੀ ( ਟ੍ਰੇਨਿੰਗ/ ਅਭਿਆਸ ਦੀ ਕਮੀਂ) ਕਾਰਨ ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ, ਗੱਡੀਆਂ ਵਿੱਚ ਸਪਾਰਕਿੰਗ ਜਾਂ ਪੈਟਰੋਲ ਤੇਲ ਦੇ ਛਲਕਣ ਕਾਰਨ ਅੱਗਾਂ ਲੱਗਦੀਆਂ ਹਨ। 99 ਪ੍ਰਤੀਸ਼ਤ ਗੱਡੀਆਂ, ਘਰਾਂ, ਦੁਕਾਨਾਂ ਵਿਖੇ ਅੱਗਾਂ ਬੁਝਾਉਣ ਵਾਲੇ ਸਿਲੰਡਰ ਹੀ ਨਹੀਂ ਰੱਖੇ ਜਾਂਦੇ। ਹੁਣ ਤਾਂ ਗੈਸ ਪਾਇਪਾਂ ਰਾਹੀਂ ਗੈਸਾਂ ਹਰ ਥਾਂ ਪਹੁੰਚ ਰਹੀਆਂ ਹਨ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਦੀਆਂ ਹਨ, ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦੇ ਹਨ। ਅੱਗਾਂ ਨਾਲ ਘਟ ਪਰ ਗੈਸਾਂ, ਧੂੰਏਂ, ਬਿਜਲੀ ਕਰੰਟ ਰਾਹੀਂ ਭਾਰੀ ਗਿਣਤੀ ਵਿੱਚ ਭਾਰੀ ਜਾਨੀ ਨੁਕਸਾਨ ਹੁੰਦੇ ਹਨ। ਇਹ ਜਾਣਕਾਰੀ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਫਾਇਰ ਸੇਫਟੀ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਰਾਜਿੰਦਰਾ ਹਸਪਤਾਲ ਵਿਖੇ ਨਰਸਿੰਗ ਵਿਦਿਆਰਥੀਆਂ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਡਾਕਟਰਾਂ, ਨਰਸਾਂ ਅਤੇ ਦੂਜੇ ਸਟਾਫ ਮੈਂਬਰਾਂ ਤੋਂ ਇਲਾਵਾ ਨੇੜੇ ਦੇ ਦੁਕਾਨਦਾਰਾਂ, ਢਾਬਿਆਂ ਅਤੇ ਡਰਾਈਵਰਾਂ ਨੂੰ ਵੀ ਫਾਇਰ ਸੇਫਟੀ ਦੀ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਏ ਜਾਣ।
ਹਸਪਤਾਲਾਂ ਵਿਖੇ ਨਿਰਵਿਘਨ ਬਿਜਲੀ, ਆਕਸੀਜਨ, ਗੈਸਾਂ ਹਿਟੱਰਾਂ ਮਸ਼ੀਨਾਂ ਦੀ ਵਰਤੋਂ ਹੁੰਦੀਆ ਹਨ। ਉਨ੍ਹਾਂ ਨੇ ਅੱਗਾਂ ਦੀਆਂ ਕਿਸਮਾਂ ਅਤੇ ਅੱਗਾਂ ਨੂੰ ਬੁਝਾਉਣ ਲਈ ਪਾਣੀ, ਮਿੱਟੀ, ਅੱਗ ਨੂੰ ਭੁੱਖਾ ਮਾਰਨਾ, ਸਿਲੰਡਰਾਂ ਦੀ ਵਰਤੋਂ ਅਤੇ ਮਰੀਜ਼ਾਂ ਨੂੰ ਰੈਸਕਿਯੂ ਕਰਨ ਬਾਰੇ ਜਾਣਕਾਰੀ ਦਿੱਤੀ। ਕਾਕਾ ਰਾਮ ਵਰਮਾ ਨੇ ਦੱਸਿਆ ਕਿ ਵੱਧ ਮੌਤਾਂ ਫੈਲੇ ਧੂੰਏਂ, ਗੈਸਾਂ ਰਾਹੀਂ ਦਮ ਘੁਟਣ ਕਰਕੇ ਹੋ ਰਹੀਆਂ ਹਨ। ਜਾਨਾਂ ਬਣਾਉਣ ਅਤੇ ਪੀੜਤਾਂ ਨੂੰ ਰੈਸਕਿਯੂ ਕਰਨ ਲਈ ਨੱਕ ਮੂੰਹ ਤੇ ਗਿਲਾ ਰੁਮਾਲ ਜਾ ਕੋਈ ਕੱਪੜਾ ਬੰਨ ਕੇ ਜ਼ਮੀਨ ਤੇ ਲੇਟਣ ਵਾਲੇ ਮਰਨ ਤੋਂ ਬਚ ਸਕਦੇ ਹਨ ਕਿਉਂਕਿ ਧੂੰਆਂ, ਗੈਸਾਂ ਸਾਹ ਨਾਲੀ ਵਿੱਚ ਨਹੀਂ ਜਾਂਦੀਆਂ ।
ਕੇਵਲ ਸਿਲੰਡਰ ਅਤੇ ਦੂਜੇ ਸਿਸਟਮ ਲਗਾਉਣ ਨਾਲ ਅੱਗਾਂ ਦੇ ਹਾਦਸੇ ਨਹੀਂ ਰੁਕ ਸਕਦੇ, ਸਗੋ ਸਿਲੰਡਰਾਂ ਦੀ ਠੀਕ ਵਰਤੋਂ, ਸਿਲੰਡਰਾਂ ਅਤੇ ਅੱਗਾਂ ਦੀਆਂ ਕਿਸਮਾਂ ਬਾਰੇ ਟ੍ਰੇਨਿੰਗ, ਅਭਿਆਸ ਅਤੇ ਸਾਲ ਵਿੱਚ ਦੋ ਤਿੰਨ ਵਾਰ ਮੌਕ ਡਰਿੱਲਾਂ ਕਰਵਾਈਆਂ ਜਾਣ। ਸਾਰਿਆ ਨੂੰ ਫਸਟ ਏਡ, ਸੀ ਪੀ ਆਰ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਹੈਲਪ ਲਾਈਨ ਨੰਬਰਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਵੇ। 8 ਪ੍ਰਕਾਰ ਦੀਆਂ ਆਫ਼ਤ ਪ੍ਰਬੰਧਨ ਟੀਮਾਂ ਬਣਾਈਆ ਜਾਣ। ਮੈਡੀਕਲ ਸੁਪਰਡੈਂਟ, ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਧੰਨਵਾਦ ਕੀਤਾ।
