*ਅਧਿਆਪਕਾਂ ਪ੍ਰਤੀ ਧਮਕੀ ਭਰੀ ਵਰਤੀ ਸ਼ਬਦਾਵਲੀ ਲਈ ਜੌੜਾਮਾਜਰਾ ਬਿਨਾਂ ਸ਼ਰਤ ਮੰਗੇ ਮੁਆਫ਼ੀ- ਡੀ.ਟੀ.ਐੱਫ*

ਗੜਸ਼ੰਕਰ 9 ਅਪ੍ਰੈਲ- ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਨੇ ‘ਆਪ’ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵਲੋ ਸਕੂਲ ਵਿੱਚ ਕੰਮਾਂ ਦੇ ਉਦਘਾਟਨ ਵੇਲੇ ਸਕੂਲ ਅਧਿਆਪਕਾਂ ਪ੍ਰਤੀ ਵਰਤੀ ਹੈਂਕੜ ਤੇ ਧਮਕੀ ਭਰੀ ਸ਼ਬਦਾਂਵਲੀ ਦਾ ਸਖਤ ਨੋਟਿਸ ਲੈਦਿਆਂ ਅਧਿਆਪਕ ਵਰਗ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਵਿਧਾਇਕ ਜੌੜਾਮਾਜਰਾ ਬਿਨਾਂ ਸ਼ਰਤ ਮੁਆਫੀ ਮੰਗਣ ਦੀ ਮੰਗ ਕੀਤੀ। ਮੁਆਫੀ ਨਾ ਮੰਗਣ 'ਤੇ 11 ਅਪਰੈਲ ਨੂੰ ਮੁੱਖ ਮੰਤਰੀ,ਸਿਖਿਆ ਮੰਤਰੀ ਅਤੇ ਵਿਧਾਇਕ ਜੌੜਾਮਾਜਰਾ ਦੇ ਤਿੰਨ ਮੂੰਹੇ ਪੁਤਲੇ ਪੂਰੇ ਪੰਜਾਬ ਵਿੱਚ ਫੂਕੇ ਜਾਣਗੇ।

 ਇਸ ਸੰਬੰਧੀ ਪ੍ਰੈੱਸ ਨੂੰ ਜਾਰੀ ਇੱਕ ਬਿਆਨ ’ਚ ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਸੰਯੁਕਤ ਸਕੱਤਰ ਮੁਕੇਸ਼ ਕੁਮਾਰ ਅਤੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਖ਼ਦਸ਼ਾ ਜ਼ਾਹਿਰ ਕੀਤਾ ਜਾਂਦਾ ਰਿਹਾ ਹੈ ਕਿ ਸਕੂਲਾਂ ਦੇ ਸੰਵੇਦਨਸ਼ੀਲ ਮਾਹੌਲ ਦਾ ਸਿਆਸੀਕਰਨ ਵਿੱਦਿਅਕ ਮਾਹੌਲ ਨੂੰ ਖਰਾਬ ਕਰੇਗਾ। ਇਸ ਦੀ ਤਾਜ਼ਾ ਮਿਸਾਲ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ  ਸਕੂਲ ਆਫ ਐਮੀਨੈਂਸ ਸਮਾਣਾ ’ਚ ਸਕੂਲ ਦੀ ਚਾਰ ਦੁਆਰੀ ਦੇ ਉਦਘਾਟਨ ਮੌਕੇ ਅਧਿਆਪਕਾਂ ਨੂੰ ਧਮਕੀ ਭਰੇ  ਅਪਸ਼ਬਦ ਬੋਲੇ ਹਨ। 
ਸਿੱਖਿਆ ਕ੍ਰਾਂਤੀ ਨੂੰ ਪ੍ਰਫੁੱਲਤ ਕਰਨ ਦੇ ਨਾਮ ’ਤੇ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ‘ਆਪ’ ਵਿਧਾਇਕਾਂ, ਮੰਤਰੀਆਂ ਨੂੰ ਭੇਜਣ ਦੀ ਕਾਰਵਾਈ ਦੇ ਹਵਾਲੇ ਨਾਲ ਸੂਬਾ ਸਰਕਾਰ ਤੋਂ ਸਕੂਲਾਂ ਨੂੰ ਸਿਆਸੀ ਹਿਤਾਂ ਲਈ ਵਰਤਣ ਦੀ ਪਾਈ ਪਿਰਤ ਤੋਂ ਗੁਰੇਜ਼ ਕਰਨ ਦੀ ਮੰਗ ਕਰਦਿਆਂ ਅਜਿਹੇ ਬੇਲੋੜੇ ਪ੍ਰੋਗਰਾਮਾਂ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ।