ਸੂਬੇਦਾਰ ਹਰਭਜਨ ਸਿੰਘ ਜੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂਦਵਾਰਾ ਸਾਹਿਬ ਪਿੰਡ ਮਾਨਾ ਦੀ ਕਮੇਟੀ ਦਾ ਪ੍ਰਧਾਨ ਨਿਜੁਕਤ ਕੀਤਾ ਗਿਆ I

ਹੁਸ਼ਿਆਰਪੁਰ- ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂਦਵਾਰਾ ਸਾਹਿਬ ਪਿੰਡ ਮਾਨਾ ਜਿਲ੍ਹਾ ਹੁਸ਼ਿਆਰਪੁਰ ਵਿਖ਼ੇ ਅੱਜ ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਗੁਰੂ ਘਰ ਦੀ ਕਮੇਟੀ ਦੇ ਮੇਂਬਰ ਅਤੇ ਗੁਰੂ ਘਰ ਦੀਆਂ ਸੰਗਤਾਂ ਦੇ ਭਾਰੀ ਇੱਕਠੇ ਕਰਕੇ ਆਮ ਇਜਲਾਸ ਕੀਤਾ ਗਿਆ, ਕਮੇਟੀ ਦੇ ਪਹਿਲੇ ਪ੍ਰਧਾਨ ਦਾ ਸਮਾਂ ਸਮਾਪਤ ਹੋਗਿਆ ਸੀ, ਇਸ ਗੁਰੂ ਘਰ ਦੀ ਕਮੇਟੀ ਦਾ ਨਿਜ਼ਮ ਹੈ ਕੇ ਕਮੇਟੀ ਦੇ ਪ੍ਰਧਾਨ ਦੀ ਨਿਜੁਕਤੀ ਹਰ ਤਿੰਨ ਸਾਲ ਬਾਦ ਕੀਤੀ ਜਾਵੇਗੀ I

ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਸ਼ਾਇਆ ਹੇਠ ਅਤੇ ਗੁਰੂ ਘਰ ਦੀਆਂ ਸੰਗਤਾਂ ਦੇ ਭਾਰੀ ਇੱਕਠੇ ਦੀ ਹਾਜ਼ਰੀ ਵਿਚ ਸੂਬੇਦਾਰ ਹਰਭਜਨ ਸਿੰਘ ਜੀ ਨੂੰ ਕਮੇਟੀ ਵਲੋਂ ਸਿਰਪਾਓ ਦੇ ਕੇ ਗੁਰੂ ਘਰ ਦਾ ਮੁੱਖ ਸੇਵਾਦਾਰ / ਪ੍ਰਧਾਨ ਨਿਜੁਕਤ ਕੀਤਾ ਗਿਆ, ਅਤੇ ਗੁਰੂ ਘਰ ਅੰਦਰ ਪੰਜ ਮਿੰਟ ਤੱਕ ਸੰਗਤਾਂ ਵਲੋਂ ਲਾਏ ਜੈਕਾਰੇ ਗੂੰਜਦੇ ਰਹੇ I 
ਬਾਦ ਵਿਚ ਸੂਬੇਦਾਰ ਹਰਭਜਨ ਸਿੰਘ ਜੀ ਨੇ ਸੰਗਤਾਂ ਦਾ ਧੰਨਬਾਦ ਕਰਦਿਆ ਕਿਹਾ ਕੇ ਜੋ ਸੇਵਾ ਉਨ੍ਹਾਂ ਨੂੰ ਗੁਰੂ ਘਰ ਦੀ ਕਮੇਟੀ ' ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ (ਰਜਿ.) ਪਿੰਡ ਮਾਨਾ, ਹੁਸ਼ਿ. ਅਤੇ ਗੁਰੂ ਘਰ ਦੀ ਸੰਗਤ ਨੇ ਦਿਤੀ ਹੈ ਉਹ ਇਸ ਸੇਵਾ ਨੂੰ ਸ਼੍ਰੀ ਗੁਰੂਦਵਾਰਾ ਸਾਹਿਬ ਜੀ ਦੀ ਮਾਣ ਮਰਯਾਦਾ ਤੇ ਸ਼ਰਧਾ ਭਾਵਨਾ ਨੂੰ ਮੁੱਖ ਰੱਖਦੇ ਹੋਏ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ I 
ਇਸ ਮੌਕੇ ਹਾਜਰ ਸੰਗਤਾਂ ਵਿਚ  ਐਡਵੋਕੇਟ ਪਲਵਿੰਦਰ ਮਾਨਾ ਜੀ, ਬਲਬੀਰ ਸਿੰਘ ਸਾਬਕਾ ਸਰਪੰਚ,  ਬਾਬੂ ਰੋਸ਼ਨ ਲਾਲ ਜੀ, ਹਰਮੇਸ਼ ਲਾਲ ਜੀ, ਸੁਰਿੰਦਰ ਕੌਰ ਸਮਿਤੀ ਮੇਂਬਰ, ਸਤੀਸ਼ ਕੁਮਾਰ ਸਾਬਕਾ ਸਰਪੰਚ, ਪ੍ਰਦੀਪ ਕੁਮਾਰ ਵਾਈਸ ਪ੍ਰਧਾਨ, ਲੰਬੜਦਾਰ ਬਲਵਿੰਦਰ ਸਿੰਘ, ਲੰਬਰਦਾਰ ਲਖਬੀਰ ਸਿੰਘ, ਡਾ ਸਰਵਣ ਸਿੰਘ, ਤਰਸੇਮ ਲਾਲ, ਗੁਰਮੀਤ ਸਿੰਘ, ਰਾਜਵਿੰਦਰ ਕੌਰ ਪੰਚ, ਵਿਦਿਆ ਵਤੀ ਸਾਬਕਾ ਸਰਪੰਚ, ਸਵਿੰਦਰ ਕੌਰ ਸਾਬਕਾ ਸਰਪੰਚ, ਜਸਬੀਰ ਸਿੰਘ, ਰਵੀ ਕੁਮਾਰ, ਰਾਜ ਕੁਮਾਰ, ਹਰਜੀਤ ਸਿੰਘ, ਹੰਸ ਰਾਜ, ਸੁਰਿੰਦਰ ਕੌਰ, ਮਨਜੀਤ ਕੌਰ, ਤਰਸੇਮ ਸਿੰਘ ਅਤੇ ਬੱਡੀ ਗਿਣਤੀ ਵਿਚ ਗੁਰੂ ਘਰ ਦੀਆਂ ਸੰਗਤਾਂ ਹਾਜਰ ਸਨ I