ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਪੰਥਕ ਇਕੱਠ ਹੋਵੇਗਾ ਅੱਜ

ਨਵਾਂਸ਼ਹਿਰ, 18 ਅਪ੍ਰੈਲ- ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲ਼ੇ ਹੁਕਮ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਵਾਸਤੇ ਭਰਤੀ ਕਰ ਰਹੀ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਸਰਗਰਮ ਸਹਿਯੋਗ ਦੇਣ ਲਈ ਨਵਾਂਸ਼ਹਿਰ ਹਲਕੇ ਦੇ ਸਮੂਹ ਅਕਾਲੀ ਸ਼ੁੱਭਚਿੰਤਕਾਂ ਦਾ ਇਕੱਠ ਹੋ ਰਿਹਾ ਹੈ।ਦਿਨ ਸ਼ਨੀਵਾਰ 19 ਅਪਰੈਲ ਸਵੇਰੇ ਦਸ ਵਜੇ ਗੁਰਦੁਆਰਾ ਮੰਜੀ ਸਾਹਬ ਪਾਤਸ਼ਾਹੀ ਨੌਵੀਂ ਵਿਖੇ ਹੋਣ ਵਾਲ਼ੇ ਪੰਥਕ ਇਕੱਠ ਨੂੰ ਸੰਬੋਧਨ ਕਰਨ ਵਾਸਤੇ ਭਾਈ ਗੁਰਪ੍ਰਤਾਪ ਸਿੰਘ ਵਡਾਲ਼ਾ ਮੈਂਬਰ ਭਰਤੀ ਕਮੇਟੀ ਪਹੁੰਚ ਰਹੇ ਹਨ।

     ਸਮਾਗਮ ਦੇ ਤਿਆਰੀ ਪ੍ਰਬੰਧਾਂ ਦਾ ਜਾਇਜਾ ਲੈਣ ਵਾਸਤੇ ਜਥੇਦਾਰ ਨਾਰੰਗ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਮੰਜੀ ਸਾਹਬ ਨੇ ਅੱਜ ਸਥਾਨਕ ਸਿੰਘਾਂ ਨਾਲ ਵਿਚਾਰ ਵਟਾਂਦਰਾ ਕੀਤਾ। ਜਥੇਦਾਰ ਜੀ ਨੇ ਨਵਾਂਸ਼ਹਿਰ ਜਿਲ੍ਹੇ ਦੀਆਂ ਸਮੂਹ ਪੰਥਕ ਸਭਾ ਸੋਸਾਇਟੀਆਂ ਅਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਆਉ ਆਪਾਂ ਸਾਰੇ ਮੱਤ ਭੇਦ ਵਖਰੇਵੇਂ ਭੁਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅੱਗੇ ਸਿਰ ਝੁਕਾਉਂਦੇ ਹੋਏ ਪੰਥ ਦੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਕਰ ਲਈ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਪੂਰਨ ਸਹਿਯੋਗ ਦੇਣ ਲਈ ਇਕੱਤਰ ਹੋਈਏ।
     ਇਸ ਮੌਕੇ ਜਥੇਦਾਰ ਨਾਰੰਗ ਸਿੰਘ ਜੀ ਦੇ ਨਾਲ ਭਾਈ ਤਰਲੋਚਨ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਭਾਈ ਪਰਮਜੀਤ ਸਿੰਘ ਹੈੱਡ ਗ੍ਰੰਥੀ ਮਸਤਾਨ ਸਿੰਘ ਰੁੜਕੀ ਖਾਸ ਤੂਫਾਨ ਸਿੰਘ ਖਾਲਸਾ ਭਾਈ ਰੇਸ਼ਮ ਸਿੰਘ ਸਾਬਕਾ ਸੁਪਰਵਾਈਜ਼ਰ ਸ਼੍ਰੋਮਣੀ ਕਮੇਟੀ ਮੇਸ਼ਾ ਸਿੰਘ ਖਾਲਸਾ ਅਤੇ ਜਥੇਦਾਰ ਹੰਸਾ ਸਿੰਘ ਸ਼ਾਮਲ ਸਨ।