ਸਾਇਕਲਿੰਗ ਦੇ ਖੇਤਰ ਚ ਬੁਲੰਦੀਆਂ ਛੂਹਣ ਵਾਲੇ ਸਾਇਕਲਿਸਟ ਬਲਰਰਾਜ ਚੌਹਾਨ ਦਾ ਹੁਸ਼ਿਆਰਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਵਲੋਂ ਵਿਸ਼ੇਸ਼ ਸਨਮਾਨ

ਹੁਸ਼ਿਆਰਪੁਰ- ਹੁਸ਼ਿਆਰਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਵਲੋਂ ਇੰਟਰਨੈਸ਼ਨਲ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਸਾਇਕਲਿੰਗ ਦੇ ਖੇਤਰ ਚ ਬੁਲੰਦੀਆਂ ਛੂਹਣ ਵਾਲੇ ਤੇ ਦੇਸ਼ ਵਿਦੇਸ਼ ਚ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕਰਨ ਵਾਲੇ ਇੰਟਰਨੈਸ਼ਨਲ ਸਾਇਕਲਿਸਟ, ਮਿਊਂਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦੇ ਸਵੱਛ ਭਾਰਤ ਮਿਸ਼ਨ ਦੇ ਅੰਬੈਸਡਰ ਬਲਰਾਜ ਸਿੰਘ ਚੌਹਾਨ ਨੂੰ ਸਨਮਾਨਿਤ ਕਰਦਿਆ ਮਾਣ ਮਹਿਸੂਸ ਹੋ ਰਿਹਾ ਹੈ।

ਏਨਾਂ ਵਿਚਾਰਾਂ ਦਾ ਪ੍ਰਗਟਾਵਾ ਡਾਕਟਰ ਰਮਨ ਘਈ ਸੈਕੇਟਰੀ ਹੁਸ਼ਿਆਰਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਨੇ ਕੀਤਾ, ਉਨਾਂ ਕਿਹਾ ਕਿ ਏਸ ਮੁਕਾਮ ਤੇ ਪਹੁੰਚੇ ਬਲਰਾਜ ਚੌਹਾਨ ਨੌਜਵਾਨਾਂ ਲਈ ਮਿਸਾਲ ਹਨ। ਨੌਜਵਾਨਾ ਨੂੰ ਏਨਾ ਤੋ ਪ੍ਰੇਰਣਾ ਲੈ ਕੇ ਵੱਧ ਤੋ ਵੱਧ ਖੇਡਾਂ ਚ ਭਾਗ ਲੈਣਾ ਚਾਹੀਦਾ ਹੈ। ਏਸ ਸਮੇਂ ਮੁੱਖ ਮਹਿਮਾਨ ਮੈਡਮ ਆਸ਼ਿਕਾ ਜੈਨ ਆਈ.ਏ.ਐਸ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਬਲਰਾਜ ਸਿੰਘ ਚੌਹਾਨ ਨੂੰ ਟਰਾਫੀ ਨਾਲ ਸਨਮਾਨਿਤ ਕਰਦਿਆ ਕਿਹਾ ਖੇਡਾਂ ਖੇਡਣ ਨਾਲ ਸਰੀਰਕ ਤੇ ਮਾਨਸਿਕ ਤੰਦਰੁਸਤੀ ਮਿਲਦੀ ਹੈ, ਡਰੱਗ ਤੋ ਬਚਣ ਦੀ ਅਪੀਲ ਕਰਦਿਆ ਓਨਾ ਕਿਹਾ ਪੜਾਈ ਦੇ ਨਾਲ ਖੇਡਾਂ ਵੀ ਜਰੂਰੀ ਹਨ|
 ਉਨਾ ਆਪਣੀਆਂ ਸ਼ੁੱਭ ਇੱਛਾਵਾ ਦੇਂਦਿਆ ਕਿਹਾ ਕਿ ਆਉਣ ਵਾਲੇ ਸਮੇਂ ਚ ਬਲਰਾਜ ਸਿੰਘ ਚੌਹਾਨ ਉੱਚ ਮੁਕਾਮ ਹਾਸਿਲ ਕਰਕੇ ਹੁਸ਼ਿਆਰਪੁਰ ਪੰਜਾਬ ਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।ਏਸ ਸਮੇਂ ਚੌਹਾਨ ਨੇ ਜਿਲਾ ਕ੍ਰਿਕਟ ਐਸੋਸੀਏਸ਼ਨ ਦਾ ਧੰਨਵਾਦ ਕਰਦਿਆ ਕਿਹਾ ਕਿ ਆਪਣੇ ਸ਼ਹਿਰ ਚ ਏਸ ਤਰਾਂ ਸਾਇਕਲਿੰਗ ਪ੍ਰਤੀ ਕੀਤੀਆਂ ਪ੍ਰਾਪਤੀਆਂ ਤੇ ਮਾਣ ਸਤਿਕਾਰ ਮਿਲਦਾ ਹੈ ਤਾਂ ਹੋਰ ਵੀ ਉਤਸ਼ਾਹਤ ਤੇ ਜੋਸ਼ ਵਧਦਾ ਹੈ। 
ਉਨਾਂ ਦੀ ਦੇਸ਼ ਵਿਦੇਸ਼ ਚ ਪਹਿਚਾਣ ਸਿਰਫ ਸਾਇਕਲਿੰਗ ਦੀ ਬਦੌਲਤ ਹੀ ਬਣੀ ਹੈ। ਵਰਣਨਯੋਗ ਹੈ ਕਿ ਸਾਇਕਲਿਸਟ ਬਲਰਾਜ ਚੌਹਾਨ ਰੋਜਾਨਾ 80 ਤੋ 100 ਕਿਲੋਮੀਟਰ ਤੱਕ ਸਾਇਕਲਿੰਗ ਕਰਦਿਆ ਅਲੱਗ ਅਲੱਗ ਪਿੰਡਾ, ਸ਼ਹਿਰਾਂ, ਕਸਬਿਆਂ ਪਿੰਡਾ ਚ ਰੁਖ ਲਗਾਓ, ਵਾਤਾਵਰਣ ਬਚਾਓ, ਖੂਨਦਾਨ ਕਰਨ,ਪਲਾਸਟਿਕ ਮੁਕਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਹਨ। 
ਚੌਹਾਨ ਹੁਣ ਤੱਕ 1 ਲੱਖ 78 ਹਜਾਰ ਕਿਲੋਮੀਟਰ ਤੋਂ ਵੱਧ ਸਾਇਕਲ ਚਲਾ ਚੁੱਕੇ ਹਨ ਤੇ ਅੰਤਰਰਾਸ਼ਟਰੀ ਪੱਧਰ ਤੇ ਹੋਏ ਈਵੈਂਟਾਂ ਚ ਵੀ ਭਾਗ ਲੈ ਕੇ ਮੈਡਲ ਪ੍ਰਾਪਤ ਕੀਤੇ ਹਨ।ਏਸ ਸਮੇ ਸੋਨਾਲੀਕਾ ਤੋਂ ਅਤੁਲ ਸ਼ਰਮਾ, ਡਾਕਟਰ ਪੰਕਜ ਸ਼ਿਵ, ਸੰਦੀਪ ਤਿਵਾੜੀ ਅਸਿਸਟੈਂਟ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ, ਹੁਸ਼ਿਆਰਪੁਰ ਆਦਿ ਹਾਜ਼ਰ ਸਨ।