ਭਾਈ ਘਨਈਆ ਦੀ ਯਾਦ ਵਿੱਚ ਜਲ ਸੇਵਾ ਕੇਂਦਰ ਲੋਕਾਂ ਨੂੰ ਸਮਰਪਿਤ ਕੀਤਾ
ਐਸ ਏ ਐਸ ਨਗਰ, 18 ਅਪ੍ਰੈਲ- ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੁਸਾਇਟੀ ਵੱਲੋਂ ਸ਼੍ਰੀ ਸੰਤ ਸਾਈਂ ਸਿੱਧ ਬਾਬਾ ਬਾਲਕ ਨਾਥ ਮੰਦਰ, ਪਿੰਡ ਬਹਿਲੋਲਪੁਰ ਵਿਖੇ ਭਾਈ ਘਨਈਆ ਜੀ ਦੀ ਯਾਦ ਵਿੱਚ ਚੌਥਾ ਜਲ ਸੇਵਾ ਕੇਂਦਰ ਆਮ ਲੋਕਾਂ ਅਤੇ ਮੰਦਰ ਦੀ ਸੰਗਤ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਸ੍ਰੀ ਕਮਲੇਸ਼ ਗੋਇਲ ਮੁੱਖ ਮਹਿਮਾਨ ਸਨ ਜਦੋਂਕਿ ਸੰਸਥਾ ਦੇ ਸਰਪ੍ਰਸਤ ਬੀ ਕੇ ਗੋਇਲ, ਮੀਤ ਸਰਪ੍ਰਸਤ ਸੁਰਿੰਦਰ ਚੁੱਗ ਅਤੇ ਮੰਦਰ ਕਮੇਟੀ ਦੇ ਚੇਅਰ ਪਰਸਨ ਦੀਵਾਨੀ ਸੰਤੋਸ਼ ਮਹੇਸ਼ਵਰੀ ਵੱਲੋਂ ਸਾਂਝੇ ਤੌਰ 'ਤੇ ਉਦਘਾਟਨ ਕੀਤਾ ਗਿਆ।

ਸੁਸਾਇਟੀ ਦੇ ਚੇਅਰਮੈਨ ਸ੍ਰੀ ਕੇ ਕੇ ਸੈਨੀ ਚੇਅਰਮੈਨ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਮੁਹਾਲੀ ਜ਼ਿਲ੍ਹੇ ਦੇ ਅਲੱਗ ਅਲੱਗ ਪਿੰਡਾਂ ਦੇ ਵਿੱਚ ਜਲ ਸੇਵਾ ਕੇਂਦਰ ਬਣਾਏ ਜਾ ਰਹੇ ਹਨ ਤਾਂ ਕਿ ਆਮ ਲੋਕਾਂ ਅਤੇ ਸੰਗਤ ਨੂੰ ਸ਼ੁੱਧ ਠੰਡਾ ਪੀਣ ਵਾਲਾ ਜਲ, ਵਾਟਰ ਕੂਲਰ ਅਤੇ ਫਿਲਟਰ ਦੇ ਰਾਹੀਂ ਮਿਲ ਸਕੇ।
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੰਜੀਵ ਰਾਵੜਾ, ਜਨਰਲ ਸਕੱਤਰ ਨਰੇਸ਼ ਵਰਮਾ, ਰਜਿੰਦਰ ਕੁਮਾਰ ਵਲੰਟੀਅਰ, ਵਿਸ਼ਾਲ ਬਾਂਸਲ, ਟੀਚਰ ਰੇਨੂ, ਅਮਨਦੀਪ ਤੇ ਸੁਸਾਇਟੀ ਦੀਆਂ ਲੜਕੀਆਂ ਅਤੇ ਸ਼ਰਧਾਲੂ ਹਾਜ਼ਿਰ ਸਨ।