
ਬਸਪਾ ਨੂੰ ਪੰਜਾਬ ’ਚ ਵੱਡਾ ਹੁੰਗਾਰਾ, ਆਈਏਐਸ-ਆਈਪੀਐਸ ਸਮੇਤ ਸੀਨੀਅਰ ਰਿਟਾ. ਅਫਸਰ ਆਏ ਹੱਕ ’ਚ
ਮੁਹਾਲੀ/ ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ (ਬਸਪਾ) ਦੀ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਸੂਬੇ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੁਹਿੰਮ ਨਾਲ ਸੂਬੇ ਦੇ ਲੋਕ ਭਾਰੀ ਗਿਣਤੀ ਵਿੱਚ ਜੁੜ ਰਹੇ ਹਨ। ਇਸੇ ਲੜੀ ਤਹਿਤ ਅੱਜ ਰਿਟਾ. ਆਈਏਐਸ ਤੇ ਰਿਟਾ. ਆਈਪੀਐਸ ਸਮੇਤ ਸੀਨੀਅਰ ਰਿਟਾ. ਅਧਿਕਾਰੀਆਂ ਨੇ ਬਸਪਾ ਨੂੰ ਸਮਰਥਨ ਦਿੰਦੇ ਹੋਏ ਪਾਰਟੀ ਨੂੰ 2027 ਵਿੱਚ ਪੰਜਾਬ ਦੀ ਸੱਤਾ ਵਿੱਚ ਪਹੁੰਚਾਉਣ ਦਾ ਐਲਾਨ ਕਰ ਦਿੱਤਾ। ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨਾਲ ਮੁਹਾਲੀ ਵਿੱਚ ਹੋਈ ਮੀਟਿੰਗ ਦੌਰਾਨ ਰਿਟਾ. ਸੀਨੀਅਰ ਅਧਿਕਾਰੀਆਂ ਵੱਲੋਂ ਇਹ ਫੈਸਲਾ ਲਿਆ ਗਿਆ।
ਮੁਹਾਲੀ/ ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ (ਬਸਪਾ) ਦੀ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਸੂਬੇ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੁਹਿੰਮ ਨਾਲ ਸੂਬੇ ਦੇ ਲੋਕ ਭਾਰੀ ਗਿਣਤੀ ਵਿੱਚ ਜੁੜ ਰਹੇ ਹਨ। ਇਸੇ ਲੜੀ ਤਹਿਤ ਅੱਜ ਰਿਟਾ. ਆਈਏਐਸ ਤੇ ਰਿਟਾ. ਆਈਪੀਐਸ ਸਮੇਤ ਸੀਨੀਅਰ ਰਿਟਾ. ਅਧਿਕਾਰੀਆਂ ਨੇ ਬਸਪਾ ਨੂੰ ਸਮਰਥਨ ਦਿੰਦੇ ਹੋਏ ਪਾਰਟੀ ਨੂੰ 2027 ਵਿੱਚ ਪੰਜਾਬ ਦੀ ਸੱਤਾ ਵਿੱਚ ਪਹੁੰਚਾਉਣ ਦਾ ਐਲਾਨ ਕਰ ਦਿੱਤਾ। ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨਾਲ ਮੁਹਾਲੀ ਵਿੱਚ ਹੋਈ ਮੀਟਿੰਗ ਦੌਰਾਨ ਰਿਟਾ. ਸੀਨੀਅਰ ਅਧਿਕਾਰੀਆਂ ਵੱਲੋਂ ਇਹ ਫੈਸਲਾ ਲਿਆ ਗਿਆ।
ਫਾਰਮ ਫਾਰ ਦ ਵੀਕਰ ਸੈਕਸ਼ਨਸ (ਰਜਿ.) ਦੇ ਬੈਨਰ ਹੇਠ ਅੱਜ ਮੁਹਾਲੀ ਵਿਖੇ ਰਿਟਾ. ਆਈਏਐਸ ਤੇ ਆਈਪੀਐਸ ਸਮੇਤ ਸੀਨੀਅਰ ਰਿਟਾ. ਅਧਿਕਾਰੀਆਂ ਨੇ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਨਾਲ ਮੁਲਾਕਾਤ ਕੀਤੀ। ਰਿਟਾ. ਆਈਏਐਸ ਚੌਧਰੀ ਖੁਸ਼ੀ ਰਾਮ ਤੇ ਰਿਟਾ. ਕਰਨਲ ਪਿ੍ਰਥਵੀ ਰਾਜ ਕੁਮਾਰ ਦੇ ਯਤਨਾਂ ਸਦਕਾ ਰੱਖੀ ਗਈ ਇਸ ਮੀਟਿੰਗ ਦੌਰਾਨ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਤੇ ਰਿਟਾ. ਸੀਨੀਅਰ ਅਧਿਕਾਰੀਆਂ ਵਿਚਕਾਰ ਪੰਜਾਬ ਦੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਗੰਭੀਰਤਾਪੂਰਵਕ ਵਿਚਾਰ ਚਰਚਾ ਹੋਈ।
ਚੰਗੀ ਸਿਹਤ-ਸਿੱਖਿਆ ਵਿਵਸਥਾ, ਰੁਜ਼ਗਾਰ ਦੇਣ, ਨਿਆਂਪੂਰਨ ਕਾਨੂੰਨ ਵਿਵਸਥਾ ਦੇ ਨਿਰਮਾਣ, ਕਿਸਾਨਾਂ-ਕਿਰਤੀਆਂ ਤੇ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਦੇ ਹੱਲ ਅਤੇ ਖੇਤੀਬਾੜੀ ਤੇ ਇੰਡਸਟਰੀ ਦੀ ਤਰੱਕੀ ਆਦਿ ਨਾਲ ਸਬੰਧਤ ਲੋਕ ਪੱਖੀ ਪ੍ਰਬੰਧ ਦੇ ਨਿਰਮਾਣ ਨੂੰ ਲੈ ਕੇ ਬਸਪਾ ਵੱਲੋਂ ਚਲਾਈ ਜਾ ਰਹੀ ‘ਪੰਜਾਬ ਸੰਭਾਲੋ ਮੁਹਿੰਮ’ ਤੋਂ ਪ੍ਰਭਾਵਿਤ ਹੋ ਕੇ ਸੀਨੀਅਰ ਰਿਟਾ. ਅਧਿਕਾਰੀਆਂ ਨੇ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਤੇ ਸਾਹਿਬ ਕਾਂਸ਼ੀਰਾਮ ਦੇ ਮਾਰਗ ’ਤੇ ਚੱਲਦੇ ਹੋਏ ਕੁਮਾਰੀ ਮਾਇਆਵਤੀ ਦੀ ਅਗਵਾਈ ਵਿੱਚ 2027 ਵਿੱਚ ਲੋਕਾਂ ਨੂੰ ਚੰਗਾ ਪ੍ਰਬੰਧ ਦੇਣ ਲਈ ਬਸਪਾ ਦੀ ਸਰਕਾਰ ਬਣਾਉਣ ਲਈ ਡਟ ਕੇ ਕੰਮ ਕਰਨਗੇ।
ਇਨ੍ਹਾਂ ਰਿਟਾ. ਅਧਿਕਾਰੀਆਂ ਨੇ ਕਿਹਾ ਕਿ ਸੂਬੇ ਦੀ ਸੱਤਾ ਵਿੱਚ ਰਹੀਆਂ ਕਾਂਗਰਸ, ਅਕਾਲੀ-ਭਾਜਪਾ ਤੇ ਆਪ ਦੀਆਂ ਸਰਕਾਰਾਂ ਨੇ ਅਨੁਸੂਚਿਤ ਜਾਤੀਆਂ, ਓਬੀਸੀ ਵਰਗਾਂ ਸਮੇਤ ਆਮ ਲੋਕਾਂ ਦੇ ਹਿੱਤਾਂ ਦਾ ਹਮੇਸ਼ਾ ਘਾਣ ਕੀਤਾ ਤੇ ਇਨ੍ਹਾਂ ਨੂੰ ਲਗਾਤਾਰ ਅਣਦੇਖਾ ਕੀਤਾ ਗਿਆ। ਇਨ੍ਹਾਂ ਰਿਟਾ. ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਤੇ ਉਨ੍ਹਾਂ ਨੂੰ ਬਸਪਾ ਦੇ ਲੋਕ ਪੱਖੀ ਅੰਦੋਲਨ ਦਾ ਹਿੱਸਾ ਬਣਾਉਣਗੇ।
ਇਸ ਮੌਕੇ ਸੰਬੋਧਨ ਕਰਦੇ ਹੋਏ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪਾਰਟੀ ਵੱਲੋਂ ਚਲਾਈ ਜਾ ਰਹੀ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਸੂਬੇ ਦੇ ਸਾਰੇ ਵਰਗਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਡਾ. ਕਰੀਮਪੁਰੀ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਰਿਟਾ. ਸੀਨੀਅਰ ਅਧਿਕਾਰੀਆਂ ਸਮੇਤ ਸਮਰਥਨ ਦੇਣ ਵਾਲੇ ਸਮੁੱਚੇ ਬਿਊਰੋਕ੍ਰੇਟਸ ਦਾ ਸਮਰਥਨ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਸਪਾ ਦੀ ਲੀਡਰਸ਼ਿਪ ਤੇ ਅਫਸਰ ਮਿਲ ਕੇ ਪੰਜਾਬ ਵਿੱਚ ਵੱਡਾ ਪਰਿਵਰਤਨ ਕਰਨਗੇ ਤੇ ਖੁਸ਼ਹਾਲੀ-ਤਰੱਕੀ ਤੇ ਭਾਈਚਾਰੇ ਵਾਲਾ ਲੋਕ ਪੱਖੀ ਰਾਜ ਪ੍ਰਬੰਧ ਸਥਾਪਿਤ ਕਰਨਗੇ। ਇਸ ਮੀਟਿੰਗ ਵਿੱਚ ਬਸਪਾ ਦੇ ਸੂਬਾ ਇੰਚਾਰਜ ਪ੍ਰਜਾਪਤੀ ਅਜੀਤ ਸਿੰਘ ਭੈਣੀ, ਠੇਕੇਦਾਰ ਭਗਵਾਨ ਦਾਸ ਸਿੱਧੂ ਤੇ ਹਰਭਜਨ ਸਿੰਘ ਬਜਹੇੜੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਮੀਟਿੰਗ ਦੌਰਾਨ ਫਾਰਮ ਫਾਰ ਦ ਵੀਕਰ ਸੈਕਸ਼ਨ (ਰਜ਼ਿ.) ਦੇ ਪੈਟਰਨ ਜੇ.ਆਰ. ਕੌਂਡਲ ਰਿਟਾ. ਆਈਏਐਸ, ਚੇਅਰਮੈਨ ਟੀ.ਆਰ. ਸਾਰੰਗਲ ਰਿਟਾ. ਆਈ.ਏ.ਐਸ., ਆਰ.ਐਲ. ਕਲਸੀਆ ਰਿਟਾ. ਆਈਏਐਸ, ਐਡੀਸ਼ਨਲ ਸੈਕਟਰੀ ਗਵਰਨਮੈਂਟ ਆਫ ਇੰਡੀਆ ਆਈ.ਪੀ.ਓ.ਐਸ. ਪਿਰਥੀ ਚੰਦ ਰਿਟਾ. ਆਈ.ਏ.ਐਸ., ਸੁਖਦੇਵ ਸਿੰਘ, ਕੁਲਵੰਤ ਸਾਰੰਗਲ ਰਿਟਾ. ਆਈ.ਪੀ.ਐਸ. ਸਾਬਕਾ ਡੀ.ਜੀ.ਪੀ. ਮਹਾਰਾਸ਼ਟਰ, ਡੀ.ਆਰ. ਪਾਲ ਰਿਟਾ. ਜਨਰਲ ਮੈਨੇਜਰ, ਉਂਕਾਰ ਨਾਥ ਡਿਪਟੀ ਸੀ.ਏ.ਜੀ. (ਕੈਗ) ਇੰਡੀਆ, ਓ.ਪੀ. ਚੋਪੜਾ ਸੁਪਰਟੈਂਡੈਂਟ ਇੰਜੀਨੀਅਰ, ਐਚ.ਐਲ. ਮਹਿਮੀ ਸੈਕਟਰੀ ਟੂ ਮਨਿਸਟਰ ਰਿਟਾ. ਸਮੇਤ ਵੱਡੀ ਗਿਣਤੀ ਵਿੱਚ ਸੀਨੀਅਰ ਅਧਿਕਾਰੀ ਮੌਜ਼ੂਦ ਸਨ।
