55 ਸਾਲ ਬਨਾਮ 11 ਸਾਲ- ਕਾਂਗਰਸ ਨੇ ਗਰੀਬਾਂ ਨੂੰ ਸਪਨੇ ਦਿਖਾਏ, ਜਦੋਂ ਕਿ ਡਬਲ ਇੰਜਨ ਸਰਕਾਰ ਨੇ ਉਨ੍ਹਾਂ ਨੂੰ ਸਾਕਾਰ ਕੀਤਾ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 4 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਾਂਗਰਸ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਆਜਾਦੀ ਦੇ ਬਾਅਦ 55 ਸਾਲਾਂ ਤੱਕ ਸੱਤਾ ਵਿੱਚ ਰਹਿਣ ਦੇ ਬਾਗਜੂਦ ਕਾਂਗਰਸ ਨੇ ਦੇਸ਼ ਅਤੇ ਸੂਬੇ ਦੇ ਗਰੀਬਾਂ ਲਈ ਠੋਸ ਕੰਮ ਨਹੀਂ ਕੀਤੇ। ਕਾਂਗਰਸ ਦੇ ਸਾਸ਼ਨਕਾਲ ਵਿੱਚ ਗਰੀਬ ਵਿਅਕਤੀ ਹੋਰ ਵੱਧ ਗਰੀਬ ਹੁੰਦਾ ਚਲਾ ਗਿਆ, ਜਦੋਂ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਤੇ ਹਰਿਆਣਾ ਦੀ ਡਬਲ ਇੰਜਨ ਦੀ ਸਰਕਾਰ ਨੇ ਜਨਭਲਾਈ ਦੀ ਯੋਜਨਾਵਾਂ ਨੂੰ ਜਮੀਨੀ ਪੱਧਰ 'ਤੇ ਉਤਾਰ ਕੇ ਲੱਖਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਕੀਤਾ ਹੈ।

ਚੰਡੀਗੜ੍ਹ, 4 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਾਂਗਰਸ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਆਜਾਦੀ ਦੇ ਬਾਅਦ 55 ਸਾਲਾਂ ਤੱਕ ਸੱਤਾ ਵਿੱਚ ਰਹਿਣ ਦੇ ਬਾਗਜੂਦ ਕਾਂਗਰਸ ਨੇ ਦੇਸ਼ ਅਤੇ ਸੂਬੇ ਦੇ ਗਰੀਬਾਂ ਲਈ ਠੋਸ ਕੰਮ ਨਹੀਂ ਕੀਤੇ। ਕਾਂਗਰਸ ਦੇ ਸਾਸ਼ਨਕਾਲ ਵਿੱਚ ਗਰੀਬ ਵਿਅਕਤੀ ਹੋਰ ਵੱਧ ਗਰੀਬ ਹੁੰਦਾ ਚਲਾ ਗਿਆ, ਜਦੋਂ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਤੇ ਹਰਿਆਣਾ ਦੀ ਡਬਲ ਇੰਜਨ ਦੀ ਸਰਕਾਰ ਨੇ ਜਨਭਲਾਈ ਦੀ ਯੋਜਨਾਵਾਂ ਨੂੰ ਜਮੀਨੀ ਪੱਧਰ 'ਤੇ ਉਤਾਰ ਕੇ ਲੱਖਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਕੀਤਾ ਹੈ।
          ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਆਯੋਜਿਤ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ -2.0 ਦੇ ਲਾਭਕਾਰਾਂ ਨੂੰ ਅਲਾਟਮੈਂਅ ਪੱਤਰਾਂ ਵੰਡ ਅਤੇ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਲਾਭਕਾਰਾਂ ਨੂੰ ਅੰਤਰਿਮ ਮਲਕੀਅਤ ਪ੍ਰਮਾਣ ਪੱਤਰ ਸੂਬਾ ਪੱਧਰੀ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ।
          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਕਾਂਗਰਸ ਸਰਕਾਰ ਨੇ ਗਰੀਬ ਲੋਕਾਂ ਨੂੰ ਪਲਾਟ ਦੇਣ ਦੇ ਨਾਮ 'ਤੇ ਸਿਰਫ ਸਪਨਾ ਦਿਖਾਇਆ, ਨਾ ਹੀ ਉਨ੍ਹਾਂ ਨੇ ਕਾਗਜ਼ਾਤ ਦਿੱਤੇ ਗਏ ਅਤੇ ਨਾ ਹੀ ਕਬਜਾ ਮਿਲਿਆ। ਇਸ ਦੇ ਵਿਰੋਧੀ, ਮੌਜੂਦਾ ਸੂਬਾ ਸਰਕਾਰ ਨੇ ਗਰੀਬਾਂ ਨੂੰ 100-100 ਗਜ ਦੇ ਪਲਾਟ ਦੇ ਕਾਗਜ਼ਾਤ ਅਤੇ ਕਬਜਾ ਦੇ ਕੇ ਉਨ੍ਹਾਂ ਦਾ ਸਪਨਾ ਸਾਕਾਰ ਕੀਤਾ ਹੈ।
          ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਯੋਜਨਾਵਾਂ ਕਦੀ ਜਮੀਨੀ ਪੱਧਰ 'ਤੇ ਨਹੀਂ ਉਤਰਦੀ ਸਨ। ਜਦੋਂ ਚੋਣ ਆਉਂਦੇ ਸਨ, ਤਾਂਹੀ ਐਲਾਨ ਹੁੰਦੇ ਸਨ। 2014 ਤੋਂ ਪਹਿਲਾਂ ਗ੍ਰਾਮੀਣ ਖੇਤਰਾਂ ਵਿੱਚ ਗੈਸ ਸਿਲੇਂਡਰ ਨਹੀਂ ਪਹੁੰਚਦਾ ਸੀ। ਮਹਿਲਾਵਾਂ ਲੱਕੜੀ ਦੇ ਧੂੰਏਂ ਤੋਂ ਪਰੇਸ਼ਾਨ ਰਿਹੰਦੀ ਸੀ, ਪਰ ਉਸ ਸਮੇਂ ਦੀ ਸਰਕਾਰਾਂ ਨੇ ਕਦੀ ਉਨ੍ਹਾਂ ਦੀ ਚਿੰਤਾ ਨਹੀਂ ਕੀਤੀ। 
ਲੋਕਾਂ ਨੂੰ ਗੈਸ ਸਿਲੇਂਡਰ ਲਈ 4-4 ਦਿਨ ਤੱਕ ਲਾਇਨਾਂ ਵਿੱਚ ਲੱਗਣਾ ਪੈਂਦਾ ਸੀ। ਜਦੋਂ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਹਿਲਾਵਾਂ ਨੂੰ ਧੁੰਏਂ ਤੋਂ ਮੁਕਤੀ ਦਿਵਾਉਣ ਲਈ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਰਾਹੀਂ ਘਰਾਂ ਵਿੱਚ ਗੈਸ ਸਿਲੇਂਡਰ ਉਪਲਬਧ ਕਰਵਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾਕਿ ਸੂਬਾ ਸਰਕਾਰ ਗਰੀਬ ਪਰਿਵਾਰਾਂ ਨੂੰ 500 ਰੁਪਏ ਵਿੱਚ ਗੈਸ ਸਿਲੇਂਡਰ ਉਪਲਬਧ ਕਰਵਾ ਰਹੀ ਹੈ। ਹੁਣ ਤੱਕ 18 ਲੱਖ ਪਰਿਵਾਰ ਇਸ ਯੋਜਨਾ ਨਾਲ ਜੁੜ ਚੁੱਕੇ ਹਨ।
          ਉਨ੍ਹਾ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਹਰਿਆਣਾ ਵਿੱਚ ਕੀ ਸਥਿਤੀ ਸੀ, ਉਹ ਸੱਭ ਜਾਣਦੇ ਹਨ। ਮਹਿਲਾਵਾਂ ਨੂੰ ਕਿੰਨੀ ਤਕਲੀਫਾਂ ਚੁੱਕ ਕੇ 2-2 ਕਿਲੋਮੀਟਰ ਦੂਰ ਤੋਂ ਪੀਣ ਦੇ ਪਾਣੀ ਲਿਆਉਣਾ ਪੈਂਦਾ ਸੀ। ਪਰ 55 ਸਾਲ ਤੱਕ ਸਾਸ਼ਨ ਕਰਨ ਵਾਲੇ ਨੇਤਾਵਾਂ ਨੇ ਮਹਿਲਾਵਾਂ ਦੀ ਇਸ ਪੀੜਾਂ ਨੂੰ ਕਦੀ ਨਹੀਂ ਸਮਝਿਆ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰ ਘਰ ਵਿੱਚ ਨੱਲ ਅਤੇ ਸਾਫ ਜਲ੍ਹ ਪਹੁੰਚਾਉਣ ਦੀ ਵਿਵਸਥਾ ਕਰ ਮਹਿਲਾਵਾਂ ਨੁੰ ਬਹੁਤ ਵੱਡਾ ਲਾਭ ਦਿੱਤਾ।
          ਮੁੱਖ ਮੰਤਰੀ ਨੇ ਵਿਰੋਧੀ ਪੱਖ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਨ੍ਹਾਂ ਨੇ 55 ਸਾਲ ਤੱਕ ਸਾਸ਼ਨ ਕੀਤਾ, ਉਹ ਅੱਜ ਗਰੀਬਾਂ ਦੇ ਹਿੱਤਾ ਦੀ ਗੱਲ ਕਰ ਰਹੇ ਹਨ। ਉਹ ਜਨਤਾ ਨੂੰ ਗੁਮਰਾਹ ਕਰਨ ਲਈ ਝੂਠਾ ਪ੍ਰਚਾਰ ਕਰਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੇ ਤੀਜੀ ਵਾਰ ਸੇਵਾ ਵਿੱਚ ਆਉਣ ਨਾਲ ਸੰਵਿਧਾਨ ਦਾ ਖਤਰਾ ਹੈ। ਜਦੋਂ ਕਿ ਸਚਾਈ ਇਹ ਹੈ ਕਿ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸੰਵਿਧਾਨ ਪੂਰੀ ਤਰ੍ਹਾ ਸੁਰੱਖਿਅਤ ਹੈ।
 ਜੇਕਰ ਖਤਰਾ ਕਿਸੇ ਨੂੰ ਹੈ ਤਾਂ ਕਾਂਗਰਸ ਨੂੰ ਖਤਰਾ ਹੈ, ਕਾਂਗਰਸ ਖਤਮ ਹੋ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ 55 ਸਾਲਾਂ ਵਿੱਚ ਜਨਭਲਾਈ ਲਈ ਕਿਹੜੇ ਕੰਮ ਕੀਤੇ। ਉਹ ਸਿਰਫ ਝੂਠ ਬੋਲ ਕੇ ਜਨਤਾ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
          ਬੈਂਕਿੰਗ ਸੇਵਾਵਾਂ ਦੇ ਵੱਲ ਧਿਆਨ ਖਿੱਚਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਸਮੇਂ ਸੀ ਜਦੋਂ ਗਰੀਬ ਵਿਅਕਤੀ ਦਾ ਬੈਂਕ ਖਾਤਾ ਵੀ ਨਹੀਂ ਖੁੱਲਦਾ ਸੀ। ਉਨ੍ਹਾਂ ਨੇ ਦੋ ਖਾਤਾਧਾਰਕਾਂ ਦੇ ਦਸਤਖਤ ਲਿਆਉਣੇ ਪੈਂਦੇ ਸਨ, ਜੋ ਅਕਸਰ ਮਨਾ ਕਰ ਦਿੰਦੇ ਸਨ। ਕਿੰਨ੍ਹਾ ਅਪਮਾਨ ਗਰੀਬ ਵਿਅਕਤੀ ਨੂੰ ਸਹਿਨ ਕਰਨਾ ਪੈਂਦਾ ਸੀ। ਇਸ ਦਾ ਜਿਮੇਵਾਰ ਜੇਕਰ ਕੋਈ ਸੀ ਤਾਂ ਕਾਂਗਰਸ ਪਾਰਟੀ ਜਿਮੇਵਾਰੀ ਸੀ। ਪਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਜਨ-ਧਨ ਖਾਤੇ ਖੋਲ ਕੇ ਅੱਜ ਗਰੀਬ ਵਿਅਕਤੀ ਨੂੰ ਸਨਮਾਨ ਦੇਣ ਦਾ ਕੰਮ ਕੀਤਾ ਹੈ।
          ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਪ੍ਰੈਸ ਕਾਨਫ੍ਰੈਂਸ ਕਰ ਕੇ ਸੁਆਲ ਪੁੱਛਦੇ ਹਨ ਕਿ ਜਨ-ਧਨ ਖਾਤੇ ਖੁਲਵਾ ਦਿੱਤੇ ਪਰ ਇੰਨ੍ਹਾਂ ਵਿੱਚ ਪੈਸਾ ਕੌਣ ਜਮ੍ਹਾ ਕਰੇਗਾ। ਉਨ੍ਹਾਂ ਦੀ ਇਹ ਗੱਲ ਸੁਣ ਕੇ ਹੈਰਾਨੀ ਹੁੰਦੀ ਹੈ। ਮੁੱਖ ਮੰਤਰੀ ਨੇ ਰਾਹੁਲ ਗਾਂਧੀ ਨੂੰ ਚੌਨਤੀ ਦਿੰਦੇ ਹੋਏ ਕਿਹਾ ਕਿ ਉਹ ਜਨ-ਧਨ ਖਾਤਿਆਂ ਦੇ ਆਂਕੜੇ ਦੇਖ ਲੈਣ, ਜਿਨ੍ਹਾਂ ਵਿੱਚ ਪਿਛਲੇ 11 ਸਾਲਾਂ ਵਿੱਚ ਗਰੀਬਾਂ ਨੇ ਆਪਣੀ ਮਿਹਨਤ ਦੀ ਬਚੱਤ ਜਮ੍ਹਾ ਕੀਤੀ ਹੈ। ਉਹ ਗਰੀਬ ਦਾ ਉਹ ਸੰਕਲਪ ਹੈ, ਜਿਸ ਦੀ ਸ੍ਰੀ ਨਰੇਂਦਰ ਮੋਦੀ ਨੇ ਸਨਮਾਨ ਦਿੱਤਾ ਹੈ।
          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਮਹਿਲਾਵਾਂ ਦੀ ਪੀੜਾ ਅਤੇ ਗਰਿਮਾ ਦਾ ਹਮੇਸ਼ਾ ਮਜਾਕ ਉਡਾਇਆ। ਇੱਕ ਸਮਾਂ ਸੀ ਜਦੋਂ ਮਾਤਾਵਾਂ-ਭੈਣਾ ਨੂੰ ਪਖਾਨੇ ਦੇ ਲਈ ਸੂਰਜ ਲੁਕਣ ਦਾ ਇੰਤਜਾਰ ਕਰਨਾ ਪੈਂਦਾ ਸੀ। ਇਹ ਇੱਕ ਗੰਭੀਰ ਸਮਾਜਿਕ ਸਮਸਿਆ ਸੀ, ਪਰ ਕਾਂਗਰਸ ਨੇ ਇਸ ਨੂੰ ਕਦੀ ਪ੍ਰਾਥਮਿਕਤਾ ਨਹੀਂ ਦਿੱਤੀ। ਪਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰ ਘਰ ਪਖਾਨੇ ਬਣਵਾ ਕੇ ਮਹਿਲਾਵਾਂ ਨੂੰ ਵੱਡੀ ਰਾਹਤ ਦੇਣ ਦਾ ਕੰਮ ਕੀਤਾ ਹੈ। ਇਹ ਸਿਰਫ ਪਖਾਨੇ ਨਿਰਮਾਣ ਦੀ ਮੁਹਿੰਮ ਨਹੀਂ ਸੀ, ਸਗੋ ਮਹਿਲਾਵਾਂ ਦੇ ਆਤਮਸਨਮਾਨ ਨਾਲ ੧ੁੜੀ ਕ੍ਰਾਂਤੀਕਾਰੀ ਪਹਿਲ ਸੀ।
          ਸਿਹਤ ਖੇਤਰ ਦੀ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੀ ਸਰਕਾਰਾਂ ਦੇ ਸਮੇਂ ਆਰਥਕ ਤੰਗੀ ਕਾਰਨ ਲੋਕ ਹਿਲਾਜ ਨਹੀਂ ਕਰਾ ਪਾਉਂਦੇ ਸਨ। ਇਹ ਇੱਕ ਬੇਹੱਦ ਦੁਖਦਾਈ ਸਥਿਤੀ ਸੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਆਯੂਸ਼ਮਾਨ ਭਾਰਤ ਯੋਜਨਾ ਅਤੇ ਹਰਿਆਣਾ ਦੀ ਚਿਰਾਯੂ ਯੋਜਨਾ ਨੇ ਆਮਜਨਤਾ ਨੂੰ ਰਾਹਤ ਪਹੁੰਚਾਈ ਹੈ। ਅੱਜ ਹਰ ਯੋਗ ਵਿਅਕਤੀ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਪ੍ਰਾਪਤ ਹੈ। 
ਹੁਣ ਤੱਕ ਹਰਿਆਣਾ ਵਿੱਚ 22 ਲੱਖ ਲੋਕਾਂ ਨੇ ਇਸ ਯੋਜਨਾ ਨਾਲ ਜੁੜ ਕੇ ਲਾਭ ਚੁੱਕਿਆ ਹੈ। ਸਰਕਾਰ ਨੇ ਲਗਭਗ 2500 ਕਰੋੜ ਰੁਪਏ ਤੋਂ ਵੱਧ ਦੀ ਰਕਮ ਇਲਾਜ 'ਤੇ ਖਰਚ ਕੀਤੀ ਹੈ। 2004 ਵਿੱਚ ਕਾਂਗਰਸ ਸਾਸ਼ਨ ਦੌਰਾਨ ਮਕਾਨਾ ਦੀ ਮੁਰੰਮਤ ਲਈ ਗਰੀਬਾਂ ਨੂੰ ਸਿਰਫ 10 ਹਜਾਰ ਰੁਪਏ ਮਿਲਦੇ ਹਨ, ਜਦੋਂ ਕਿ ਅੱਜ ਭਾਜਪਾ ਸਰਕਾਰ 80 ਹਜਾਰ ਰੁਪਏ ਦੀ ਸਹਾਇਤਾ ਰਕਮ ਦੇ ਰਹੀ ਹੈ।
          ਮੁੱਖ ਮੰਤਰੀ ਨੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇੱਕ ਨੇਤਾ ਨੇ ਕਿਹਾ ਕਿ ਸਰਕਾਰ 5 ਹਜਾਰ ਕਰੋੜ ਰੁਪਏ ਕਲਸਟਰ ਰੇਟ ਦੇ ਨਾਮ 'ਤੇ ਇੱਕਠਾ ਕਰ ਰਹੀ ਹੈ। ਇਹ ਬਿਆਨ ਝੂਠਾ ਅਤੇ ਗੁਮਰਾਹ ਕਰਨ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਵੀ ਹਰਿਆਣਾ ਸੂਬੇ ਦੇ ਅੰਦਰ 80 ਫੀਸਦੀ ਤੋਂ ਵੱਧ ਖੇਤਰ ਅਜਿਹਾ ਹੈ, ਜਿੱਥੇ ਸਿਰਫ 10 ਫੀਸਦੀ ਹੀ ਕਲੈਕਟਰ ਰੇਟ ਵਧਿਆ ਹੈ। ਇਸ ਦੀ ਇੱਕ ਪ੍ਰਕ੍ਰਿਆ ਹੈ, ਜਿਸ ਦੇ ਤਹਿਤ ਉਚਤਮ ਰਜਿਸਟਰੀ ਨੂੰ ਦੇਖਦੇ ਹੋਏ ਉਸ ਨੂੰ ਆਧਾਰ ਮੰਨ ਕੇ ਹਰ ਸਾਲ ਕਲੈਕਟਰ ਰੇਟ ਰਿਨਯੂ ਕੀਤੇ ਜਾਂਦੇ ਹਨ। ਪਰ ਇਸ ਤਰ੍ਹਾ ਦਾ ਝੂਠ ਬੋਲਣਾ ਵਿਰੋਧੀਆਂ ਨੂੰ ਵੀ ਸ਼ੋਭਾ ਨਹੀਂ ਦਿੰਦਾ ਹੇ।
          ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਦਾ ਝੂਠ ਹੁਣ ਵੱਧ ਸਮੇਂ ਨਹੀਂ ਚੱਲੇਗਾ। ਸੂਬੇ ਦੀ ੧ਨਤਾ ਹੁਣ ਜਾਗਰੁਕ ਹੈ ਅਤੇ ਸੱਚਾਈ ਨੂੰ ਪਹਿਚਾਣਦੀ ਹੈ। ਡਬਲ ਇੰਜਨ ਦੀ ਸਰਕਾਰ ਗਰੀਬਾਂ, ਮਹਿਲਾਵਾਂ ਅਤੇ ਕਿਸਾਨਾਂ ਦੀ ਭਲਾਈ ਲਈ ਸਮਰਪਿਤ ਹੈ ਅਤੇ ਇਹ ਯਤਨ ਭਵਿੱਖ ਵਿੱਚ ਵੀ ਜਾਰੀ ਰਹੇਗਾ।
          ਪ੍ਰੋਗਰਾਮ ਵਿੱਚ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਵਿਧਾਇਕ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ ਅਤੇ ਪੰਚਕੂਲਾ ਦੇ ਮੇਅਰ ਸ੍ਰੀ ਕੁਲਭੂਸ਼ਣ ਗੋਇਲ ਸਮੇਤ ਸੀਨੀਅਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਲਾਭਕਾਰ ਮੌਜੂਦ ਰਹੇ।