
ਮੁਲਾਜਮਾਂ ਤੇ ਪੈਨਸ਼ਨਰਾਂ ਨੇ ਮਰਹੂਮ ਕਾਮਰੇਡ ਸੱਜਣ ਸਿੰਘ ਦੀ ਚੌਥੀ ਬਰਸੀ ਮਨਾਈ- ਦਰਸ਼ਨ ਲੁਬਾਣਾ
ਪਟਿਆਲਾ 16-06-2025:- ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਜਿਲਾ ਸ਼ਾਖਾ ਵਿਖੇ ਸਰਕਾਰੀ ਤੇ ਅਰਧ ਸਰਕਾਰੀ ਚੌਥਾ ਦਰਜਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਮਰਹੂਮ ਕਾਮਰੇਡ ਸੱਜਣ ਸਿੰਘ ਜੀ ਦੀ ਚੌਥੀ ਬਰਸੀ ਯੂਨੀਅਨ ਦਫ਼ਤਰ ਰਾਜਪੁਰਾ ਕਾਲੋਨੀ ਵਿਖੇ ਬੜੀ ਸ਼ਰਧਾ ਨਾਲ ਮਨਾਈ ਗਈ ਤੇ ਵਿਛੜੇ ਮੁਲਾਜ਼ਮਾਂ, ਮਜ਼ਦੂਰਾਂ ਤੇ ਪੈਨਸ਼ਨਰਾਂ ਦੇ ਕਰੋਨਾ ਕਾਲ ਦੌਰਾਨ ਵਿਛੜੇ ਆਗੂ ਨੂੰ ਆਗੂਆਂ ਨੇ ਆਪਣੇ ਵਿਚਾਰਾਂ ਨਾਲ ਸ਼ਰਧਾ ਸੁਮਨ ਅਰਪਿਤ ਕੀਤੇ। ਇਸ ਮੌਕੇ ਦੀ ਅਗਵਾਈ ਕਾਮਰੇਡ ਦਰਸ਼ਨ ਸਿੰਘ ਲੁਬਾਣਾ ਨੇ ਕੀਤੀ।
ਪਟਿਆਲਾ 16-06-2025:- ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਜਿਲਾ ਸ਼ਾਖਾ ਵਿਖੇ ਸਰਕਾਰੀ ਤੇ ਅਰਧ ਸਰਕਾਰੀ ਚੌਥਾ ਦਰਜਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਮਰਹੂਮ ਕਾਮਰੇਡ ਸੱਜਣ ਸਿੰਘ ਜੀ ਦੀ ਚੌਥੀ ਬਰਸੀ ਯੂਨੀਅਨ ਦਫ਼ਤਰ ਰਾਜਪੁਰਾ ਕਾਲੋਨੀ ਵਿਖੇ ਬੜੀ ਸ਼ਰਧਾ ਨਾਲ ਮਨਾਈ ਗਈ ਤੇ ਵਿਛੜੇ ਮੁਲਾਜ਼ਮਾਂ, ਮਜ਼ਦੂਰਾਂ ਤੇ ਪੈਨਸ਼ਨਰਾਂ ਦੇ ਕਰੋਨਾ ਕਾਲ ਦੌਰਾਨ ਵਿਛੜੇ ਆਗੂ ਨੂੰ ਆਗੂਆਂ ਨੇ ਆਪਣੇ ਵਿਚਾਰਾਂ ਨਾਲ ਸ਼ਰਧਾ ਸੁਮਨ ਅਰਪਿਤ ਕੀਤੇ। ਇਸ ਮੌਕੇ ਦੀ ਅਗਵਾਈ ਕਾਮਰੇਡ ਦਰਸ਼ਨ ਸਿੰਘ ਲੁਬਾਣਾ ਨੇ ਕੀਤੀ।
ਇਸ ਮੌਕੇ ਪ੍ਰਮੁੱਖ ਆਗੂ ਸ਼ਾਮਲ ਸਨ। ਉਹਨਾਂ ਵਿੱਚ ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਰਾਮ ਲਾਲ ਰਾਮਾ, ਗੁਰਦਰਸ਼ਨ ਸਿੰਘ, ਦੀਪ ਚੰਦ ਹੰਸ, ਸੂਰਜਪਾਲ ਯਾਦਵ, ਓਂਕਾਰ ਸਿੰਘ ਦਮਨ, ਰਾਜੇਸ਼ ਕੁਮਾਰ ਗੋਲੂ, ਮੋਧਨਾਥ, ਬਲਜੀਤ ਸਿੰਘ ਬੱਲੀ, ਜਸਪਾਲ ਸਿੰਘ, ਗੋਤਮ ਭਾਰਦਵਾਜ, ਦਿਆ ਸ਼ੰਕਰ, ਲਖਵੀਰ ਸਿੰਘ, ਪ੍ਰੇਮ ਕੁਮਾਰ, ਰਾਮ ਕੈਲਾਸ਼, ਤਰਲੋਚਨ ਸਿੰਘ ਮਾੜੂ, ਸਤਿਆ ਨਰਾਇਣ ( ਗੋਨੀ) ਆਦਿ ਵੀ ਸ਼ਾਮਲ ਸਨ।
ਇਸ ਮੌਕੇ ਤੇ ਯੂਨੀਅਨ ਦਫ਼ਤਰ ਵਿਖੇ ਪੰਜਾਬ ਸਰਕਾਰ ਕਲਾਸ ਫੋਰਥ ਪੈਨਸ਼ਨਰਜ਼ ਵੈਲਫੇਅਰ ਹੋਮ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਗਿਆ।
ਕਾਮਰੇਡ ਸੱਜਣ ਸਿੰਘ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਇਨ੍ਹਾਂ ਵੱਲੋਂ 1966 ਚੌਥਾ ਦਰਜਾ ਮੁਲਾਜਮਾਂ ਨੂੰ ਪ੍ਰੇਰਿਤ ਕਰਕੇ ਇੱਕ ਲਹਿਰ ਖੜ੍ਹੀ ਕੀਤੀ ਕਿਉਂ ਜ਼ੋ ਇਸ ਵੇਲੇ ਚੌਥਾ ਦਰਜਾ ਮੁਲਾਜ਼ਮ ਦੀ ਮੁੱਢਲੀ ਤਲਖਾਹ 30%35.50 ਭਾਵ ਕਿ ਸਲਾਨਾ ਇੰਕਰੀਮੈਂਟ ਚੌਥਾ ਦਰਜਾ ਕਰਮਚਾਰੀ ਨੂੰ 50 ਪੈਸੇ ਹੀ ਲਗਦਾ ਸੀ। ਸਾਥੀ ਸੱਜਣ ਸਿੰਘ ਦੇ ਸੰਘਰਸ਼ ਸਦਕਾ ਅਤੇ ਇਨ੍ਹਾਂ ਵੱਲੋਂ 1972 ਵਿੱਚ ਰੱਖੇ ਪਹਿਲੇ ਮਰਨਵਰਤ ਜ਼ੋ ਉਸ ਵੇਲੇ ਦੇ ਮੁੱਖ ਮੰਤਰੀ ਗਿਆਨ ਜੈਨ ਸਿੰਘ ਵੱਲੋਂ ਮਰਨ ਵਰਤ ਕੈਂਪ ਪੰਜਾਬ ਸਰਵਿਸ ਸਕੱਤਰੇਤ ਪਹੁੰਚ ਕੇ ਖੁਲਵਾਇਆ ਗਿਆ।
ਇਸ ਦੌਰਾਨ ਚੌਥਾ ਦਰਜਾ ਮੁਲਾਜਮ ਦੀ ਤਨਖਾਹ 70%2%80%3%95 ਨਿਸ਼ਚਿਤ ਹੋਈ ਤੇ ਸਲਾਨਾ ਇੰਕਰੀਮੈਂਟ 50 ਪੈਸੇ ਤੋਂ ਵੱਧ ਕੇ 2 ਰੁਪਏ ਹੋਇਆ। ਇਸ ਦੌਰਾਨ ਆਦਿ ਕਲਾਸ ਫੋਰਥ ਇੰਪਲਾਇਜ ਨੂੰ ਗਰਮ ਅਤੇ ਠੰਡੀਆਂ ਵਰਦੀਆਂ 3 ਸਾਲ ਬਾਅਦ ਦੇਣ ਦਾ ਫੈਸਲਾ ਹੋਇਆ। ਇਸ ਦੌਰਾਨ ਕਾਮਰੇਡ ਮਰਹੂਮ ਮਦਨ ਲਾਲ ਦੀਦੀ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਤੇ ਉਸ ਵੇਲੇ ਦੇ ਵਿੱਤ ਮੰਤਰੀ ਹੰਸ ਰਾਜ ਸ਼ਰਮਾ ਤੋਂ ਕਈ ਐਲਾਨ ਕਰਵਾਏ ਗਏ।
ਜਿਸ ਵਿੱਚ ਦਸਵੀਂ ਵਿਦਿਅਕ ਯੋਗਤਾ ਰੱਖਦੇ ਚੌਥਾ ਦਰਜਾ ਕਰਮਚਾਰੀ ਦੀ ਬਤੌਰ ਕਲਰਕ ਪਦ ਉਨਤੀ ਲਈ 10 ਫੀਸਦੀ ਅਸਾਮੀਆਂ ਰਾਖਵੀਆਂ ਰਖਵਾਈਆਂ। ਸੱਜਣ ਸਿੰਘ ਜੀ ਵਲੋਂ ਮੁਲਾਜਮ ਮੰਗਾਂ ਸਮੇਤ ਵੇਤਨ ਕਮਿਸ਼ਨਾਂ ਦੀ ਰਿਪੋਰਟਾਂ ਜਾਰੀ ਕਰਵਾਉਣ ਲਈ 1996, 2009 ਵਿੱਚ ਇਸ ਤਰ੍ਹਾਂ ਚੌਥਾ ਮਰਨ ਵਰਤ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਬੱਸ ਸਟੈਂਡ ਚੰਡੀਗੜ੍ਹ ਵਿਖੇ ਕੀਤਾ ਗਿਆ ਅਤੇ ਮਰਨ ਵਰਤ ਰੱਖ ਕੇ ਮੁਲਾਜਮਾਂ ਲਈ ਤਨਖਾਹ ਸਮੇਤ ਭੱਤੇ ਜਾਰੀ ਕਰਵਾਏ। ਅੱਜ ਇੱਕ ਚੌਥਾ ਦਰਜਾ ਕਰਮਚਾਰੀ ਦੀ ਜੋ ਤਨਖਾਹ ਨਿਸ਼ਚਿਤ ਹੋਈ ਹੈ।
ਉਸ ਵਿੱਚ ਸਾਥੀ ਸੱਜਣ ਸਿੰਘ, ਸਾਥੀ ਦਰਸ਼ਨ ਸਿੰਘ ਲੁਬਾਣਾ, ਸਾਥੀ ਰਣਜੀਤ ਸਿੰਘ ਰਾਣਵਾਂ, ਸਾਥੀ ਸੁਖਦੇਵ ਸਿੰਘ ਸੁਰਤਾਪੁਰੀ ਅਤੇ ਸਾਥੀ ਮੋਹਨ ਸਿੰਘ ਨੇਗੀ ਆਦਿ ਆਗੂਆਂ ਦੀ ਅਹਿਮ ਭੂਮਿਕਾ ਰਹੀ ਹੈ। ਸਾਥੀ ਸੱਜਣ ਸਿੰਘ ਵੱਲੋਂ ਪਾਏ ਪੂਰਨਿਆਂ ਤੇ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ ਅਤੇ ਹੋਰ ਸੂਬਾ ਜਿਲਾ, ਬਲਾਕਾਂ, ਤਹਿਸੀਲਾਂ, ਵਿਭਾਗਾਂ ਦੇ ਆਗੂ ਦ੍ਰਿੜ ਇਰਾਦੇ ਨਾਲ ਜਿੰਮੇਵਾਰੀ ਨਿਭਾ ਰਹੇ ਹਨ। ਭਾਵੇਂ ਕਿ ਅੱਜ ਵੀ ਸਰਕਾਰ ਸਮੇਤ ਵੱਖ—ਵੱਖ ਅਖਾਉਤੀ ਜਥੇਬੰਦੀਆਂ ਵਲੋਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਆਗੂਆਂ ਨੇ ਕਿਹਾ ਕਿ ਕਲਾਸ ਫੋਰਥ ਪੈਨਸ਼ਨਰ ਵੈਲਫੇਅਰ ਹੋਮ ਦੀ ਸਥਾਪਨਾ ਨਾਲ ਸੇਵਾ ਨਿਵਰਤ ਚੌਥਾ ਦਰਜਾ ਮੁਲਾਜਮਾਂ ਨੂੰ ਆਪਣੀ ਗੱਲ ਸਾਂਝੀ ਕਰਨ ਲਈ ਇੱਕ ਉਚਿਤ ਸਥਾਨ ਮਿਲੇਗਾ। ਦਰਸ਼ਨ ਲੁਬਾਣਾ ਨੇ ਕਿਹਾ ਕਲਾਸ ਫੋਰਥ ਮਰਹੂਮ ਆਗੂ ਕਾਮਰੇਡ ਸੱਜਣ ਸਿੰਘ ਨੂੰ ਸਮਰਪਿਤ ਹੋਵੇਗਾ। ਇਨ੍ਹਾਂ ਕਿਹਾ ਕਿ ਕਲਾਸ ਫੋਰਥ ਤੋਂ ਇਲਾਵਾ ਵੱਖ—ਵੱਖ ਕੈਟਾਗਰੀਆਂ ਪੈਨਸ਼ਨਰ ਵੀ ਇਸ ਹੋਮ ਵਿੱਚ ਬੈਠ ਕੇ ਗੱਲਬਾਤ ਕਰ ਸਕਣਗੇ।
ਇਸ ਮੌਕੇ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1680) ਜਿਲ੍ਹਾ ਕਮੇਟੀ ਦਾ ਪੁਨਰਗਠਨ ਕਰਨ ਉਪਰੰਤ ਉਸ ਦੀ ਸੂਚੀ ਜਾਰੀ ਕੀਤੀ ਗਈ। ਜਿਸ ਵਿੱਚ ਸਾਥੀ ਜਗਮੋਹਨ ਸਿੰਘ ਨੋਲਖਾ ਨੂੰ ਜਿਲਾ ਪ੍ਰਧਾਨ, ਸਾਥੀ ਗੁਰਦਰਸ਼ਨ ਸਿੰਘ ਖੁਰਦ ਨੂੰ ਜਿਲਾ ਚੇਅਰਮੈਨ ਅਤੇ ਸਾਥੀ ਬਲਜਿੰਦਰ ਸਿੰਘ, ਸਾਥੀ ਸੂਰਜਪਾਲ ਯਾਦਵ ਨੂੰ ਜਨਰਲ ਸਕੱਤਰ ਦੀ ਜਿੰਮੇਵਾਰੀ ਦਿੱਤੀ ਗਈ। ਤਕਰੀਬਨ 51 ਅਹੁਦੇਦਾਰ ਜੋ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿਚੋਂ ਸ਼ਾਮਿਲ ਕੀਤੇ ਗਏ।
