ਬਾਬਾ ਸਾਹਿਬ ਡਾ. ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਸਰਕਾਰੀ ਸਕੂਲ ਵਿਖੇ 120 ਵਿਦਿਆਰਥੀਆਂ ਬੱਚਿਆਂ ਨੂੰ ਕਾਪੀਆਂ ਸਕੂਲ ਬੈਗ ਵੰਡੇ, 25 ਨੌਜਵਾਨਾਂ ਨੇ ਕੀਤਾ ਖੂਨਦਾਨ।

ਪਟਿਆਲਾ: ਰਿਕਸ਼ਾ ਯੂਨੀਅਨ (ਨਵਾਂ ਬਸ ਸਟੈਂਡ) ਵੱਲੋਂ ਪ੍ਰਧਾਨ ਵਿਸ਼ਾਲ ਕੁਮਾਰ, ਮੁੱਖ ਸਲਾਹਕਾਰ ਸੰਦੀਪ ਕੁਮਾਰ ਸੰਭੂ ਦੀ ਅਗਵਾਈ ਵਿੱਚ ਸੰਵਿਧਾਨ ਨਿਰਮਾਤਾ, ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਲਾਹੋਰੀ ਗੇਟ ਗਾਂਧੀ ਨਗਰ ਦੇ ਸਰਕਾਰੀ ਹਾਈ ਸਕੂਲ ਵਿਖੇ ਸਮਾਰੋਹ ਦੌਰਾਨ ਜਰੂਰਤਮੰਦ 120 ਬੱਚਿਆਂ ਨੂੰ ਕਾਪੀਆਂ ਅਤੇ ਸਕੂਲ ਬੈਗ ਵੰਡੇ, ਜਿਸ ਦੌਰਾਨ ਅੱਖਾਂ ਦਾ ਚੈਕਅੱਪ ਅਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ।

ਪਟਿਆਲਾ: ਰਿਕਸ਼ਾ ਯੂਨੀਅਨ (ਨਵਾਂ ਬਸ ਸਟੈਂਡ) ਵੱਲੋਂ ਪ੍ਰਧਾਨ ਵਿਸ਼ਾਲ ਕੁਮਾਰ, ਮੁੱਖ ਸਲਾਹਕਾਰ ਸੰਦੀਪ ਕੁਮਾਰ ਸੰਭੂ ਦੀ ਅਗਵਾਈ ਵਿੱਚ ਸੰਵਿਧਾਨ ਨਿਰਮਾਤਾ, ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਲਾਹੋਰੀ ਗੇਟ ਗਾਂਧੀ ਨਗਰ ਦੇ ਸਰਕਾਰੀ ਹਾਈ ਸਕੂਲ ਵਿਖੇ ਸਮਾਰੋਹ ਦੌਰਾਨ ਜਰੂਰਤਮੰਦ 120 ਬੱਚਿਆਂ ਨੂੰ ਕਾਪੀਆਂ ਅਤੇ ਸਕੂਲ ਬੈਗ ਵੰਡੇ, ਜਿਸ ਦੌਰਾਨ ਅੱਖਾਂ ਦਾ ਚੈਕਅੱਪ ਅਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ। 
ਜਿਸਦਾ ਉਦਘਾਟਨ ਸਾਬਕਾ ਮੇਅਰ ਅਕਾਲੀ ਦਲ ਦੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਵਲੋਂ ਕੀਤਾ ਗਿਆ। ਕੈਂਪ ਵਿੱਚ 25 ਨੌਜਵਾਨਾਂ ਨੇ ਆਪਣਾ ਖੂਨ ਦਾਨ ਕਰ ਮਾਨਵਤਾ ਭਲਾਈ ਦਾ ਸਭ ਤੋਂ ਉੱਤਮ ਕਾਰਜ ਕੀਤਾ। ਇਸ ਮੌਕੇ ਤੇ ਅਮਰਿੰਦਰ ਸਿੰਘ ਬਜਾਜ ਨੇ ਜੈ ਭੀਮ ਆਟੋ ਅਤੇ ਈ—ਰਿਕਸ਼ਾ ਯੂਨੀਅਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਮਾਨਵਤਾ ਦੀ ਇੱਕ ਵੱਡੀ ਸੇਵਾ ਹੈ, ਜੇਕਰ ਕਿਸੇ ਖੂਨਦਾਨੀ ਦੇ ਖੂਨ ਨਾਲ ਕਿਸੇ ਦੀ ਕੀਮਤੀ ਜਾਨ ਬਚ ਜਾਵੇ ਤਾਂ ਖੂਨਦਾਨੀ ਨੂੰ ਭਰਪੂਰ ਦੁਆਵਾਂ ਦਾ ਅਸਰ ਜਰੂੂਰਤ ਹੁੰਦਾ ਹੈ। ਖੂਨਦਾਨੀ ਦਾ ਦੂਜਾ ਅਰਥ ਜੀਵਨਦਾਨੀ ਵੀ ਹੁੰਦਾ ਹੈ। 
ਇਸ ਮੌਕੇ ਤੇ ਪ੍ਰਧਾਨ ਵਿਸ਼ਾਲ ਕੁਮਾਰ ਨੇ ਸਕੂਲ ਵਿਦਿਆਰਥੀਆਂ ਨੂੰ ਸਿੱਖਿਆ ਦੀ ਮਹੱਤਤਾ ਸਬੰਧੀ ਜਾਣੂ ਕਰਵਾਦਿਆਂ ਕਿਹਾ ਕਿ ਡਾ. ਅੰਬੇਡਕਰ ਨੇ ਸਿੱਖਿਆ ਖੇਤਰ ਵਿੱਚ ਦੱਬੇ ਕੁਚਲੇ ਵਾਂਝੇ ਵਰਗ ਦੇ ਹਿੱਤ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਅਤੇ ਸਿੱਖਿਆ ਨੂੰ ਸਮਾਜਿਕ ਨਿਆਂ, ਸਮਾਨਤਾ ਪ੍ਰਾਪਤੀ ਦਾ ਭਰਪੂਰ ਸ਼ਕਤੀਵਾਲਾ ਸਾਧਨ ਮੰਨਿਆ। ਜਿਨ੍ਹਾਂ ਨੇ ਮਹਿਲਾਵਾਂ ਦੇ ਸਿੱਖਿਅਤ ਹੋਣ ਤੇ ਜੋਰ ਦਿੰਦਿਆ ਕਿਹਾ ਸੀ ਕਿ ਵਿਦਿਆ ਸਿੱਖਿਆ ਹੀ ਮਹਿਲਾ ਵਰਗ ਨੂੰ ਮਜਬੂਰ ਬਣਾ ਸਕਦੀ ਹੈ। ਇਸ ਮੌਕੇ ਤੇ ਬਲਡ ਬੈਂਕ ਰਜਿੰਦਰਾ ਹਸਪਤਾਲ ਦੇ ਡਾ. ਪੂਜਾ, ਸਕੂਲ ਪ੍ਰਿੰਸੀਪਲ ਸ੍ਰੀਮਤੀ ਨੀਲਮ, ਅੱਖਾ ਦੇ ਮਾਹਿਰ ਡਾ. ਜੇ.ਪੀ.ਐਸ. ਸੋਢੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
 ਇਸ ਮੌਕੇ ਵਾਲਮੀਕਿ ਧਰਮ ਸਭਾ ਦੇ ਸਰਪ੍ਰਸਤ ਨਰੇਸ਼ ਕੁਮਾਰ ਨਿੰਦੀ, ਪ੍ਰਧਾਨ ਰਾਜੇਸ਼ ਕਾਲਾ, ਚੇਅਰਮੈਨ ਜਤਿੰਦਰ ਕੁਮਾਰ ਪ੍ਰਿੰਸ, ਭਾਵਾਧਸ ਦੇ ਪੰਜਾਬ ਪ੍ਰਭਾਰੀ ਅਰੁਣ ਧਾਲੀਵਾਲ, ਮੋਹਨ ਲਾਲ, ਸ਼ਿਵਾ ਜੀ ਧਾਰੀਵਾਲ, ਫਕੀਰ ਚੰਦ, ਹੇਮ ਰਾਜ ਭੱਟੀ, ਕੁਲਦੀਪ ਮੱਟੂ, ਬਜਰੰਗ ਦਲ ਜਿਲਾ ਸੰਯੋਜਕ ਸੰਨੀ ਪਾਹਵਾ ਆਦਿ ਆਗੂਆਂ ਦਾ ਸਨਮਾਨ ਵੀ ਕੀਤਾ। 
ਇਨ੍ਹਾਂ ਤੋਂ ਇਲਾਵਾ ਜੈ ਭੀਮ ਆਟੋ ਅਤੇ ਈ ਰਿਕਸ਼ਾ ਯੂਨੀਅਨ ਦੇ ਜਿਨਾਂ ਆਗੂਆਂ ਅਤੇ ਮੈਂਬਰ ਸਾਹਿਬਾਨਾਂ ਨੇ ਮਾਨਵਤਾ ਭਲਾਈ ਦੇ ਇਸ ਕਾਰਜ ਵਿੱਚ ਅਹਿਮ ਭੂਮਿਕਾ ਨਿਭਾਈ ਉਹਨਾਂ ਵਿੱਚ ਵੇਦ ਪ੍ਰਕਾਸ਼ ਚੇਅਰਮੈਨ, ਵਿਨੇ ਕੁਮਾਰ, ਰਾਜ ਕੁਮਾਰ, ਸ਼ਿਵਮ ਅਰੋੜਾ, ਸੰਜੀਵ ਕੁਮਾਰ, ਸੰਜੂ, ਵਿਕਰਮ ਸਿੰਘ, ਵਿਸ਼ਾਲ ਭੋਲੀ, ਮਨਦੀਪ ਸਿੰਘ, ਰਿਸ਼ੀ, ਦੀਪਕ ਕੁਮਾਰ, ਲਖਵਿੰਦਰ ਸਿੰਘ, ਅਕਾਸ਼ ਕੁਮਾਰ, ਸੋਨੀ ਖਾਨ, ਸੁਰਿੰਦਰ ਕੁਮਾਰ, ਆਸ਼ੂ, ਗਗਨ, ਰੋਹਿਤ ਆਦਿ ਆਟੋ ਚਾਲਕ ਸ਼ਾਮਲ ਸਨ।