ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ

ਮਾਹਿਲਪੁਰ, 13 ਅਪਰੈਲ- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਸਟਾਫ ਅਤੇ ਵਿਦਿਆਰਥੀਆ ਵਲੋਂ "ਆਰਟ ਆਫ਼ ਦ ਹੁੱਕ" ਵਿਸ਼ੇ 'ਤੇ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੇ ਰਿਸੋਰਸ ਪਰਸਨ ਵਜੋਂ ਵਰਧਮਾਨ ਪ੍ਰਾਈਵੇਟ ਲਿਮਟਿਡ ਲੁਧਿਆਣਾ ਤੋਂ ਕਰੀਏਟਿਵ ਮੈਨੇਜਰ ਮੈਡਮ ਚਾਰੂ ਜੈਨ ਨੇ ਸ਼ਿਰਕਤ ਕੀਤੀ।

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਵਿਭਾਗ ਦੇ ਅਜਿਹੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆ ਨੂੰ ਵੱਧ ਤੋਂ ਵੱਧ ਸਿੱਖਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਰਿਸੋਰਸ ਪਰਸਨ ਮੈਡਮ ਚਾਰੂ ਜੈਨ ਨੇ ਕਰੋਸ਼ੀਆ ਦੀ ਕਸੀਦਾਕਾਰੀ ਨਾਲ ਜੁੜੇ ਵੱਖ-ਵੱਖ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਰੋਸ਼ੀਆ ਦੀ ਵਰਤੋਂ ਅਤੇ ਕਲਾ ਬਾਰੇ ਮੁੱਢਲੀ ਜਾਣਕਾਰੀ ਵੀ ਦਿੱਤੀ ਅਤੇ ਇਸ ਕਾਰਜ ਵਿੱਚ ਟਾਂਕਿਆਂ ਦੀ ਇਕਹਿਰੀ, ਦੋਹਰੀ ਅਤੇ ਜਾਦੂ ਛੱਲਾ ਦੀ ਕਸ਼ੀਦਾ ਕਲਾ ਬਾਰੇ ਵੀ ਵਿਚਾਰ ਰੱਖੇ। 
ਰਿਸੋਰਸ ਪਰਸਨ ਵਲੋਂ ਡਾਈ ਸਟੱਫ ਖਿਡੌਣਿਆਂ ਦੀ ਕਲਾ ਅਤੇ ਊਨੀ ਕੱਪੜਿਆਂ ਦੀ ਬੁਣਾਈ ਅਤੇ ਰੰਗਾਈ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਵਿਭਾਗ ਦੇ ਵਿਦਿਆਰਥੀਆਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਮੈਡਮ ਚਾਰੂ ਜੈਨ ਨੇ ਉੱਨ ਅਤੇ ਹੁੱਕ ਨਾਲ ਵੱਖ-ਵੱਖ ਚੀਜ਼ਾਂ ਦੀ ਕੁਸ਼ਲ ਬੁਣਾਈ, ਕਲਾ ਸਮੱਗਰੀ ਦੀ ਕਿਫਾਇਤੀ ਵਰਤੋਂ ਨੂੰ ਪ੍ਰਦਰਸ਼ਿਤ ਕਰਕੇ ਦੱਸਿਆ। 
ਵਿਭਾਗ ਦੇ ਮੁੱਖੀ ਪ੍ਰੋ ਰਾਜਵਿੰਦਰ ਕੌਰ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ। ਇਸ ਮੌਕੇ ਪ੍ਰੋ. ਦੀਕਸ਼ਾ ਸ਼ਰਮਾ, ਪ੍ਰੋ. ਨਵਜੋਤ ਕੌਰ, ਪ੍ਰੋ. ਸੋਨੀਆ ਡੁੰਗ ਡੁੰਗ, ਪ੍ਰੋ. ਸ਼ਰਨਪ੍ਰੀਤ ਸਿੰਘ ਅਤੇ ਮੈਡਮ ਮਨਜਿੰਦਰ ਕੌਰ ਸਮੇਤ ਵਿਦਿਆਰਥੀ ਹਾਜ਼ਰ ਸਨ।