ਡਿਸੇਬਲਡ ਪਰਸਨ ਵੈਲਫੇਅਰ ਸੋਸਾਇਟੀ ਵੱਲੋਂ ਜਸਵਿੰਦਰ ਸਿੰਘ ਨੂੰ ਗੜਸ਼ੰਕਰ ਸ਼ਹਿਰੀ ਏਰੀਏ ਤੋਂ ਪ੍ਰਧਾਨ ਬਣਾਇਆ ਗਿਆ !

ਹੁਸ਼ਿਆਰਪੁਰ- ਡਿਸੇਬਲਡ ਪਰਸਨ ਵੈਲਫੇਅਰ ਸੋਸਾਇਟੀ ਪਿਛਲੇ ਲੰਬੇ ਸਮੇਂ ਤੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕੰਮ ਕਰਦੀ ਆ ਰਹੀ ਹੈ। ਸੋਸਾਇਟੀ ਦਾ ਕਮ ਦਿਵਿਆਂਗ ਲੋਕਾਂ ਨੂੰ ਸਮਾਜ ਵਿੱਚ ਸਥਾਪਿਤ ਕਰਨਾ ਹੈ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣਾ ਦਾ ਮੁੱਖ ਮਕਸਦ ਹੈ

 ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਸੇਬਲਡ  ਪਰਸਨ ਵੈਲਫੇਅਰ ਸੋਸਾਇਟੀ ਹੋਸ਼ਿਆਰਪੁਰ ਦੇ ਜ਼ਿਲ਼ਾ ਪ੍ਰਧਾਨ ਸੰਦੀਪ ਸ਼ਰਮਾ ਵੱਲੋਂ ਕੀਤਾ ਗਿਆ! ਉਹਨਾਂ ਦੱਸਿਆ ਕਿ ਸੁਸਾਇਟੀ ਸਮੇਂ ਸਮੇਂ ਤੇ ਦਿਵਿਆਂਗ ਲੱਕਾ ਨੂੰ ਉੱਤਸ਼ਾਹਤ ਕਰਨ ਲਈ ਜ਼ਿਲ੍ਹੇ ਵਿੱਚ ਕਈ ਪ੍ਰੋਗਰਾਮ ਕਰਵਾਉਂਦੀ ਉਹਨਾਂ ਕਿਹਾ ਕਿ ਸੋਸਾਇਟੀ ਦੀ ਕੋਸ਼ਿਸ਼ ਇਹੀ ਹੈ ਕਿ ਹਰ ਤਹਿਸੀਲ ਪੱਧਰ ਤੇ ਦਿਵਿਆਂਗ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇ ਤੇ ਵੱਧ ਤੋਂ ਵੱਧ ਦਿਵਿਆਂਗ ਲੋਕਾਂ ਨੂੰ ਸੁਸਾਇਟੀ ਨਾਲ ਜੋੜ ਕੇ ਉਹਨਾਂ ਨੂੰ ਲਾਭ ਪਹੁੰਚਾਇਆ ਜਾਵੇ। 
 ਇਸੇ ਲੜੀ ਦੇ ਤਹਿਤ ਅੱਜ ਗੜਸ਼ੰਕਰ ਤਹਿਸੀਲ ਦੇ ਦਿਵਿਆਂਗ ਲੋਕਾਂ ਦੀ ਇੱਕ ਮੀਟਿੰਗ ਬੁਲਾਈ ਗਈ ਇਸ ਮੀਟਿੰਗ ਵਿੱਚ 80%  ਜਸਵਿੰਦਰ ਸਿੰਘ ਹੈਲਥ ਵਰਕਰ ਨੂੰ ਸੋਸਾਇਟੀ ਵੱਲੋਂ ਤਹਿਸੀਲ ਗੜਸ਼ੰਕਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ 
 ਸ੍ਰੀ ਸੋਮਨਾਥ ਨੂੰ  ਸਕੱਤਰ ਬਣਾਇਆ ਗਿਆ, ਸੋਸਾਇਟੀ ਵੱਲੋਂ ਇਹਨਾਂ ਦੋਵਾਂ ਸਾਥੀਆਂ ਨੂੰ ਦਿਵਿਆਂਗ ਲੋਕਾਂ ਦੀ ਭਲਾਈ ਲਈ ਕੰਮ ਕਰਨ ਲਈ ਕਿਹਾ ਗਿਆ,  ਮੀਟਿੰਗ ਵਿੱਚ ਸ਼ਾਮਿਲ ਜੁਆਇੰਟ ਸਕੱਤਰ ਸ਼੍ਰੀ ਸੁਖਜਿੰਦਰ ਸਿੰਘ,  ਮਨਜੀਤ ਕੌਰ ਰਣਜੀਤ ਕੌਰ ਜਸਵੀਰ ਸਿੰਘ ਹਰਦੀਪ ਸਿੰਘ ਵਿਨੇ ਕੁਮਾਰ ਰੋਹਿਤ ਕੁਮਾਰ ਬਲਵੀਰ ਸਿੰਘ ਹਾਜ਼ਰ ਸਨ