ਮਾਨਵਤਾ ਮੰਦਿਰ ਸੁਤਹਰੀ ਰੋਡ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਹੀ ਸ਼ਰਧਾ ਪੂਰਵਕ ਮਨਾਇਆ ਗਿਆ

ਹੁਸ਼ਿਆਰਪੁਰ- ਮਾਨਵਤਾ ਮੰਦਿਰ ਸੁਤਹਰੀ ਰੋਡ ਹੁਸ਼ਿਆਰਪੁਰ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਹੀ ਸ਼ਰਧਾ ਪੂਰਵਕ ਮਨਾਇਆ ਗਿਆ ਇਸ ਮੌਕੇ ਸੰਤ ਕਮਲ ਦਿਆਲ ਮਹਾਰਾਜ ਜੀ ਨੇ ਮਾਨਵਤਾ ਦਾ ਝੰਡਾ ਉਪਰੰਤ ਸੰਗਤਾਂ ਦੇ ਰੂਬਰੂ ਹੋਏ ਅਤੇ ਵਿਸਾਖੀ ਦੀਆਂ ਸਭ ਸੰਗਤਾਂ ਪੰਜਾਬ ਵਾਸੀਆਂ ਅਤੇ ਭਾਰਤ ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ|

 ਇਸ ਮੌਕੇ ਉਹਨਾਂ ਸਤਿਸੰਗ ਕਰਦੇ ਹੋਏ ਸੰਗਤਾਂ ਨੂੰ ਗੁਰੂਆਂ ਦੇ ਦਿੱਤੇ ਦੇਸ਼ਾਂ ਮੁਤਾਬਿਕ ਚੱਲਣ ਲਈ ਗੱਲ ਆਖੀ ਅਤੇ ਨਾਲ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਇਸ ਮੌਕੇ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਅਤੇ ਉਨਾਂ ਦੇ ਪਰਿਵਾਰ ਵੱਲੋਂ ਦਿੱਤੀਆਂ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਉਹਨਾਂ ਦੱਸਿਆ ਕਿ ਅੱਜ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ। 
ਇਸ ਮੌਕੇ ਸੰਤ ਕਮਲ ਦਿਆਲ ਜੀ ਨੇ ਦੂਰੋਂ ਦੂਰੋਂ ਆਈਆਂ ਸਭ ਸੰਗਤਾਂ ਦਾ ਧੰਨਵਾਦ ਵੀ ਕੀਤਾ ਅਤੇ ਉਹਨਾਂ ਇਸ ਮੌਕੇ ਦੱਸਿਆ ਕਿ ਸਾਡਾ ਪਹਿਲਾ ਧਰਮ ਮਾਨਵਤਾ ਹੈ ਜਾਤ ਪਾਤ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ  ਰਣਵੀਰ ਰਾਣਾ ਅਚਾਰਿਆ ਛੋਟੇ ਲਾਲ ਜੀ ਅੰਕੁਸ਼ ਸੂਦ ਅਚਾਰਿਆ ਕੁਲਦੀਪ ਸ਼ਰਮਾ ਡਾਕਟਰ ਕਮਲਾ ਬਿਪਨ ਜੈਨ ਰਜੇਸ਼ਵਰ ਦਿਆਲ ਬੱਬੀ ਰਜਿੰਦਰ ਸਿੰਘ ਐਨਆਰਆਈ ਬਹਾਦਰ ਸ਼ਰਮਾ ਰਾਮ ਪ੍ਰਸਤ ਵਾਲੇ ਵੀ ਹਾਜ਼ਰ ਸਨ।