ਅਖ਼ਬਾਰ ਪੜ੍ਹਨ ਦੀ ਕਲਾ : ਸਮਾਚਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਮਝਣ ਦੀ ਯੋਗਤਾ’ ਵਿਸ਼ੇ ’ਤੇ ਲੈਕਚਰ ਕਰਵਾਇਆ
ਗੜਸ਼ੰਕਰ- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਡਾਇਰੈਕਟੋਰੇਟ ਆਫ਼ ਐਜ਼ੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤਰ ਸਿੱਖਿਆ ਇੰਜ. ਸੁਖਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ ’ਤੇ ‘ਅਖ਼ਬਾਰ ਪੜ੍ਹਨ ਦੀ ਕਲਾ : ਸਮਾਚਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਮਝਣ ਦੀ ਯੋਗਤਾ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।

ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਕਾਲਜ ਦੇ ਅੰਗਰੇਜੀ ਵਿਭਾਗ ਵਲੋਂ ਕਰਵਾਏ ਗਏ ਲੈਕਚਰ ਦੌਰਾਨ ਰਿਸੋਰਸ ਪਰਸਨ ਪ੍ਰੋ. ਨਵਦੀਪ ਸਿੰਘ ਅੰਗਰੇਜੀ ਵਿਭਾਗ ਨੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਜਾਣਕਾਰੀ ਭਰਪੂਰ ਲੈਕਚਰ ਦਿੱਤਾ। ਉਨ੍ਹਾਂ ਅਖ਼ਬਾਰਾਂ ਦੇ ਵੱਖ-ਵੱਖ ਭਾਗਾਂ, ਸਿਰਲੇਖ, ਲੇਖ, ਸੰਪਾਦਕੀ ਤੇ ਰਾਏ ਲੇਖ ਬਾਰੇ ਵਿਸਥਾਰ ਨਾਲ ਸਮਝਾਇਆ।
ਉਨ੍ਹਾਂ ਅਖ਼ਬਾਰ ਪੜ੍ਹਨ ਨੂੰ ਸ਼ਬਦਾਵਲੀ, ਭਾਸ਼ਾਈ ਕੌਸ਼ਲ ਅਤੇ ਆਮ ਜਾਣਕਾਰੀ ਵਿਚ ਨਿਖ਼ਾਰ ਲਿਆਉਣ ਲਈ ਉਨ੍ਹਾਂ ਵਿਦਿਆਰਥੀਆਂ ਲਈ ਲਾਭਦਾਇਕ ਦੱਸਿਆ ਜੋ ਸਰਕਾਰੀ ਨੌਕਰੀਆਂ ਦੀ ਤਿਆਰੀ ਕਰ ਰਹੇ ਹਨ। ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਲਾਇਬਰੇਰੀ ਦੀ ਵਰਤੋਂ ਕਰਨ, ਅਖ਼ਬਾਰ ਪੜ੍ਹਨ ਦੀ ਆਦਤ ਵਿਕਸਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਆਧੁਨਿਕ ਡਿਜੀਟਲ ਯੁੱਗ ਵਿਚ ਵੀ ਪਿ੍ਰੰਟ ਮੀਡੀਆ ਦੀ ਪ੍ਰਸੰਗਿਕਤਾ ਅਤੇ ਭਰੋਸੇਯੋਗਤਾ ’ਤੇ ਜ਼ੋਰ ਦਿੱਤਾ।
ਉਨ੍ਹਾਂ ਸਕੱਤਰ ਸਿੱਖਿਆ ਇੰਜ. ਸੁਖਮਿੰਦਰ ਸਿੰਘ ਵਲੋਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰੇਰਣਾ ਅਤੇ ਦੂਰਅੰਦੇਸ਼ੀ ਵਿਦਿਆਰਥੀਆਂ ਨੂੰ ਜੀਵਨ-ਉਪਯੋਗ ਸੰਚਾਰ ਕੁਸ਼ਲਤਾਵਾਂ ਲਈ ਰਬਰੇਜ਼ ਕਰਨ ਲਈ ਉਤਸ਼ਾਹਿਤ ਕਰਦੀ ਹੈ। ਪ੍ਰੋ. ਰੀਤੂ ਸਿੰਘ ਮੁਖੀ ਅੰਗਰੇਜ਼ੀ ਵਿਭਾਗ ਦੀ ਅਗਵਾਈ ਹੇਠ ਪ੍ਰੋ. ਪੂਨਮ ਦੇ ਸਹਿਯੋਗ ਨਾਲ ਕਰਵਾਏ ਲੈਕਚਰ ’ਚ ਪ੍ਰੋ. ਲਖਵਿੰਦਰਜੀਤ ਕੌਰ, ਪ੍ਰੋ. ਜਤਿੰਦਰ ਕੌਰ, ਪ੍ਰੋ. ਕੰਵਲਜੀਤ ਕੌਰ ਹਾਜ਼ਰ ਹੋਏ।