ਬੱਬਰ ਕਰਮ ਸਿੰਘ ਸਕੂਲ ਦੌਲਤਪੁਰ ਵਿਖੇ‌ ਹੋਇਆ ਵਿਸ਼ੇਸ਼ ਸਨਮਾਨ ਸਮਾਰੋਹ

ਨਵਾਂਸ਼ਹਿਰ- ਅੱਜ‌ ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ /ਟਰਸਟ ਦੌਲਤਪੁਰ ਵਿਖੇ‌ ਟਰਸਟ ਅਤੇ ਓਲਡ ਇਜ਼ ਗੋਲਡ ਫਰੈਂਡਜ ਗਰੁੱਪ ਨਵਾਂਸ਼ਹਿਰ ਵਲੋਂ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਇਸ ਸਕੂਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਪੁੱਤਰੀ ਰਘਵਿੰਦਰਪਾਲ ਸਿੰਘ ਜੋ ਕਿ ਮੈਲਬੌਰਨ ਦੀ ਯੂਨੀਵਰਸਿਟੀ ਤੋਂ ਪੀ ਐਚ ਡੀ ਦੀ (ਡਾਕਟਰ)ਡਿਗਰੀ ਪ੍ਰਾਪਤ ਤੇ ਸਨਮਾਨਿਤ ਕੀਤਾ ਗਿਆ|

ਚੌਦਵਾਂ ਬੈਸਟ ਆਦਰਸ਼ ਅਧਿਆਪਕ ਐਵਾਰਡ ਬੱਬਰ ਕਰਮ ਸਿੰਘ ਸਕੂਲ ਦੌਲਤਪੁਰ ਦੇ ਸੂਝਵਾਨ ਡਾਇਰੈਕਟਰ ਕਿਰਪਾਲ ਸਿੰਘ ਖਾਬੜਾ ਜੀ ਨੂੰ, ਪੰਦਰਵਾਂ ਬੈਸਟ ਅਧਿਆਪਕ ਐਵਾਰਡ ਪਰਵਿੰਦਰ ਸਿੰਘ ਭੰਗਲ ਨੂੰ ਦਿੱਤਾ ਗਿਆ, ਅਤੇ ਇਸਦੇ ਨਾਲ ਹੀ ਆਦਰਸ਼ ਵਿਦਿਆਰਥੀ ਅਤੇ ਅੱਠਵੀਂ ਬੋਰਡ ਜਮਾਤ ਵਿੱਚ ਅੱਵਲ ਰਹਿਣ ਵਾਲੀ ਵਿਦਿਆਰਥਣ ਐਵਾਰਡ ਦਮਨਪ੍ਰੀਤ ਕੌਰ ਨੂੰ ਅਤੇ ਦੂਜੇ ਅਤੇ ਤੀਜੇ ਦਰਜੇ ਲਈ ਜਸਲੀਨ ਕੌਰ ਅਤੇ ਅਮਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਟਰਸਟ ਦੇ ਮੈਨਿਜਗ ਡਾਇਰੈਕਟਰ ਜਸਪਾਲ ਸਿੰਘ ਜਾਡਲੀ,ਮੀਤ ਪ੍ਰਧਾਨ ਤਰਨਜੀਤ ਸਿੰਘ ਥਾਂਦੀ ਮੈਨੇਜਿੰਗ ; ਡਾਇਰੈਕਟਰ ਕਿਰਪਾਲ ਸਿੰਘ ਖਾਬੜਾ ਪ੍ਰਿੰਸੀਪਲ ਮੈਡਮ ਰਾਜ ਰਾਣੀ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। 
ਇਸ ਮੌਕੇ ਓਲਡ ਇਜ਼ ਗੋਲਡ ਦੇ ਮੈਂਬਰ ਰਿਟਾਇਰ ਐਸ ਡੀ ਓ ਰਘੁਵਿੰਦਰਪਾਲ ਸਿੰਘ, ਜਗਮਿੰਦਰ ਸਿੰਘ ਏ ਜੀ ਐਮ ਹੁਸ਼ਿਆਰਪੁਰ, ਪਰਮਿੰਦਰ ਸਿੰਘ ਏ ਜੀ ਐਮ ਜਲੰਧਰ, ਤਰਸੇਮ ਲਾਲ ਐਸ਼ ਡੀ ਓ , ਸੁਖਦੀਪ ਸਿੰਘ ਕਨੇਡਾ, ਸੁਮਨਪ੍ਰੀਤ ਪਤਨੀ ਰਵੀਪ੍ਰਕਾਸ ਐਸ ਡੀ ਓ ਚੰਡੀਗੜ੍ਹ ਸਨ।ਹੋਰ ਮਹਿਮਾਨਾਂ ਵਿੱਚ ਪਰਮਿੰਦਰ ਸਿੰਘ ਬਖਸ਼ੀ,ਕਰਮਜੀਤ ਸਿੰਘ ਚਾਹਲ ਕਨੇਡਾ,ਜੋਗਾ ਸਿੰਘ ਮਹਿੰਦ ਪੁਰ, ਸਰਪੰਚ ਹਰਮਨਦੀਪ ਸਿੰਘ ਅਤੇ ਪੰਚਾਇਤ ਮੈਂਬਰ ਪਿੰਡ ਦੌਲਤਪੁਰ ਅਤੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ ਪ੍ਰੋਗਰਾਮ ਉਪਰੰਤ ਟੀ ਪਾਰਟੀ ਕੀਤੀ ਗਈ।