ਸਰਕਾਰੀ ਹਾਈ ਸਮਾਰਟ ਸਕੂਲ ਡਘਾਮ ਵਿਖੇ ਬਣੀ 11 ਲੱਖ ਰੁਪਏ ਦੀ ਲਾਗਤ ਨਾਲ ਬਣੀ ਆਧੁਨਿਕ ਲੈਬ ਦਾ ਡਿਪਟੀ ਸਪੀਕਰ ਵੱਲੋਂ ਕੀਤਾ ਉਦਘਾਟਨ

ਗੜ੍ਹਸ਼ੰਕਰ , 9 ਅਪ੍ਰੈਲ : ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਪੰਜਾਬ ਦੇ ਵੱਖ ਵੱਖ ਸਕੂਲਾਂ ਵਿੱਚ ਹੋਏ ਵਿਕਾਸ ਕੰਮਾਂ ਦੇ ਕਾਰਜਾਂ ਦੇ ਉਦਘਾਟਨ ਦੀ ਲੜੀ ਤਹਿਤ ਬਲਾਕ ਗੜ੍ਹਸ਼ੰਕਰ-2 ਦੇ ਸਰਕਾਰੀ ਹਾਈ ਸਮਾਰਟ ਸਕੂਲ ਡਘਾਮ ਵਿਖੇ ਬਣੀ 11 ਲੱਖ ਦੀ ਲਾਗਤ ਨਾਲ ਬਣੀ ਆਧੁਨਿਕ ਲੈਬ ਦਾ ਉਦਘਾਟਨ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕੀਤਾ। ਇਸ ਮੌਕੇ ਸਕੂਲ ਵਿੱਚ ਆਯੋਜਿਤ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੰਚੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੁਆਰਾ ਸਿੱਖਿਆ ਦੇ ਵਿਕਾਸ ਲਈ ਕੀਤੇ ਕੰਮਾਂ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਿੱਚ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਸਿੱਖਿਆ ਕ੍ਰਾਂਤੀ ਲਿਆ ਕੇ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ ਵਿੱਚ ਬਦਲਿਆ ਹੈ ਤੇ ਹੁਣ ਲੋਕਾਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਨੂੰ ਵਧਿਆ ਹੈ। ਉਹਨਾਂ ਕਿਹਾ ਕਿ ਇੱਕ ਦਿਨ ਆਵੇਗਾ ਜਦੋਂ ਲੋਕ ਸਿਫਾਰਿਸ਼ ਕਰਨਗੇ ਕਿ ਸਾਡੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਦਿਓ।

     ਸਕੂਲ ਪਹੁੰਚਣ ਤੇ ਸਕੂਲ ਇੰਚਾਰਜ ਹਰਦੀਪ ਕੁਮਾਰ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਅਤੇ ਮਾਪਿਆਂ ਦਾ ਸਵਾਗਤ ਕੀਤਾ। ਉਹਨਾਂ ਨੇ ਸੰਬੋਧਨ ਕਰਦਿਆਂ ਸਰਕਾਰ ਦੁਆਰਾ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਚਾਨਣਾ ਪਾਉਂਦੇ ਹੋਏ ਮਾਪਿਆਂ ਨੂੰ ਇਸ ਸਕੂਲ ਵਿੱਚ ਵੱਧ ਤੋਂ ਵੱਧ ਬੱਚੇ ਦਾਖਲ ਕਰਾਉਣ ਲਈ ਅਪੀਲ ਕੀਤੀ। ਇਸ ਮੌਕੇ ਬੱਚਿਆਂ ਦੁਆਰਾ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਦੁਆਰਾ ਤਿਆਰ ਸਲਾਨਾ ਮੈਗਜ਼ੀਨ "ਸਾਹਿਤਕ ਪਰਵਾਜ" ਮੁੱਖ ਮਹਿਮਾਨ ਜੈ ਕ੍ਰਿਸ਼ਨ ਸਿੰਘ ਰੌੜੀ ਦੁਆਰਾ ਰਿਲੀਜ਼ ਕੀਤਾ ਗਿਆ ਅਤੇ ਅੱਠਵੀਂ ਜਮਾਤ ਵਿੱਚੋਂ ਪਹਿਲੇ ਤਿੰਨ ਸਥਾਨਾਂ ਤੇ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਮੈਡਮ ਜੋਤੀ ਸ਼ਰਮਾ ਦੁਆਰਾ ਬਾਖੂਬੀ ਕੀਤਾ ਗਿਆ। ਅੰਤ ਵਿੱਚ ਧੰਨਵਾਦ ਸਰਪੰਚ ਬਲਵੀਰ ਸਿੰਘ ਜੱਸੀ ਦੁਆਰਾ ਕੀਤਾ ਗਿਆ।
     ਇਸ ਮੌਕੇ ਸਕੂਲ ਇੰਚਾਰਜ ਹਰਦੀਪ ਕੁਮਾਰ, ਸਰਪੰਚ ਬਲਵੀਰ ਸਿੰਘ ਜੱਸੀ ਡਘਾਮ, ਸੁਖਵਿੰਦਰ ਪਾਲ, ਜਸਵਿੰਦਰ ਸਿੰਘ ਪੰਚ, ਪਰਮਿੰਦਰ ਕੌਰ ਪੰਚ, ਅਮਰਜੀਤ ਸਿੰਘ ਲੌਂਗੀਆ ਪੰਚ, ਧਰਮ ਪਾਲ ਸਾਬਕਾ ਪੰਚ, ਲੈਂਹਬਰ ਸਿੰਘ, ਰੇਸ਼ਮ ਸਿੰਘ ਸਰਪੰਚ ਮੋਹਨੋਵਾਲ, ਬਲਵਿੰਦਰ ਸਿੰਘ ਸਰਪੰਚ ਮੋਇਲਾ, ਸੁਖਵਿੰਦਰ ਸਿੰਘ ਸਰਪੰਚ ਫਤਿਹਪੁਰ ਕਲਾਂ, ਸੁਰਿੰਦਰ ਸ਼ਿੰਦੀ ਸਰਪੰਚ ਬੀਰਮਪੁਰ, ਮੋਨੂ ਸਰਪੰਚ ਸੌਲੀ, ਪੰਚਾਇਤ ਮੈਂਬਰ ਚੌਹੜਾ, ਧਰਮਪਾਲ ਕਾਨੂੰਗੋ, ਸੁਖਵਿੰਦਰ ਸਿੰਘ ਡਘਾਮ, ਮਾਸਟਰ ਜਰਨੈਲ ਸਿੰਘ, ਸਕੂਲ ਸਟਾਫ ਮੈਂਬਰ ਮੈਡਮ ਜੋਤੀਕਾ ਲੱਧੜ , ਵਰਿੰਦਰ ਕੌਰ, ਮੈਡਮ ਅੰਸ਼ੂ ਰਾਣਾ, ਜਤਿੰਦਰ ਕੁਮਾਰ, ਹਰਕਮਲਪ੍ਰੀਤ ਸਿੰਘ, ਜੋਤੀ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਅਤੇ ਮਾਪੇ ਹਾਜ਼ਰ ਸਨ।