ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੇ 41ਵਾਂ ਪੈਨਸ਼ਨ ਦਿਵਸ ਮਨਾਇਆ

ਪਟਿਆਲਾ, 18 ਦਸੰਬਰ- ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ 41ਵਾਂ ਪੈਨਸ਼ਨਰ ਦਿਵਸ ਪੈਨਸ਼ਨਰਜ਼ ਹੋਮ ਪਟਿਆਲਾ ਵਿਖੇ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ ਨੇ ਕੀਤੀ। ਬਤੌਰ ਮੁੱਖ ਮਹਿਮਾਨ ਵੱਜੋਂ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੇ ਦਲਵੀਰ ਸਿੰਘ ਯੂ.ਕੇ. ਵਿਧਾਨ ਸਭਾ ਹਲਕਾ ਪਟਿਆਲਾ ਸ਼ਾਮਲ ਹੋਏ ।

ਪਟਿਆਲਾ, 18 ਦਸੰਬਰ- ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ  ਵੱਲੋਂ 41ਵਾਂ ਪੈਨਸ਼ਨਰ ਦਿਵਸ ਪੈਨਸ਼ਨਰਜ਼ ਹੋਮ ਪਟਿਆਲਾ ਵਿਖੇ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ ਨੇ ਕੀਤੀ। ਬਤੌਰ ਮੁੱਖ ਮਹਿਮਾਨ ਵੱਜੋਂ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੇ ਦਲਵੀਰ ਸਿੰਘ ਯੂ.ਕੇ. ਵਿਧਾਨ ਸਭਾ ਹਲਕਾ ਪਟਿਆਲਾ ਸ਼ਾਮਲ ਹੋਏ । ਇਸ ਮੌਕੇ ਚੇਅਰਮੈਨ ਜਗਜੀਤ ਸਿੰਘ ਦੁਆ ਅਤੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ ਅਤੇ  ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਵਿਧਾਇਕ ਪਠਾਣਮਾਜਰਾ ਨੂੰ  ਪੰਜਾਬ ਦੇ ਮੁੱਖ ਮੰਤਰੀ  ਭਗਵੰਤ ਸਿੰਘ ਮਾਨ  ਦੇ ਨਾਮ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਮੰਗ ਕੀਤੀ ਗਈ ਕਿ ਪੈਨਸ਼ਨਰਾਂ ਨੂੰ 2016 ਤੋਂ ਪੇ ਕਮਿਸ਼ਨ ਦਾ ਏਰੀਅਰ ਦਿੱਤਾ ਜਾਵੇ। ਡੀ. ਏ. ਦੀਆਂ ਬਕਾਇਆ ਕਿਸ਼ਤਾਂ ਦਿੱਤੀਆਂ ਜਾਣ ਤੇ ਮੈਡੀਕਲ ਭੱਤੇ ਵਿੱਚ ਵਾਧਾ ਕੀਤਾ ਜਾਵੇ । ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਜ਼ੁਰਗ ਸਾਡਾ ਸਰਮਾਇਆ ਹਨ ਜਿਨ੍ਹਾਂ ਤੋਂ ਸਾਨੂੰ ਹਮੇਸ਼ਾ ਬਹੁਤ ਕੁਝ ਜ਼ਿੰਦਗੀ ਵਿੱਚ ਸਿਖਣ ਨੂੰ ਮਿਲਦਾ ਹੈ ਅਤੇ ਇਨ੍ਹਾਂ ਬਜ਼ੁਰਗਾਂ ਨੇ ਪੰਜਾਬ ਦੇ ਸਭਿਆਚਾਰ ਨੂੰ ਲੜੀ ਵਿੱਚ ਪ੍ਰੋ ਕੇ ਰਖਿਆ ਹੋਇਆ ਹੈ। ਪਠਾਣਮਾਜਰਾ ਨੇ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਬਜ਼ੁਰਗਾਂ ਦੀਆਂ ਮੰਗਾਂ ਨੂੰ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਉਣਗੇ।
 ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਧਾਇਕ ਹਲਕਾ ਸਨੌਰ,   ਸੰਦੀਪ ਸਿੰਘ ਰਾਜਾ ਤੁੜ  ਐਸੋਸੀਏਸ਼ਨ ਦੇ ਮੈਂਬਰ ਜਗਜੀਤ ਸਿੰਘ ਦੁਆ, ਸਤਪਾਲ ਚੰਬਲ, ਗੁਰਮੀਤ ਸਿੰਘ ਟਿਵਾਣਾ, ਅਜੀਤ ਸਿੰਘ ਸੈਣੀ, ਸੁਰਜੀਤ ਸ਼ਰਮਾ, ਐਚ.ਐਸ.ਗਿੱਲ, ਪਰਮਜੀਤ ਸਿੰਘ ਮਗੋ, ਵੇਦ ਸਿੰਗਲਾ, ਰਣਜੀਤ ਸਿੰਘ, ਅਸ਼ੋਕ ਪਰਾਸ਼ਰ, ਆਰ.ਪੀ.ਵਰਮਾ, ਗੁਰਕ੍ਰਿਪਾਲ ਸਿੰਘ ਕਸਿਆਣਾ, ਕੰਵਲਜੀਤ ਸਿੰਘ ਮਲਹੋਤਰਾ, ਸੁਰਜੀਤ ਸਿੰਘ ਗੋਰੀਆ, ਮਨਸਾ ਰਾਮ, ਸਤਿਆ ਨੰਦ, ਤੇਜਿੰਦਰ ਸਿੰਘ, ਲਾਭ ਦਾਸ, ਸੁਰਜੀਤ ਸਿੰਘ ਮਰਵਾਹਾ, ਜੁਗਪ੍ਰੀਤ ਸਿੰਘ, ਗੁਰਵੀਰ ਸਿੰਘ ਤੇ ਅਮਰਜੀਤ ਸਿੰਘ ਆਦਿ ਹਾਜ਼ਰ ਸਨ।