ਫੇਜ਼ 2 ਵਿੱਚ ਸੁੱਕੇ ਪੱਤਿਆਂ ਦੀ ਭਰਮਾਰ, ਵਸਨੀਕ ਪਰੇਸ਼ਾਨ
ਐਸ.ਏ.ਐਸ. ਨਗਰ, 8 ਅਪ੍ਰੈਲ: ਸਥਾਨਕ ਫੇਜ਼ 2 ਵਿੱਚ ਸਫਾਈ ਵਿਵਸਥਾ ਦੀ ਬਦਹਾਲੀ ਕਾਰਨ ਵਸਨੀਕ ਪਰੇਸ਼ਾਨ ਹਨ। ਫੇਜ਼ ਦੀਆਂ ਸੜਕਾਂ ਅਤੇ ਪਾਰਕਾਂ ਵਿੱਚ ਸੁੱਕੇ ਪੱਤਿਆਂ ਦੇ ਢੇਰ ਲੱਗੇ ਹਨ। ਵਸਨੀਕਾਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਨਗਰ ਨਿਗਮ ਨੂੰ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰੰਤੂ ਇਸਦੇ ਬਾਵਜੂਦ ਇਹਨਾਂ ਨੂੰ ਚੁਕਵਾਇਆ ਨਹੀਂ ਜਾਂਦਾ।

ਇਸ ਦੌਰਾਨ ਵਸਨੀਕਾਂ ਨੇ ਕਿਹਾ ਕਿ ਵਾਰਡ ਦੇ ਐਮ.ਸੀ. ਨੂੰ ਸ਼ਿਕਾਇਤਾਂ ਕੀਤੇ ਜਾਣ ਦੇ ਬਾਵਜੂਦ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਜਿਸ ਕਾਰਨ ਵਸਨੀਕਾਂ ਵਿੱਚ ਨਿਰਾਸ਼ਾ ਫੈਲ ਰਹੀ ਹੈ। ਇਸ ਸੰਬੰਧੀ ਨਗਰ ਨਿਗਮ ਦੇ ਸਟਾਫ ਵਲੋਂ ਬਹਾਨਾ ਲਗਾ ਦਿੱਤਾ ਜਾਂਦਾ ਹੈ ਕਿ ਟ੍ਰਾਲੀਆਂ ਦੀ ਘਾਟ ਕਾਰਨ ਇਹ ਪੱਤੇ ਨਹੀਂ ਚੁਕਵਾਏ ਜਾ ਰਹੇ।
ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਥਾਂ ਥਾਂ 'ਤੇ ਪੱਤਿਆਂ ਦੇ ਢੇਰ ਲੱਗ ਗਏ ਹਨ ਅਤੇ ਤੇਜ਼ ਹਵਾ ਚੱਲਦੀ ਹੈ ਤਾਂ ਪੱਤੇ ਗਲੀਆਂ ਅਤੇ ਘਰਾਂ ਦੇ ਆਲੇ ਦੁਆਲੇ ਖਿੰਡ ਜਾਂਦੇ ਹਨ, ਜਿਸ ਨਾਲ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ।
ਵਸਨੀਕਾਂ ਨੇ ਮੰਗ ਕੀਤੀ ਹੈ ਕਿ ਗਲੀਆਂ ਅਤੇ ਪਾਰਕਾਂ ਵਿੱਚ ਲੱਗੇ ਸੁੱਕੇ ਪੱਤਿਆਂ ਦੇ ਇਹ ਢੇਰ ਤੁਰੰਤ ਚੁਕਵਾਏ ਜਾਣ। ਇਸਦੇ ਨਾਲ ਹੀ ਭਵਿੱਖ ਵਿੱਚ ਸਫਾਈ ਵਿਵਸਥਾ ਦੇ ਰੱਖ-ਰਖਾਅ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ।